ਤੱਥ ਜਾਂਚ- 2014 ਵਿਚ ਹੋ ਚੁੱਕਾ ਸੀ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਦੇਹਾਂਤ, ਦਾਅਵਾ ਗੁੰਮਰਾਹਕਰਨ
Published : Jan 4, 2021, 7:04 pm IST
Updated : Jan 4, 2021, 7:17 pm IST
SHARE ARTICLE
Fact check: Bhagat Singh's sister Parkash Kaur died in 2014, misleading claim
Fact check: Bhagat Singh's sister Parkash Kaur died in 2014, misleading claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕਰਨ ਪਾਇਆ ਹੈ, ਭਗਤ ਸਿੰਘ ਦੀ ਭੈਣ ਦਾ ਦੇਹਾਂਤ ਹਾਲ ਹੀ ਵਿਚ ਨਹੀਂ ਬਲਕਿ 6 ਸਾਲ ਪਹਿਲਾਂ ਹੋ ਚੁੱਕਾ ਹੈ

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਬਜ਼ੁਰਗ ਮਾਤਾ ਦੀ ਤਸਵੀਰ ਵਾਇਰਲ ਹੋ ਰਹੀ ਹੈ, ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਜ਼ੁਰਗ ਮਾਤਾ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ ਹੈ ਜਿਨ੍ਹਾਂ ਦੀ ਹਾਲ ਹੀ ਵਿਚ ਮੌਤ ਹੋ ਗਈ ਹੈ ਤੇ ਉਹਨਾਂ ਦੀ ਮੌਤ 'ਤੇ ਕਿਸੇ ਵੀ ਨੇਤਾ ਨੇ ਸੋਗ ਨਹੀਂ ਮਨਾਇਆ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕਰਨ ਪਾਇਆ ਹੈ, ਭਗਤ ਸਿੰਘ ਦੀ ਭੈਣ ਦਾ ਦੇਹਾਂਤ ਹਾਲ ਹੀ ਵਿਚ ਨਹੀਂ ਬਲਕਿ 6 ਸਾਲ ਪਹਿਲਾਂ ਹੋ ਚੁੱਕਾ ਹੈ, ਇਹ ਦਾਅਵਾ ਲੋਕਾਂ ਨੂੰ ਗੁਮਰਾਹ ਕਰਨ ਲਈ ਫੈਲਾਇਆ ਜਾ ਰਿਹਾ ਹੈ। 

ਵਾਇਰਲ ਪੋਸਟ ਦਾ ਦਾਅਵਾ 
ਫੇਸਬੁੱਕ ਯੂਜ਼ਰ united Rajput Welfare Association ਨੇ 3 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਸੀ, ਪੋਸਟ ਵਿਚ ਜੋ ਤਸਵੀਰ ਹੈ ਉਸ ਉੱਪਰ ਲਿਖਿਆ ਹੋਇਆ ਹੈ, 
''ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ 86 ਸਾਲ ਦੀ ਉਮਰ ਵਿਚ ਅੱਜ ਸਾਡੇ ਵਿਚਕਾਰ ਨਹੀਂ ਹਨ। ਕਿਸੇ ਵੀ ਨੇਤਾ-ਰਾਜਨੇਤਾ ਨੇ ਸੋਗ ਨਹੀਂ ਜਤਾਇਆ ਪਰ ਤੁਸੀਂ ਸਾਰੇ ਦੇਸ਼ ਭਗਤ ਜਰੂਰ ਸ਼ਰਧਾਂਜਲੀ ਦਿਓ। ਦਿਲ ਤੋਂ ਸਲਾਮ ਹੈ ਵੀਰ ਭਰਾ ਦੀ ਵੀਰਾਂਗਣ ਭੈਣ ਨੂੰ।''

ਵਾਇਰਲ ਤਸਵੀਰ ਦਾ ਅਕਵਾਇਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਜਿਸ ਦੌਰਾਨ ਸਾਨੂੰ ਕਈ ਅਜਿਹੇ ਆਰਟੀਕਲ ਮਿਲੇ ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਦੇਹਾਂਤ 2014 ਵਿਚ ਹੀ ਹੋ ਚੁੱਕਾ ਸੀ। ਅਸੀਂ timesOfIndia ਦਾ ਲਿੰਕ ਓਪਨ ਕੀਤਾ ਜਿਸਨੂੰ 29 ਸਿਤੰਬਰ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਆਰਟੀਕਲ ਦੀ ਹੈੱਡਲਾਈਨ ''Bhagat Singh's Sisiter Passes Away On His 107th Birthday'' ਸੀ। 

File Photo

ਇਸ ਵਾਇਰਲ ਪੋਸਟ ਬਾਰੇ ਜਦੋਂ ਅਸੀਂ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਬੇਟੇ ਪ੍ਰੋ: ਜਗਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਕਾਸ਼ ਕੌਰ ਦਾ ਦੇਹਾਂਤ 2014 ਵਿਚ ਹੋ ਚੁੱਕਾ ਸੀ। ਉਹਨਾਂ ਕਿਹਾ ਕਿ ਇਹ ਪੋਸਟ ਪਹਿਲਾਂ ਵੀ ਕਾਫੀ ਵਾਰ ਵਾਇਰਲ ਹੋ ਚੁੱਕੀ ਹੈ ਤੇ ਜੋ ਲੋਕ ਅਜਿਹੇ ਝੂਠ ਫੈਲਾਉਂਦੇ ਹਨ ਉਹ ਜਾਂ ਤਾਂ ਆਪਣੇ ਪੇਜ਼ ਦੇ ਫਾਲੋਵਰਸ ਲਈ ਫੈਲਾਉਂਦੇ ਹਨ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ। 

ਸੋ ਇਸ ਸਭ ਤੋਂ ਇਹ ਤਾਂ ਸਾਬਿਤ ਹੋ ਗਿਆ ਹੈ ਕਿ ਭਗਤ ਸਿੰਘ ਦੀ ਭੈਣ ਦਾ ਦੇਂਹਾਤ ਹਾਲ ਹੀ ਵਿਚ ਨਹੀਂ ਹੋਇਆ ਬਲਕਿ 6 ਸਾਲ ਪਹਿਲਾਂ ਹੋ ਚੁੱਕਾ ਸੀ। 

ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕਰਨ ਪਾਇਆ ਹੈ, ਭਗਤ ਸਿੰਘ ਦੀ ਭੈਣ ਬੀਬੀ ਪ੍ਰਕਾਸ਼ ਕੌਰ ਦਾ ਦੇਹਾਂਤ 2014 ਵਿਚ ਹੋਇਆ ਸੀ ਨਾ ਕਿ ਹਾਲ ਹੀ ਵਿਚ। 
Claim- ਹਾਲ ਹੀ ਵਿਚ ਹੋਈ ਭਗਤ ਸਿੰਘ ਦੀ ਭੈਣ ਦੀ ਮੌਤ, ਕਿਸੇ ਵੀ ਨੇਤਾ ਨੇ ਨਹੀਂ ਜਤਾਇਆ ਸੋਗ
Claimed By - united Rajput Welfare Association 
Fact Check -    ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement