ਬਰਤਾਨੀਆ 'ਚ ਭਾਜਪਾ ਨਾਲ ਜੁੜੇ ਵਿਅਕਤੀ ਦੇ ਚੈਨਲ ਦਾ ਲਾਇਸੈਂਸ ਰੱਦ

By : JAGDISH

Published : Feb 9, 2026, 8:53 am IST
Updated : Feb 9, 2026, 8:53 am IST
SHARE ARTICLE
Channel license of person associated with BJP revoked in Britain
Channel license of person associated with BJP revoked in Britain

ਸ਼ਰਤਾਂ ਦੀ ਉਲੰਘਣਾ ਕਾਰਨ ਐਮ.ਏ.ਟੀ.ਵੀ. 'ਤੇ ਕੀਤੀ ਕਾਰਵਾਈ

ਲੰਡਨ : ਸ਼ਰਤਾਂ ਦੀ ਉਲੰਘਣਾ ਕਾਰਨ ਬਰਤਾਨੀਆਂ ਦੇ ਮੀਡੀਆ ਨਿਗਰਾਨ ਆਫ਼ਕਾਮ ਨੇ ਭਾਰਤੀ ਮੂਲ ਦੇ ਲੋਕਾਂ ਉਤੇ ਕੇਂਦਰਿਤ ਸੈਟੇਲਾਈਟ ਚੈਨਲ ਐਮ.ਏ.ਟੀ.ਵੀ. ਦੇ ਪ੍ਰਸਾਰਣ ਲਾਇਸੈਂਸ ਤੁਰਤ ਪ੍ਰਭਾਵ ਨਾਲ ਰੱਦ ਕਰ ਦਿਤੇ ਹਨ। ਇਹ ਕਾਰਵਾਈ ਅਗੱਸਤ 2024 ਤੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਕੀਤੀ ਗਈ, ਜਿਸ ਵਿਚ ਪਤਾ ਲੱਗਾ ਕਿ ਲਾਇਸੈਂਸ ਮਿਡਲਸੈਕਸ ਬਰਾਡਕਾਸਟਿੰਗ ਕਾਰਪੋਰੇਸ਼ਨ ਲਿਮਟਡ (ਐਮ.ਬੀ.ਸੀ.ਐਲ.) ਵਲੋਂ ਗਲਤ ਤਰੀਕੇ ਨਾਲ ਰੱਖੇ ਗਏ ਸਨ।ਐਮ.ਏ.ਟੀ.ਵੀ. ਨੈਸ਼ਨਲ, ਜੋ ਕਿ ਹਿੰਦੀ, ਉਰਦੂ, ਅੰਗਰੇਜ਼ੀ, ਗੁਜਰਾਤੀ ਅਤੇ ਪੰਜਾਬੀ ਵਿਚ ਪ੍ਰੋਗਰਾਮ ਵਿਖਾਉਂਦਾ ਸੀ, ਅਤੇ ਐਮ.ਏ.ਟੀ.ਵੀ. ਮਿਊਜ਼ਿਕ, ਜੋ ਕਦੇ ਚੱਲਿਆ ਹੀ ਨਹੀਂ, ਦੋਵੇਂ ਲਾਇਸੈਂਸ ਐਮ.ਬੀ.ਸੀ.ਐਲ. ਦੇ ਨਾਮ ’ਤੇ ਸਨ।

ਆਫ਼ਕਾਮ ਨੇ ਕਿਹਾ ਕਿ ਯੂ.ਕੇ. ਦੇ ਕਾਨੂੰਨ ਅਨੁਸਾਰ ਲਾਇਸੈਂਸਧਾਰੀ ਨੂੰ ਅਪਣੇ ਚੈਨਲਾਂ ’ਤੇ ਸੰਪਾਦਕੀ ਨਿਯੰਤਰਣ ਹੋਣਾ ਲਾਜ਼ਮੀ ਹੈ, ਪਰ ਐਮ.ਬੀ.ਸੀ.ਐਲ. ਕੋਲ ਇਹ ਜ਼ਿੰਮੇਵਾਰੀ ਨਹੀਂ ਸੀ।ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਐਮ.ਏ.ਟੀ.ਵੀ. ਬਰਾਡਕਾਸਟਿੰਗ ਲਿਮਟਡ ਬਿਨਾਂ ਆਫ਼ਕਾਮ ਦੀ ਮਨਜ਼ੂਰੀ ਦੇ ਸੇਵਾਵਾਂ ਚਲਾ ਰਿਹਾ ਸੀ, ਜੋ ਕਿ ਬਰਾਡਕਾਸਟਿੰਗ ਐਕਟ 1990 ਅਧੀਨ ਇਕ ਅਪਰਾਧ ਹੈ। ਇਸ ਤੋਂ ਇਲਾਵਾ, ਐਮ.ਬੀ.ਸੀ.ਐਲ. ਦੇ ਕਾਨੂੰਨ ਪਾਲਣਾ ਸੰਪਰਕ ਕੁਲਦੀਪ ਸਿੰਘ ਸ਼ੇਖਾਵਤ ਇਕੋ ਸਮੇਂ ਓ.ਐਫ਼.ਬੀ.ਜੇ.ਪੀ. ਯੂ.ਕੇ. ਦੇ ਪ੍ਰਧਾਨ ਵੀ ਸਨ। ਆਫ਼ਕਾਮ ਨੇ ਦਰਸਾਇਆ ਕਿ ਜੇ ਕੋਈ ਵਿਅਕਤੀ ਸਿਆਸੀ ਸੰਗਠਨ ਨਾਲ ਜੁੜਿਆ ਹੋਵੇ ਤਾਂ ਉਹ ਲਾਇਸੈਂਸ ਨਹੀਂ ਰੱਖ ਸਕਦਾ।ਐਮ.ਏ.ਟੀ.ਵੀ. ਨੇ ਇਸ ਫੈਸਲੇ ਨੂੰ ਸਿਆਸੀ ਪ੍ਰੇਰਿਤ ਕਰਾਰ ਦਿਤਾ ਹੈ। ਕੁਲਦੀਪ ਸਿੰਘ ਸ਼ੇਖਾਵਤ ਨੇ ਕਿਹਾ, “ਓ.ਐਫ਼.ਬੀ.ਜੇ.ਪੀ. ਕੋਈ ਸਿਆਸੀ ਪਾਰਟੀ ਨਹੀਂ, ਸਗੋਂ ਭਾਰਤੀ ਮੂਲ ਦੇ ਲੋਕਾਂ ਦੀ ਮਦਦ ਕਰਨ ਵਾਲਾ ਸਮਾਜਕ ਸੰਗਠਨ ਹੈ। ਆਫ਼ਕਾਮ ਦਾ ਫੈਸਲਾ ਗਲਤ ਹੈ ਅਤੇ ਅਸੀਂ ਚੈਨਲ ਮੁੜ ਚਲਾਉਣ ਲਈ ਜ਼ਰੂਰੀ ਕਦਮ ਚੁੱਕਾਂਗੇ।’’                 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement