Fact Check: National Geographic ਮੈਗਜ਼ੀਨ ਨੇ ਆਪਣੇ ਕਵਰ ਪੇਜ਼ ਲਈ ਨਹੀਂ ਵਰਤੀ ਹੈ ਸਿੱਖ ਦੀ ਤਸਵੀਰ
Published : Jan 5, 2021, 4:24 pm IST
Updated : Jan 7, 2021, 1:44 pm IST
SHARE ARTICLE
Fact Check: National Geographic Magazine has not used a picture of a Sikh for its cover page
Fact Check: National Geographic Magazine has not used a picture of a Sikh for its cover page

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਕਵਰ ਸਿਰਫ ਇੱਕ ਕਲਪਨਾ ਹੈ ਜਿਸਨੂੰ ਅਨੁਪ੍ਰੀਤ ਨਾਂ ਦੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ।

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਮੈਗਜ਼ੀਨ ਕਵਰ ਫੋਟੋ ਵਾਇਰਲ ਹੋ ਰਹੀ ਹੈ। ਇਹ ਮੈਗਜ਼ੀਨ ਕਵਰ National Geographic ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਲੋਕ ਦਾਅਵਾ ਕਰ ਰਹੇ ਹਨ ਕਿ ਅੰਤਰਰਾਸ਼ਟਰੀ ਮੈਗਜ਼ੀਨ National Geographic ਨੇ ਆਪਣੇ ਕਵਰ ਪੇਜ਼ ਲਈ ਸਿੱਖ ਕਿਸਾਨ ਦੀ ਤਸਵੀਰ ਦੀ ਵਰਤੋਂ ਕੀਤੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਕਵਰ ਸਿਰਫ ਇੱਕ ਕਲਪਨਾ ਹੈ ਜਿਸਨੂੰ ਅਨੁਪ੍ਰੀਤ ਨਾਂ ਦੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ। National Geographic ਨੇ ਆਪਣੇ ਕਵਰ ਪੇਜ਼ ਲਈ ਇਹ ਤਸਵੀਰ ਨਹੀਂ ਵਰਤੀ ਹੈ। 

ਵਾਇਰਲ ਪੋਸਟ 
Raj Lali Gill ਨਾਮ ਦੇ ਟਵਿੱਟਰ ਯੂਜ਼ਰ ਨੇ 5 ਜਨਵਰੀ 2021 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, Cover of “National Geographic” says all and accuse @BJP4India, that largest protest happening in the history of world n media is not allowed to cover it instead Ludicrous and dangerous propaganda  is spread against them. World supports farmers except @PMOIndia #StandWithFarmers

(ਪੰਜਾਬੀ ਅਨੁਵਾਦ - ਨੈਸ਼ਨਲ ਜਿਓਗ੍ਰਾਫਿਕ ਦੇ ਕਵਰ ਮੁਤਾਬਕ ਗਲੋਬਲ ਮੀਡੀਆ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਕਵਰੇਜ ਲਈ ਮੀਡੀਆ ਨੂੰ ਮਨਜ਼ੂਰੀ ਨਹੀਂ ਹੈ। ਇਸ ਨੂੰ ਕਵਰ ਕਰਨ ਦੀ ਬਜਾਏ ਇਸ ਦੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੂੰ ਛੱਡ ਕੇ ਸਾਰੀ ਦੁਨੀਆਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ)

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ outlookindia.com ਦੀ ਵੈੱਬਸਾਈਟ ਦਾ ਇਕ ਲਿੰਕ ਮਿਲਿਆ ਜਿਸ ਵਿਚ ਇਸ ਸਿੱਖ ਨੌਜਵਾਨ ਦੀ ਤਸਵੀਰ ਸ਼ਾਮਲ ਸੀ। ਇਹ ਆਰਟੀਕਲ 12 ਦਸੰਬਰ 2020 ਨੂੰ ਪਬਲਿਸ਼ ਕੀਤਾ ਗਿਆ ਸੀ। ਇਸ ਤਸਵੀਰ ਨੂੰ RaviChoudhary ਵੱਲੋਂ ਕਲਿੱਕ ਕੀਤਾ ਗਿਆ ਸੀ। 

