Indian Army ਦਾ ਟਵੀਟ, "ਫਰਜੀ ਵੈੱਬਸਾਈਟ ਤੋਂ ਸਾਵਧਾਨ"
Published : Jun 5, 2021, 3:20 pm IST
Updated : Jun 5, 2021, 4:45 pm IST
SHARE ARTICLE
Indian Army tweets,
Indian Army tweets, "Beware of fake websites"

ਇੱਕ ਫਰਜੀ ਵੈੱਬਸਾਈਟ ਨੂੰ ਲੈ ਕੇ Indian Army ਦੀ ਦੱਖਣ ਕਮਾਂਡ ਨੇ ਟਵੀਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): "ਭਾਰਤੀ ਆਰਮੀ ਵਿਚ ਦੇਸ਼ ਦੀ ਸੇਵਾ" ਇਨ੍ਹਾਂ ਅੱਖਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਕਈ ਬੱਚੇ ਬਚਪਨ ਤੋਂ ਹੀ ਇਹ ਸੁਪਨਾ ਲੈ ਕੇ ਚਲਦੇ ਹਨ ਕਿ ਉਨ੍ਹਾਂ ਨੇ ਭਾਰਤੀ ਫੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨੀ ਹੈ। ਭਾਰਤੀ ਫੌਜ ਵਿਚ ਸ਼ਾਮਲ ਹੋਣਾ ਕਈ ਲੋਕਾਂ ਦਾ ਸੁਪਨਾ ਹੁੰਦਾ ਹੈ, ਕਈ ਇਸ ਸੁਪਨੇ ਨੂੰ ਪੂਰਾ ਕਰ ਲੈਂਦੇ ਹਨ ਅਤੇ ਕਈ ਇਹ ਅਧੂਰਾ ਰਹਿ ਜਾਂਦਾ ਹੈ।

ਫੌਜ ਵਿਚ ਸ਼ਾਮਲ ਹੋਣ ਦੇ ਜਜ਼ਬੇ ਨੂੰ ਲੈ ਕੇ ਹੀ ਇੱਕ ਪਾਸੇ ਕਈ ਲੋਕ ਅਜਿਹੇ ਵੀ ਨੇ ਜਿਹੜੇ ਫਰਜੀ ਵੈਬਸਾਈਟ ਬਣਾ ਕੇ ਨੌਜਵਾਨਾਂ ਨੂੰ ਫੌਜ ਭਰਤੀ ਦੇ ਨਾਂਅ ਤੋਂ ਠੱਗਦੇ ਹਨ। ਹੁਣ ਅਜਿਹੀ ਹੀ ਇੱਕ ਫਰਜੀ ਵੈੱਬਸਾਈਟ ਨੂੰ ਲੈ ਕੇ Indian Army ਦੀ ਦੱਖਣ ਕਮਾਂਡ ਨੇ ਟਵੀਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ।

ਇੰਡਿਯਨ ਆਰਮੀ ਦਾ ਟਵੀਟ

4 ਜੂਨ 2021 ਨੂੰ Southern Command INDIAN ARMY ਵੱਲੋਂ ਟਵੀਟ ਕਰਦਿਆਂ ਲਿਖਿਆ ਗਿਆ, "Fake website of  Recruitment where youths were being duped by a Fake #TerritorialArmy website providing fake appointment in lieu of hefty amounts was busted by #SouthernCommand & #PunePolice.There is no easy way to join the #ArmedForces. #StayAwareStaySafe @adgpi"

ਇਸ ਟਵੀਟ ਵਿਚ "hqterritorialarmy.in" ਨਾਂਅ ਦੀ ਵੈੱਬਸਾਈਟ ਨੂੰ ਫਰਜੀ ਦੱਸਿਆ ਗਿਆ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ।

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

"hqterritorialarmy.in"

ਅਸੀਂ ਟਵੀਟ ਨੂੰ ਧਿਆਨ ਵਿਚ ਰੱਖਦੇ ਹੋਏ hqterritorialarmy.in ਵੈੱਬਸਾਈਟ 'ਤੇ ਵਿਜ਼ਿਟ ਕੀਤਾ। ਸਾਨੂੰ ਵੈੱਬਸਾਈਟ ਨੂੰ ਦੇਖ ਕੇ ਹੀ ਸ਼ੱਕ ਹੋ ਗਿਆ ਕਿ ਇਹ ਵੈੱਬਸਾਈਟ ਫਰਜੀ ਹੈ। ਵੈੱਬਸਾਈਟ ਦਾ ਲੁਕਆਊਟ ਬਹੁਤ ਮਾਮੂਲੀ ਦਿਖਿਆ ਅਤੇ ਇੱਕ ਜਰੂਰੀ ਸ਼ਬਦ ਜਿਹੜਾ ਖਿੱਚ ਦਾ ਕੇਂਦਰ ਹੁੰਦਾ ਹੈ ਵਿਚ ਗਲਤੀ ਮਿਲੀ। "Career" ਸ਼ਬਦ ਹਰ ਇਨਸਾਨ ਲਈ ਮਹੱਤਵ ਰੱਖਦਾ ਹੈ ਕਿਓਂਕਿ ਭਵਿਖ Career 'ਤੇ ਹੀ ਨਿਰਭਰ ਕਰਦਾ ਹੈ। ਇਸ ਜਾਅਲੀ ਵੈਬਸਾਈਟ ਵਿਚ ਇਸ ਸ਼ਬਦ ਦੀ ਗਲਤ ਵਰਤੋਂ "Carriers" ਦੇ ਰੂਪ ਵਿਚ ਕੀਤੀ ਗਈ।

ਇਸਤੋਂ ਇਲਾਵਾ ਇੱਕ ਹੋਰ ਕਾਲਮ ਵਿਚ ਸਾਨੂੰ ਅੱਖਰਾਂ ਦੀ ਗਲਤੀ ਮਿਲੀ। ਇਥੇ ਇੰਡਿਅਨ ਆਰਮੀ ਲਈ ਜੁਆਈਨਿੰਗ ਫਾਰਮ ਕਾਲਮ ਵਿਚ ਗਲਤੀ ਮਿਲੀ। ਇਹ ਕਾਲਮ "APLLICATION FOR JOINING INDIAN ARMY" ਦਾ ਸੀ ਅਤੇ ਇਸਦੇ ਵਿਚ ਐਪਲੀਕੇਸ਼ਨ ਦੀ ਗਲਤ ਸਪੈਲਿੰਗ ਦੇਖਣ ਨੂੰ ਮਿਲੀ। ਸਹੀ ਰੂਪ Application ਹੈ ਨਾ ਕਿ Apllication. ਅਜਿਹੀਆਂ ਗਲਤੀਆਂ ਕਿਸੇ ਵੱਡੀ ਸਾਈਟ ਵਿਚ ਵੇਖਣ ਨੂੰ ਨਹੀਂ ਮਿਲਦੀਆਂ ਹਨ।

ਇਨ੍ਹਾਂ ਫਰਜੀ ਵੈੱਬਸਾਈਟ ਨੂੰ ਲੈ ਕੇ ਖਬਰਾਂ ਹੇਠਾਂ ਕਲਿਕ ਕਰ ਪੜ੍ਹੋ:

ਲਾਈਵ ਹਿੰਦੁਸਤਾਨ ਦੀ ਖਬਰ

Photo

ABP live ਦੀ ਖਬਰ

ਭਾਰਤੀ ਆਰਮੀ ਦੀਆਂ ਅਧਿਕਾਰਿਕ ਸਾਈਟ:

ਭਾਰਤੀ ਥਲ ਸੈਨਾ- https://www.indianarmy.nic.in/home

ਭਾਰਤੀ ਜਲ ਸੈਨਾ- https://indiannavy.nic.in/

ਭਾਰਤੀ ਹਵਾਈ ਸੈਨਾ- https://indianairforce.nic.in/

"hqterritorialarmy.in" ਨਾਂਅ ਦੀ ਵੈੱਬਸਾਈਟ ਫਰਜੀ ਹੈ ਅਤੇ ਸਪੋਕਸਮੈਨ ਅਪੀਲ ਕਰਦਾ ਹੈ ਕਿ ਇਨ੍ਹਾਂ ਫਰਜੀ ਵੈੱਬਸਾਈਟ ਤੋਂ ਬਚਿਆ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement