
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸਦੇ ਵਿਚ ਇੱਕ ਦੁਮਾਲਾ ਬੰਨੇ ਵਿਅਕਤੀ ਦੀ ਇੱਕ ਨਾਈ ਦੀ ਦੁਕਾਨ 'ਤੇ ਜਾ ਕੇ ਕੁੱਟਮਾਰ ਕਰਦੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੁਮਾਲਾ ਬੰਨ ਕੇ ਦਾਹੜੀ ਕਟਾਉਂਦਾ ਫੜ੍ਹਿਆ ਗਿਆ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ "Nanak Fazilka Vala" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਦੁਮਾਲਾ ਬੰਨ ਕੇ ਇਹ ਬੰਦਾ ਕਰ ਰਿਹਾ ਸੀ ਗਲਤ ਕੰਮ# ਆਪਣੇ ਵਿਚਾਰ ਸਾਂਝੇ ਕਰੋ ਕੀ ਇਹ ਸਹੀ ਹੈ? #punjab #todayviral #virelvideo #post #ਸ਼ਰੇਆਮ #trust #teendingpost #"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਖਬਰਾਂ ਸਾਲ 2022 ਦੀਆਂ ਸਨ।
ਫੇਸਬੁੱਕ ਪੇਜ "MERA PIND NADALA" ਨੇ 15 ਮਈ 2022 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਦੁਮਾਲਾ ਬੰਨ ਕੇ ਕਟਵਾ ਰਿਹਾ ਸੀ ਦਾੜੀ, ਫਿਰ ਅੱਗੇ ਕੀ ਹੋਇਆ ਦੇਖੋ ਵੀਡਿਉ"
ਦੱਸ ਦਈਏ ਕਿ ਵਾਇਰਲ ਵੀਡੀਓ ਦਾ ਮੂਲ ਸਰੋਤ ਇਹੀ ਵੀਡੀਓ ਹੈ ਕਿਉਂਕਿ "Mera Pind Nadala" ਦਾ ਲੋਗੋ ਵਾਇਰਲ ਕਲਿਪ ਵਿਚ ਲੱਗਿਆ ਵੀ ਵੇਖਿਆ ਜਾ ਸਕਦਾ ਹੈ।
ਕਿਉਂਕਿ ਇਸ ਵੀਡੀਓ ਨੂੰ ਪੰਜਾਬ ਦੇ ਗੁਰਦਸਪੂਰ ਜਿਲ੍ਹੇ ਦਾ ਦੱਸਿਆ ਗਿਆ। ਅਸੀਂ ਮਾਮਲੇ ਨੂੰ ਲੈ ਕੇ ਸਾਡੇ ਗੁਰਦਸਪੂਰ ਤੋਂ ਇੰਚਾਰਜ ਅਵਤਾਰ ਸਿੰਘ ਨਾਲ ਗੱਲ ਕੀਤੀ। ਅਵਤਾਰ ਨੇ ਕਿਹਾ, "ਇਹ ਵੀਡੀਓ ਗੁਰਦਸਪੂਰ ਦੇ ਬਟਾਲਾ ਦਾ ਹੈ ਅਤੇ ਇਹ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ।"
"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਗੁਰਦਾਰਸਪੁਰ ਦੇ ਬਟਾਲਾ ਦਾ ਹੈ 'ਤੇ ਘਟੋਂ-ਘਟੋਂ ਸਾਲ ਪੁਰਾਣਾ ਹੈ ਹਾਲੀਆ ਨਹੀਂ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਸਾਲ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।