
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਵਾਰਾਣਸੀ ਦਾ ਹੈ। ਇਹ ਵੀਡੀਓ 7 ਸਾਲ ਪੁਰਾਣਾ ਹੈ।
RSFC (Team Mohali)- ਇਸ ਸਾਲ ਹੋਣ ਵਾਲੇ ਪੰਜਾਬ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਹਰ ਇੱਕ ਪਾਰਟੀ ਦੇ ਆਪਣੇ-ਆਪਣੇ IT Cell ਪ੍ਰਚਾਰ ਕਰਨ ਵਿਚ ਕੋਈ ਕਮੀ ਨਹੀਂ ਛੱਡ ਰਹੇ। ਇਸ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਹਜਾਰਾਂ ਲੋਕਾਂ ਦੀ ਭੀੜ ਨੂੰ PM ਮੋਦੀ ਦੀ ਰੈਲੀ ਵਿਚ ਸ਼ਿਰਕਤ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ PM ਮੋਦੀ ਦਾ ਪੰਜਾਬ ਚੋਣਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।
"ਦੱਸ ਦਈਏ ਕਿ ਪ੍ਰਧਾਨਮੰਤਰੀ ਮੋਦੀ ਨੇ 5 ਜਨਵਰੀ ਨੂੰ ਪੰਜਾਬ ਦੌਰੇ 'ਤੇ ਭਾਜਪਾ ਦਾ ਪ੍ਰਚਾਰ ਕਰਨ ਆਉਣਾ ਹੈ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਵਾਰਾਣਸੀ ਦਾ ਹੈ। ਇਹ ਵੀਡੀਓ 7 ਸਾਲ ਪੁਰਾਣਾ ਹੈ। ਹੁਣ ਪੁਰਾਣੇ ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਪੰਜਾਬ ਚੋਣਾਂ 2022 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Social Media and IT, BJP, Distt Gurdaspur" ਨੇ 29 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਸ ਵਾਰ ਪੰਜਾਬ ਵਿੱਚ ਭਾਜਪਾ ਸਰਕਾਰ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡਿਓ ਵਿਚ ਸਾਨੂੰ ਇੱਕ ਬੋਰਡ ਨਜ਼ਰ ਆਇਆ ਜਿਸਦੇ ਉੱਤੇ "ਅੰਜਲੀ ਫੁੱਟਵਿਅਰ" ਲਿਖਿਆ ਹੋਇਆ ਹੈ।
ਗੂਗਲ 'ਤੇ ਕੀਵਰਡ ਸਰਚ ਦੀ ਮਦਦ ਨਾਲ ਖੰਗਾਲਣ 'ਤੇ ਅਸੀਂ ਪਾਇਆ ਕਿ ਅੰਜਲੀ ਫੁੱਟਵਿਅਰ ਵਾਰਾਣਸੀ ਦੇ ਤੇਲੀਆ ਬਾਗ ਵਿਖੇ ਸਥਿਤ ਹੈ। ਤੁਸੀਂ ਹੇਠਾਂ ਦਿੱਤੇ ਕੋਲਾਜ ਵਿਚ ਤੁਸੀਂ ਵਾਇਰਲ ਵੀਡੀਓ ਅਤੇ ਗੂਗਲ 'ਤੇ ਦਿੱਸ ਰਹੇ ਫੁੱਟਵਿਅਰ ਦੇ ਬੋਰਡ ਨੂੰ ਵੇਖ ਸਕਦੇ ਹੋ।
ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਅੱਗੇ ਵਧਦੇ ਹੋਏ ਕੀਵਰਡ ਸਰਚ ਨਾਲ ਵਾਇਰਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤੀਆਂ। ਇਸ ਦੌਰਾਨ ਸਾਨੂੰ ਅਸਲ ਵੀਡੀਓ PM ਮੋਦੀ ਦੇ ਅਧਿਕਾਰਿਕ ਯੂਟਿਊਬ ਹੈਂਡਲ 'ਤੇ 25 ਐਪ੍ਰਲ 2014 ਨੂੰ ਸ਼ੇਅਰ ਕੀਤੀ ਮਿਲੀ।
ਤੁਸੀਂ ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖ ਸਕਦੇ ਹੋ।
ਮਤਲਬ ਸਾਫ ਸੀ ਕਿ ਵਾਰਾਣਸੀ ਦੇ ਪੁਰਾਣੇ ਵੀਡੀਓ ਨੂੰ ਪੰਜਾਬ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਵਾਰਾਣਸੀ ਦਾ ਹੈ। ਇਹ ਵੀਡੀਓ 7 ਸਾਲ ਪੁਰਾਣਾ ਹੈ। ਹੁਣ ਪੁਰਾਣੇ ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਪੰਜਾਬ ਚੋਣਾਂ 2022 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।