ਫਿਰ ਅਸੀਂ ਜਦੋਂ  RaviChoudhary ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਤਸਵੀਰ ਨੂੰ ਸਰਚ ਕੀਤਾ ਤਾਂ ਸਾਨੂੰ ਇਸ ਸਿੱਖ ਨੌਜਵਾਨ ਦੀ ਤਸਵੀਰ RaviChoudhary ਦੇ ਇੰਸਟਾਗ੍ਰਾਮ ਪੇਜ਼ 'ਤੇ ਅਪਲੋਡ ਕੀਤੀ ਹੋਈ ਮਿਲੀ। 

File Photo

ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਿਆ ਤਾਂ ਅਸੀਂ ਇਸ ਤਸਵੀਰ ਉੱਤੇ @anoopreet  ਲਿਖਿਆ ਪਾਇਆ। ਜਦੋਂ ਅਸੀਂ anoopreet ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਕੀਤੇ ਤਾਂ ਸਾਨੂੰ ਅਨੂਪ੍ਰੀਤ ਦੇ ਇੰਸਟਾਗ੍ਰਾਮ ਪੇਜ਼ 'ਤੇ ਵੀ ਵਾਇਰਲ ਤਸਵੀਰ ਅਪਲੋਡ ਕੀਤੀ ਹੋਈ ਮਿਲੀ। ਅਨੂਪ੍ਰੀਤ ਨੇ ਇਹ ਤਸਵੀਰ ਪੋਸਟ ਕਰ ਕੇ ਆਪਣੀ ਡਿਸਕ੍ਰਿਪਸ਼ਨ ਵਿਚ ਲਿਖਿਆ ਸੀ ਕਿ ਇਹ ਤਸਵੀਰ ਕਾਲਪਨਿਕ ਤਸਵੀਰ ਹੈ। ਅਨੂਪ੍ਰੀਤ ਨੇ ਲਿਖਿਆ ਸੀ ਕਿ ਉਸ ਨੇ ਜਦੋਂ ਇਸ ਸਿੱਖ ਨੌਜਵਾਨ ਦੀ ਤਸਵੀਰ ਦੇਖੀ ਤਾਂ ਉਸ ਨੂੰ ਇਕ 17 ਸਾਲਾ ਅਫਗਾਨੀ ਲੜਕੀ ਦੀ ਯਾਦ ਆ ਗਈ, ਜਿਸ ਦਾ ਨਾਮ Sharbat Gula ਸੀ। ਉਸ ਲੜਕੀ ਦੀਆਂ ਅੱਖਾਂ ਵਿਚ ਜੋ ਦਰਦ ਸੀ ਉਸ ਨੇ ਲੱਖਾਂ ਲੋਕਾਂ ਨੂੰ ਛਲਣੀ ਕੀਤਾ ਜਦਕਿ ਫਿਰ ਵੀ ਕੋਈ ਉਸ ਦਾ ਨਾਮ ਨਹੀਂ ਜਾਣਦਾ ਸੀ। ਉਸੇ ਤਰ੍ਹਾਂ ਹੀ ਇਸ ਸਿੱਖ ਨੌਜਵਾਨ ਦੀਆਂ ‘ਨਿਡਰ ਅੱਖਾਂ’ ਰਾਹੀਂ ਭਾਰਤੀ ਕਿਸਾਨਾਂ ਦੀ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੀ ਅਟੱਲ ਇੱਛਾ ਸ਼ਕਤੀ ਨਾਲ ਜੋਸ਼ ਪਾਇਆ ਜਾਂਦਾ ਹੈ। 

File Photo

ਇਸ ਦੇ ਨਾਲ ਹੀ ਅਨੂਪ੍ਰੀਤ ਨੇ ਆਖਿਰ ਵਿਚ ਲਿਖਿਆ Artwork: @anoopreet , Photo: @choudharyravi, A project in collaboration with @sikhexpo (this is an imagined cover)

ਮਤਲਬ ਇਸ ਤਸਵੀਰ ਨੂੰ ਅਨੂਪ੍ਰੀਤ ਨੇ ਖੁਦ ਤਿਆਰ ਕੀਤਾ ਹੈ ਅਤੇ ਇਹ ਤਸਵੀਰ ਰਵੀ ਚੌਧਰੀ ਵੱਲੋਂ ਖਿੱਚੀ ਗਈ ਸੀ ਜੋ ਕਿ ਇਕ ਫੋਟੋਗ੍ਰਾਫਰ ਹੈ। ਅਨੁਪ੍ਰੀਤ ਦੇ ਇਸ ਇੰਸਟਾਗ੍ਰਾਮ ਪੋਸਟ ਨੂੰ ਇਥੇ ਵੇਖਿਆ ਜਾ ਸਕਦਾ ਹੈ।

 

 
 
 
 
 
 
 
 
 
 
 
 
 
 
 

A post shared by anoopreet (@anoopreet)

 

ਪੜਤਾਲ ਦੇ ਅਖੀਰਲੇ ਚਰਣ ਵਿਚ ਅਸੀਂ ਅਧਿਕਾਰਿਕ ਪੁਸ਼ਟੀ ਲਈ SikhExpo ਨਾਲ ਟਵਿੱਟਰ 'ਤੇ ਸੰਪਰਕ ਕੀਤਾ। ਸਾਨੂੰ SikhExpo ਨੇ ਜਵਾਬ ਦਿੰਦੇ ਹੋਏ ਦੱਸਿਆ, "ਇਹ ਵਾਇਰਲ ਕਵਰ ਅਸਲੀ ਨਹੀਂ ਹੈ। ਇਹ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਖਾਤਰ ਬਣਾਇਆ ਗਿਆ ਹੈ।" ਇਹ ਕਲਾ ਮੀਡੀਆ ਦਾ ਧਿਆਨ ਵਧਾਉਣ ਲਈ ਹੈ। 

File Photo

ਇਸ ਵਾਇਰਲ ਕਵਰ ਇਮੇਜ ਦੀ ਪੁਸ਼ਟੀ ਲਈ ਅਸੀਂ national geographic Magazine ਦਾ ਟਵਿੱਟਰ ਅਕਾਊਂਟ ਵੀ ਚੈੱਕ ਕੀਤਾ ਤਾਂ ਸਾਨੂੰ ਵਾਇਰਲ ਪੋਸਟ ਨਾਲ ਮੇਲ ਖਾਂਦੀ ਕੋਈ ਵੀ ਇਮੇਜ ਕਵਰ ਨਹੀਂ ਮਿਲੀ। ਇਸ ਬਾਰੇ ਪੁਸ਼ਟੀ ਕਰਨ ਲਈ ਅਸੀਂ national geographic Magazine ਨੂੰ ਈਮੇਲ ਵੀ ਕੀਤਾ ਸੀ ਉਸ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ National Geographic ਇਸ ਕਵਰ ਨਾਲ ਕਿਸੇ ਵੀ ਤਰ੍ਹਾਂ ਨਾਲ ਸਬੰਧਿਤ ਨਹੀਂ ਹੈ।

ਵਾਇਰਲ ਕਵਰ ਇਮੇਜ ਲਈ ਅਸੀਂ ਅਨੂਪ੍ਰੀਤ ਨਾਲ ਵੀ ਇੰਸਟਾਗ੍ਰਾਮ ਦੇ ਜਰੀਏ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਕਵਰ ਉਹਨਾਂ ਨੇ ਖੁਦ ਤਿਆਰ ਕੀਤਾ ਹੈ ਅਤੇ ਇਹ ਇਕ ਕਾਲਪਨਿਕ ਤਸਵੀਰ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਵਰ ਤਸਵੀਰ ਨਾਲ ਕੀਤਾ ਦਾਅਵਾ ਫਰਜ਼ੀ ਹੈ। ਇਸ ਸਿੱਖ ਨੌਜਵਾਨ ਦੀ ਤਸਵੀਰ ਨੂੰ National Geographic ਦੇ ਕਵਰ ਪੇਜ਼ ਲਈ ਨਹੀਂ ਵਰਤਿਆ ਗਿਆ ਹੈ ਅਤੇ ਇਸਦਾ National Geographic ਨਾਲ ਕੋਈ ਸਬੰਧ ਨਹੀਂ ਹੈ।
Claim - National Geographic ਨੇ ਆਪਣੇ ਕਵਰ ਪੇਜ਼ ਲਈ ਵਰਤੀ ਇਕ ਸਿੱਖ ਦੀ ਤਸਵੀਰ 
Claimed By- Raj Lali Gill ਟਵਿੱਟਰ ਯੂਜ਼ਰ 
Fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement