Fact Check : ਕੀ ਵਟਸਐਪ ਗਰੁੱਪ ‘ਚ ਈ-ਪੇਪਰ ਦੀ PDF ਕਾਪੀ ਭੇਜਣਾ ਗੈਰ ਕਾਨੂੰਨੀ ਹੈ? 
Published : May 5, 2020, 6:24 pm IST
Updated : May 5, 2020, 6:24 pm IST
SHARE ARTICLE
File Photo
File Photo

ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ।

ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਲੌਕਡਾਊਨ ਦੇ ਦੌਰ ਵਿਚ ਦੇਸ਼ ਨੂੰ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੇ ਨਾਲ ਹੀ ਅਖਬਾਰਾਂ ਨੂੰ ਵੰਡ ਪ੍ਰਣਾਲੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦੀ ਈ-ਪੇਪਰ ਕਾਪੀ ਅਤੇ ਡਿਜ਼ੀਟਲ ਪਾਈਰੇਸੀ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਨਾਲ ਅਖ਼ਬਾਰਾਂ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

WhatsAPPWhatsAPP

ਹਿੰਦੀ ਦੇ ਅਖ਼ਬਾਰ ''ਦੈਨਿਕ ਭਾਸਕਰ'' ਵਿਚ ਛਪੀ ਰਿਪੋਰਟ ਅਨੁਸਾਰ ਈ-ਪੇਪਰ ਕਾੱਪੀ ਅਤੇ ਡਿਜ਼ੀਟਲ ਪਾਈਰੇਸੀ ਨੂੰ ਰੋਕਣ ਲਈ ਇੰਡੀਅਨ ਅਖਬਾਰ ਸੁਸਾਇਟੀ (ਆਈ.ਐੱਨ.ਐੱਸ.) ਨੇ ਚਿਤਾਵਨੀ ਦਿੱਤੀ ਹੈ। ਕਿ ਅਖਬਾਰਾਂ ਦੇ ਈ-ਪੇਪਰਾਂ ਤੋਂ ਪੇਜਾਂ ਨੂੰ ਡਾਊਨਲੋਡ ਕਰਨਾ ਅਤੇ ਉਹਨਾਂ ਦੀ ਪੀਡੀਐਫ ਫਾਈਲ ਨੂੰ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਵਿਚ ਭੇਜਣਾ ਗੈਰ ਕਾਨੂੰਨੀ ਹੈ।

File photoFile photo

ਅਖਬਾਰਾਂ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਭਾਰੀ ਜ਼ੁਰਮਾਨੇ ਲੈ ਸਕਦੇ ਹਨ ਜੋ ਈ-ਪੇਪਰ ਜਾਂ ਉਸ ਦੇ ਹਿੱਸਿਆਂ ਦੀ ਨਕਲ ਕਰਕੇ ਗੈਰ ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ 'ਤੇ ਸਰਕੂਲੇਟ ਕਰਦਾ ਹੈ। ਉਸ ਸਮੂਹ, ਵਟਸਐਪ ਜਾਂ ਟੈਲੀਗ੍ਰਾਮ ਸਮੂਹ ਦੇ ਪ੍ਰਬੰਧਕਾਂ ਨੂੰ ਅਜਿਹੇ ਸਮੂਹ ਵਿਚ ਅਖ਼ਬਾਰ ਦੀ ਗੈਰਕਾਨੂੰਨੀ ਢੰਗ ਨਾਲ ਕਾਪੀਆਂ ਭੇਜਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਅਜਿਹੀਆਂ ਖ਼ਬਰਾਂ 'ਤੇ ਸੋਸ਼ਲ ਮੀਡੀਆ 'ਤੇ ਬਹਿਸ ਚੱਲ ਰਹੀ ਹੈ। 

File photoFile photo

ਇੰਡੀਆ ਟੂਡੇ ਐਂਟੀ ਫੇਕ ਨਿਊਜ਼ ਵਾਰ ਰੂਮ (ਏ.ਐੱਫ.ਡਬਲਯੂ.ਏ) ਨੇ ਪਾਇਆ ਹੈ ਕਿ ਅਖ਼ਬਾਰ ਸੰਗਠਨ ਦੁਆਰਾ ਮੁਫ਼ਤ ਦਿੱਤੇ ਗਏ ਈ-ਪੇਪਰ ਪੀ ਡੀ ਐਫ ਗੈਰਕਾਨੂੰਨੀ ਨਹੀਂ ਹਨ, ਪਰ ਈ-ਪੇਪਰ ਜਾਂ ਇਸ ਦੇ ਕਿਸੇ ਹਿੱਸੇ ਨੂੰ ਪੀਡੀਐਫ ਵਿਚ ਨਕਲ ਕਰਨਾ ਅਤੇ ਇਸ ਨੂੰ ਡਾਊਨਲੋਡ ਕਰਕੇ ਟੈਲੀਗਰਾਮ ਅਤੇ ਵਟਸਐਪ ਕਰਨਾ ਗੈਰ ਕਾਨੂੰਨੀ ਹੈ। ਵਟਸਐਪ' ਤੇ ਈ-ਪੇਪਰ ਪੀਡੀਐਫ ਸਾਂਝਾ ਕਰਨਾ ਗੈਰਕਾਨੂੰਨੀ ਹੈ। 
ਇੰਡੀਅਨ ਪ੍ਰੈਸ ਦੀ ਕੇਂਦਰੀ ਸੰਸਥਾ ਇੰਡੀਅਨ ਅਖ਼ਬਾਰ ਸੋਸਾਇਟੀ (ਆਈ.ਐੱਨ.ਐੱਸ.) ਦੇ ਅਨੁਸਾਰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਈ-ਪੇਪਰਾਂ ਦੀਆਂ ਪੀਡੀਐਫ ਕਾਪੀਆਂ ਡਾਊਨਲੋਡ ਕਰਨਾ ਚਿੰਤਾ ਦਾ ਵਿਸ਼ਾ ਹੈ

WhatsAPPWhatsAPP

ਰਿਸਕ ਅਤੇ ਕਾਨੂੰਨੀ ਵਿਕਲਪ
ਆਈਐਨਐਸ ਦੇ ਗੁਪਤਾ ਨੇ ਕਿਹਾ ਈ-ਪੇਪਰਾਂ ਤੋਂ ਖ਼ਬਰਾਂ ਦੀ ਸਮੱਗਰੀ ਨੂੰ ਪੀਡੀਐਫ ਵਜੋਂ ਨਕਲ ਕਰਨ ਅਤੇ ਕੋਵਿਡ -19 ਮਹਾਂਮਾਰੀ ਦੇ ਸਮੇਂ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ। 

WhatsApp WhatsApp

ਜ਼ਿਆਦਾ ਪੀਡੀਐਫ ਡਾਊਨਲੋਡ ਕਰਨ ਵਾਲੇ ਯੂਜਰਸ ਹੋਣਗੇ ਬਲਾਕ 
ਆਈਐਨਐਸ ਦੀ ਸਲਾਹ 'ਤੇ ਅਖਬਾਰ ਸਮੂਹ ਵੀ ਅਜਿਹੀ ਟੈਕਨਾਲੋਜੀ ਦੀ ਵਰਤੋਂ ਕਰਨਗੇ ਤਾਂ ਜੋ ਕੋਈ ਵਿਅਕਤੀ ਅਖਬਾਰ ਦੀ ਪੀਡੀਐਫ ਫਾਈਲ ਨੂੰ ਡਾਊਨਲੋਡ ਕਰੇ ਤਾਂ ਉਨ੍ਹਾਂ ਨੂੰ ਉਸ ਵਿਅਕਤੀ ਦਾ ਪਤਾ ਲੱਗ ਸਕੇ ਜੋ ਇਸ ਨੂੰ ਸੋਸ਼ਲ ਮੀਡੀਆ' ਤੇ ਪ੍ਰਸਾਰਿਤ ਕਰਦਾ ਹੈ। ਹਰ ਹਫ਼ਤੇ ਵਿਚ ਨਿਰਧਾਰਤ ਗਿਣਤੀ ਤੋਂ ਵੱਧ ਪੀ ਡੀ ਐੱਫ ਡਾਊਨਲੋਡ ਕਰਨ ਵਾਲੇ ਯੂਜਰ ਨੂੰ ਵੀ ਰੋਕਿਆ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement