ਅਦਾਕਾਰ ਜੇਸਨ ਸਟੈਥਮ ਨਹੀਂ ਨਤਮਸਤਕ ਹੋਏ ਦਰਬਾਰ ਸਾਹਿਬ, ਵਾਇਰਲ ਤਸਵੀਰ AI Generated ਹੈ, Fact Check ਰਿਪੋਰਟ
Published : Apr 4, 2024, 11:46 am IST
Updated : Apr 4, 2024, 11:46 am IST
SHARE ARTICLE
Fact Check Jason Statham Viral Image Golden Temple AI Generated Image Fake News
Fact Check Jason Statham Viral Image Golden Temple AI Generated Image Fake News

ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ ਅਤੇ ਅਦਾਕਾਰ ਦੁਆਰਾ ਹਾਲੀਆ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਨਹੀਂ ਹੈ। 

Claim

ਫਾਸਟ ਐਂਡ ਫਿਊਰੀਅਸ ਫੇਮ ਅਤੇ ਹਾਲੀਵੁੱਡ ਅਦਾਕਾਰ ਜੇਸਨ ਸਟੈਥਮ ਦੀ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਨੇ ਹਾਲ ਹੀ ਵਿਚ ਸਿੱਖ ਤੀਰਥ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਦੌਰਾ ਕੀਤਾ। ਤਸਵੀਰ ਵਿਚ ਜੇਸਨ ਸਟੈਥਮ ਦੇ ਪਿੱਛੇ ਸੋਨੇ ਰੂਪੀ ਇਮਾਰਤ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।

ਫੇਸਬੁੱਕ ਪੇਜ "Carleen A. Jacques" ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "Golden Temple, Amritsar, India...JASON STATHAM"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ ਕਿਓਂਕਿ ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ ਅਤੇ ਅਦਾਕਾਰ ਦੁਆਰਾ ਹਾਲੀਆ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਨਹੀਂ ਹੈ। 

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇਹ ਤਸਵੀਰ ਦੇਖਣ ਸਹੀ ਨਹੀਂ ਹੈ। ਇਸ ਤਸਵੀਰ ਵਿਚ ਦਿੱਸ ਰਹੇ ਲੋਕਾਂ ਦੇ ਚਿਹਰੇ ਆਮ ਲੋਕਾਂ ਤੋਂ ਬਿਲਕੁਲ ਵੱਖ ਹਨ। ਇਸ ਤਸਵੀਰ ਵਿਚ ਕੋਈ ਵੀ ਚਿਹਰਾ ਸਹੀ ਨਹੀਂ ਦਿੱਸ ਰਿਹਾ ਜਿਸਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਹੁਣ ਅਸੀਂ ਅੱਗੇ ਵਧਦੇ ਹੋਏ hivemoderation.com 'ਤੇ ਇਸ ਤਸਵੀਰ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਵੈੱਬਸਾਈਟ ਤਸਵੀਰਾਂ ਦੀ ਜਾਂਚ ਕਰ ਸਾਫ ਕਰਦੀ ਹੈ ਕਿ ਕੋਈ ਤਸਵੀਰ AI ਵੱਲੋਂ ਬਣਾਈ ਗਈ ਹੈ ਜਾਂ ਨਹੀਂ। ਦੱਸ ਦਈਏ ਇਥੇ ਜਾਂਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ AI ਵੱਲੋਂ ਬਣਾਈ ਗਈ ਹੈ। ਇਸ ਤਸਵੀਰ ਨੂੰ 100% AI generated ਰੇਟਿੰਗ ਦਿੱਤੀ ਗਈ।

Hive ModerationHive Moderation

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਅੰਤ 'ਚ ਅਸੀਂ ਜੇਸਨ ਸਟੈਥਮ ਦੇ ਸੋਸ਼ਲ ਮੀਡੀਆ ਪੇਜਾਂ 'ਤੇ ਗਏ ਅਤੇ ਦਾਅਵੇ ਦੇ ਸਬੰਧ ਵਿਚ ਕੀਵਰਡ ਸਰਚ ਵੀ ਕੀਤੀ ਪਰ ਸਾਨੂੰ ਇਸ ਨਤਮਸਤਕ ਹੋਣ ਦੇ ਸੱਚ ਹੋਣ ਦਾ ਦਾਅਵਾ ਕਰਨ ਵਾਲੀ ਕੋਈ ਤਸਵੀਰ ਅਤੇ ਖਬਰ ਨਹੀਂ ਮਿਲੀ।

ਕਿਵੇਂ ਕੀਤੀ ਜਾ ਸਕਦੀ AI ਜਾਂ Deepfake ਦੀ ਪਛਾਣ?

ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ: ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ ਦੀ ਭਾਲ ਕਰੋ, ਜਿਵੇਂ ਕਿ ਕੋਈ ਝਪਕਣਾ ਜਾਂ ਅਨਿਯਮਿਤ ਹਰਕਤਾਂ।

ਰੰਗ ਅਤੇ ਰੋਸ਼ਨੀ ਵਿਚ ਮੇਲ: ਚਿਹਰੇ ਅਤੇ ਬੈਕਗ੍ਰਾਊਂਡ ਵਿਚ ਰੰਗ ਅਤੇ ਰੋਸ਼ਨੀ ਨੂੰ ਧਿਆਨ ਨਾਲ ਵੇਖੋ ਕਿਉਂਕਿ ਇਹ ਰੰਗ ਤੇ ਰੋਸ਼ਨੀ ਵਿਚ ਮੇਲ ਨਹੀਂ ਖਾਂਦਾ ਹੈ।

ਆਡੀਓ ਗੁਣਵੱਤਾ: ਆਡੀਓ ਗੁਣਵੱਤਾ ਦੀ ਤੁਲਨਾ ਕਰੋ ਅਤੇ ਦੇਖੋ ਕਿ ਕੀ ਆਡੀਓ ਬੁੱਲ੍ਹਾਂ ਦੀ ਹਰਕਤ ਨਾਲ ਮੇਲ ਖਾਂਦਾ ਹੈ।

ਵਿਜ਼ੂਅਲ ਅਸੰਗਤਤਾਵਾਂ: ਵਿਜ਼ੂਅਲ ਅਸੰਗਤਤਾਵਾਂ ਦਾ ਵਿਸ਼ਲੇਸ਼ਣ ਕਰੋ, ਜਿਵੇਂ ਕਿ ਸਰੀਰ ਦੀ ਅਜੀਬ ਸ਼ਕਲ ਜਾਂ ਚਿਹਰੇ ਦੀਆਂ ਹਰਕਤਾਂ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਗੈਰ-ਕੁਦਰਤੀ ਸਥਿਤੀ, ਜਾਂ ਅਜੀਬ ਮੁਦਰਾ ਜਾਂ ਸਰੀਰ।

ਰਿਵਰਸ ਇਮੇਜ ਸਰਚ: ਰਿਵਰਸ ਇਮੇਜ ਕਰ ਵੀਡੀਓ ਜਾਂ ਵਿਅਕਤੀ ਦੀ ਖੋਜ ਕਰੋ ਇਹ ਵੇਖਣ ਲਈ ਕਿ ਕੀ ਉਹ ਅਸਲੀ ਹੈ ਜਾਂ ਨਹੀਂ।

ਵੀਡੀਓ ਮੈਟਾਡੇਟਾ: ਵੀਡੀਓ ਮੈਟਾਡੇਟਾ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਸਨੂੰ ਬਦਲਿਆ ਜਾਂ ਸੰਪਾਦਿਤ ਕੀਤਾ ਗਿਆ ਹੈ।

ਡੀਪਫੇਕ ਡਿਟੈਕਸ਼ਨ ਟੂਲ: ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਕਰੋ, ਜਿਵੇਂ ਕਿ ਔਨਲਾਈਨ ਪਲੇਟਫਾਰਮ ਜਾਂ ਬ੍ਰਾਊਜ਼ਰ ਐਕਸਟੈਂਸ਼ਨ, ਜੋ ਸ਼ੱਕੀ ਵੀਡੀਓ ਨੂੰ ਫਲੈਗ ਕਰ ਸਕਦੇ ਹਨ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ ਕਿਓਂਕਿ ਵਾਇਰਲ ਹੋ ਰਹੀ ਤਸਵੀਰ AI ਜਨਰੇਟੇਡ ਹੈ ਅਤੇ ਅਦਾਕਾਰ ਦੁਆਰਾ ਹਾਲੀਆ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਨਹੀਂ ਹੈ। 

Result- AI Generated

Sources:

Hive Moderation AI Check Results Rating

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement