Fact Check: ਆਕਸੀਜਨ ਸਿਲੰਡਰ ਦੀ ਥਾਂ ASPIDOSPERMA Q 20 ਦੀ ਵਰਤੋਂ ਸਹੀ ਨਹੀਂ
Published : May 4, 2021, 5:55 pm IST
Updated : May 4, 2021, 5:55 pm IST
SHARE ARTICLE
Aspidosperma Q 20 can't be taken as substitute for oxygen
Aspidosperma Q 20 can't be taken as substitute for oxygen

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਬਿਨਾਂ ਡਾਕਟਰੀ ਸਲਾਹ ਤੋਂ ASPIDOSPERMA Q 20 ਦੀ ਵਰਤੋਂ ਜਾਨਲੇਵਾ ਸਾਬਿਤ ਹੋ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਮਿਓਪੈਥਿਕ ਦਵਾ ASPIDOSPERMA Q 20 ਦਾ ਇਸਤੇਮਾਲ ਕਰ ਆਕਸੀਜਨ ਲੈਵਲ ਵਧਾਇਆ ਜਾ ਸਕਦਾ ਹੈ ਅਤੇ ਆਕਸੀਜਨ ਸਿਲੰਡਰ ਦੀ ਥਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਬਿਨਾਂ ਡਾਕਟਰੀ ਸਲਾਹ ਤੋਂ ASPIDOSPERMA Q 20 ਦੀ ਵਰਤੋਂ ਜਾਨਲੇਵਾ ਸਾਬਿਤ ਹੋ ਸਕਦੀ ਹੈ। ASPIDOSPERMA ਦਮਾ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਪਰ ਇਹ ਆਕਸੀਜਨ ਸਿਲੰਡਰ ਦੀ ਥਾਂ ਨਹੀਂ ਵਰਤੀ ਜਾ ਸਕਦੀ ਹੈ। ਆਯੂਸ਼ ਮੰਤਰਾਲੇ ਨੇ ਖੁਦ ਟਵੀਟ ਕਰਕੇ ਇਸ ਨੂੰ ਫਰਜੀ ਦੱਸਿਆ ਹੈ।

 

ਵਾਇਰਲ ਪੋਸਟ

ਫੇਸਬੁੱਕ ਪੇਜ Vku ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ऑक्सीजन लेवल गिर रहा है तो ऑक्सीजन मिलने जा इंतजार मत करो ।। ASPIDOSPERMA Q की 20 बूंद एक कप पानी में मिलाकर सेवन करने से ऑक्सीजन लेवल फौरन सही हो जाएगा ।। यह एक Homeopathic medicine है ।"

ਇਸ ਪੋਸਟ ਦਾ ਫੇਸਬੁੱਕ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ASPIDOSPERMA ਨੂੰ ਲੈ ਕੇ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਹੈਲਥ ਡੈਸਕ 'ਤੇ ਇੱਕ ਆਰਟੀਕਲ ਮਿਲਿਆ ਜਿਸ ਅਨੁਸਾਰ ASPIDOSPERMA ਇੱਕ ਫੁੱਲ ਹੈ ਅਤੇ ਇਹ ਸਾਊਥ ਅਮਰੀਕਾ, ਸੈਂਟ੍ਰਲ ਅਮਰੀਕਾ, ਸਦਰਨ ਮੈਕਸਿਕੋ ਅਤੇ ਵੇਸਟ ਇੰਡੀਜ਼ ਵਿਚ ਪਾਇਆ ਜਾਂਦਾ ਹੈ। ਇਸ ਫੁੱਲ ਦਾ ਇਸਤੇਮਾਲ ਹੋਮਿਓਪੈਥਿਕ ਦਵਾਈਆਂ ਵਿਚ ਕੀਤਾ ਜਾਂਦਾ ਹੈ। ਹਾਲਾਂਕਿ ਇਸ ਗੱਲ ਦੇ ਪੱਕੇ ਸਬੂਤ ਨਹੀਂ ਹਨ ਕਿ ਇਹ ਦਵਾ ਆਕਸੀਜਨ ਲੈਵਲ ਵਧਾ ਸਕਦੀ ਹੈ।

photo

https://health-desk.org/articles/what-is-aspidosperma-q-20-and-does-it-help-with-oxygen-levels

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਮਨੀਸ਼ ਜੰਗਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, " ਬਿਨਾਂ ਕਲੀਨਿਕਲ ਟ੍ਰਾਇਲ ਤੋਂ ਇਹ ਗੱਲ ਅਸੀਂ ਨਹੀਂ ਕਹਿ ਸਕਦੇ ਕਿ ਇਹ ਦਵਾ ਆਕਸੀਜਨ ਲੈਵਲ ਵਧਾ ਸਕਦੀ ਹੈ। ਇਸ ਤਰ੍ਹਾਂ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ ਹੈ। ਜਿਹੜੇ ਪ੍ਰੋਟੋਕਾਲ ਮੰਤਰਾਲੇ ਨੇ ਬਣਾਏ ਹਨ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਲੋਕ ਗੁੰਮਰਾਹ ਹੁੰਦੇ ਹਨ।“

ਸਾਨੂੰ ਹੋਰ ਸਰਚ ਕਰਨ 'ਤੇ ASPIDOSPERMA ਅਤੇ ਵਾਇਰਲ ਦਾਅਵੇ ਨੂੰ ਲੈ ਕੇ ਆਯੂਸ਼ ਮੰਤਰਾਲੇ ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਮੰਤਰਾਲੇ ਨੇ ਵਾਇਰਲ ਦਾਅਵੇ ਨੂੰ ਫਰਜੀ ਦੱਸਿਆ ਸੀ। ਟਵੀਟ ਵਿਚ ਲਿਖਿਆ, "Fake post circulating on social media claims that Homeopathy medicine Aspidosperma Q 20 can be taken as a substitute for oxygen when oxygen levels fall. #AyushFactCheck: Ministry of Ayush prohibits advertisements with claims for treatment of #Covid19 from #unverified sources"

ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

TweetTweet

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਬਿਨਾਂ ਡਾਕਟਰੀ ਸਲਾਹ ਤੋਂ ASPIDOSPERMA Q 20 ਦੀ ਵਰਤੋਂ ਜਾਨਲੇਵਾ ਸਾਬਿਤ ਹੋ ਸਕਦੀ ਹੈ। ASPIDOSPERMA ਦਮਾ ਦੇ ਮਰੀਜਾਂ ਨੂੰ ਦਿੱਤੀ ਜਾਂਦੀ ਹੈ ਪਰ ਇਹ ਆਕਸੀਜਨ ਸਿਲੰਡਰ ਦੀ ਥਾਂ ਨਹੀਂ ਵਰਤੀ ਜਾ ਸਕਦੀ ਹੈ। ਆਯੂਸ਼ ਮੰਤਰਾਲੇ ਨੇ ਖੁਦ ਟਵੀਟ ਕਰਕੇ ਇਸ ਨੂੰ ਫਰਜੀ ਦੱਸਿਆ ਹੈ।

Claim: ASPIDOSPERMA Q 20 ਦਾ ਇਸਤੇਮਾਲ ਕਰਕੇ ਆਕਸੀਜਨ ਲੈਵਲ ਵਧਾਇਆ ਜਾ ਸਕਦਾ ਹੈ

Claim By: ਫੇਸਬੁੱਕ ਪੇਜ Vku

Fact Check: ਗੁੰਮਰਾਹਕੁਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement