
ਸਪੋਕਸਮੈਨ ਨੇ ਪੜਤਾਲ 'ਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਕੁਝ ਲੋਕਾਂ ਦੇ ਸਮੂਹ ਦੁਆਰਾ ਕੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਕਈ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਬੰਗਾਲ ਦਾ ਹੈ ਜਿਥੇ ਹਿੰਦੂਆਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਕੁਝ ਯੂਜ਼ਰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉੱਤਰ ਪ੍ਰਦੇਸ਼ ਦਾ ਦੱਸ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਹੈ ਜਿਥੇ ਇੱਕ ਲਾਈਨਮੈਨ ਨਾਲ ਕੁੱਟਮਾਰ ਕੀਤੀ ਗਈ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Deepak Guhe" ਨੇ ਵੀਡੀਓ ਨੂੰ ਬੰਗਾਲ ਦਾ ਦੱਸ ਕੇ ਸ਼ੇਅਰ ਕੀਤਾ। ਵੀਡੀਓ ਨੂੰ ਸ਼ੇਅਰ ਕਰਦੇ ਕੈਪਸ਼ਨ ਲਿਖਿਆ, "बंगाल में आज जो हो रहा है वो आनेवाले 20/25 सालों में सम्पूर्ण भारत में होगा और इसीलिए सारे हिंदुत्ववादी दिनरात सोये हुए हिंदुओं को जगाने का प्रयास कर रहे है जागो हिंदू जागो ????"
ਇਸੇ ਤਰ੍ਹਾਂ "हिन्दू राजेश कुमार बेहुरा" ਨਾਂਅ ਦੇ ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਉੱਤਰ ਪ੍ਰਦੇਸ਼ ਦਾ ਦੱਸਿਆ ਅਤੇ ਬੰਗਾਲ ਨਾਲ ਜੋੜਕੇ ਕੈਪਸ਼ਨ ਲਿਖਿਆ, "बंगाल हिंसा की आहट अब उत्तरप्रदेश के जनपद मुज़फ्फरनगर में भी, बिजली लाइनमैन पर हमला, हत्या की नीयत से जानवरो की तरह अंदर खीच ले गए शांतिदूत, भोपा थाना छेत्र के मुस्लिम बाहुल्य गांव सीकरी का हैं मामला, देखिये वीडियो जो बंगाल में हो रहा है वो आनेवाले 10/15 सालों में भारत में होने वाला है जागो हिंदू जागो ????"
Deepak Guhe ਦੇ ਪੋਸਟ ਦਾ ਆਰਕਾਇਵਡ ਲਿੰਕ।
"हिन्दू राजेश कुमार बेहुरा" ਦੇ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਦੋਵੇਂ ਪੋਸਟਾਂ ਵਿਚ ਕੀਤੇ ਗਏ ਦਾਅਵਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਵਰਡ ਸੜਕ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਹਿੰਦੁਸਤਾਨ ਟਾਈਮਜ਼ ਨੇ 5 ਮਈ 2021 ਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, "लाइनमैन के साथ मारपीट का वीडियो हुआ वायरल,भारी तनाव व्याप्त"
ਖਬਰ ਅਨੁਸਾਰ, ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸੀਕਰੀ ਪਿੰਡ ਵਿਚ ਕੁਝ ਬਦਮਾਸ਼ਾਂ ਨੇ ਇੱਕ ਲਾਈਨਮੈਨ ਨਾਲ ਕੁੱਟਮਾਰ ਕੀਤੀ। ਲਾਈਨਮੈਨ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਮਗਰੋਂ ਤਣਾਅ ਦਾ ਮਾਹੌਲ ਬਣ ਗਿਆ।
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਅਤੇ ਅਮਰ ਉਜਾਲਾ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਦੈਨਿਕ ਜਾਗਰਣ ਦੀ ਖਬਰ
ਅਮਰ ਉਜਾਲਾ ਦੀ ਖਬਰ
ਸਾਨੂੰ ਹੋਰ ਸਰਚ ਕਰਨ 'ਤੇ ਮੁਜ਼ੱਫਰਨਗਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਟਵੀਟ ਵਿਚ ਕੀਤਾ ਰਿਪਲਾਈ ਮਿਲਿਆ।ਜਿਸ ਵਿਚ ਮਾਮਲੇ ਨੂੰ ਲੈ ਕੇ ਹੋਈ ਕਾਰਵਾਈ ਬਾਰੇ ਦੱਸਿਆ ਗਿਆ ਸੀ। ਪੁਲਿਸ ਨੇ ਟਵੀਟ ਕਰਦਿਆਂ ਲਿਖਿਆ, "थाना भोपा पुलिस द्वारा 07 नामजद व 10-12 अज्ञात अभियुक्तों के विरुद्ध सुसंगत धाराओं में अभियोग पंजीकृत किया गया है। अभियुक्तों की शीघ्र गिरफ्तारी की जाएगी, स्थानीय पुलिस द्वारा अन्य विधिक कार्यवाही की जा रही है।"
ਇਹ ਟਵੀਟ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
थाना भोपा पुलिस द्वारा 07 नामजद व 10-12 अज्ञात अभियुक्तों के विरुद्ध सुसंगत धाराओं में अभियोग पंजीकृत किया गया है। अभियुक्तों की शीघ्र गिरफ्तारी की जाएगी, स्थानीय पुलिस द्वारा अन्य विधिक कार्यवाही की जा रही है।
— MUZAFFARNAGAR POLICE (@muzafarnagarpol) May 5, 2021
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਬੰਗਾਲ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦਾ ਹੈ ਜਿਥੇ ਇੱਕ ਲਾਈਨਮੈਨ ਨਾਲ ਕੁੱਟਮਾਰ ਕੀਤੀ ਗਈ ਸੀ।
Claim: ਵੀਡੀਓ ਬੰਗਾਲ ਦਾ ਹੈ
Claimed By: ਫੇਸਬੁੱਕ ਯੂਜ਼ਰ "Deepak Guhe"
Fact ChecK: ਗੁੰਮਰਾਹਕੁਨ