Fact Check: ਗੁਜਰਾਤ ਚੋਣਾਂ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ Exit Poll ਫਰਜ਼ੀ ਹੈ
Published : Dec 5, 2022, 2:02 pm IST
Updated : Dec 5, 2022, 2:02 pm IST
SHARE ARTICLE
Fact Check fake exit poll viral in the name of Gujarat Elections 2022
Fact Check fake exit poll viral in the name of Gujarat Elections 2022

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਮੀਡੀਆ ਹਾਊਸ ਦੇ Exit Poll ਦਾ ਸਕ੍ਰੀਨਸ਼ੋਟ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਾਮੀ ਗੁਜਰਾਤ ਚੋਣਾਂ ਨੂੰ ਲੈ ਕੇ Exit ਪੋਲ ਆ ਗਿਆ ਹੈ ਅਤੇ ਪੋਲ ਅਨੁਸਾਰ ਆਮ ਆਦਮੀ ਪਾਰਟੀ ਨੂੰ 125, ਭਾਜਪਾ ਨੂੰ 42 ਅਤੇ ਕਾਂਗਰੇਸ ਨੂੰ ਸਿਰਫ 14 ਸੀਟ ਮਿਲ ਰਹੀਆਂ ਹਨ। ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ। ABP ਨਿਊਜ਼ ਦੇ 5 ਰਾਜ ਉੱਤਰ ਪ੍ਰਦੇਸ਼, ਪੰਜਾਬ, ਮਣੀਪੁਰ, ਗੋਆ ਅਤੇ ਉੱਤਰਾਖੰਡ ਚੋਣਾਂ ਨਾਲ ਜੁੜੇ Exit ਪੋਲ ਨਤੀਜਿਆਂ ਨੂੰ ਐਡਿਟ ਕਰਕੇ ਗੁਜਰਾਤ ਚੋਣਾਂ 2022 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Amanchain Singh Aman" ਨੇ 3 ਦਿਸੰਬਰ 2022 ਨੂੰ ਇਹ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "ਗੁਜਰਾਤ ਵਿਚ ਆਪ ਵੱਡੀ ਜਿੱਤ ਦਰਜ ਕਰ ਸਕਦੀ ਹੈ ਸਰਵੇ ਅਤੇ ਲੋਕ ਮੁਤਾਬਿਕ ਲੋਕ ਵੱਡਾ ਫੇਰਬਦਲ ਕਰਨ ਦੇ ਮੂਡ ਵਿਚ ਨੇ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਸਕ੍ਰੀਨਸ਼ੋਟ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਸਕ੍ਰੀਨਸ਼ੋਟ 'ਤੇ ABP News ਦਾ ਲੋਗੋ ਲੱਗਿਆ ਹੋਇਆ ਹੈ।

ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਇਸ ਬੁਲੇਟਿਨ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਸਮਾਨ ਐਂਕਰ ਅਤੇ ਗ੍ਰਾਫਿਕ ਵਾਲਾ ਐਗਜ਼ਿਟ ਪੋਲ ABP News ਦੁਆਰਾ 8 ਅਕਤੂਬਰ 2021 ਨੂੰ ਸਾਂਝਾ ਕੀਤਾ ਮਿਲਿਆ। 

Original YT VideoOriginal YT Video

Youtube 'ਤੇ ਮੌਜੂਦ ਇਸ ਐਗਜ਼ਿਟ ਪੋਲ ਨੂੰ ਲੈ ਕੇ ਸਿਰਲੇਖ ਦਿੱਤਾ ਗਿਆ ਸੀ, "5 राज्यों में क्या है जनता का मूड? | ABP-C Voter Survey | Rubika Liyaquat | ABP News"

ਇਸ ਖਬਰ ਵਿਚ ਐਂਕਰ ਉੱਤਰ ਪ੍ਰਦੇਸ਼, ਪੰਜਾਬ, ਮਣੀਪੁਰ, ਗੋਆ ਅਤੇ ਉੱਤਰਾਖੰਡ ਚੋਣਾਂ ਨਾਲ ਜੁੜੇ Exit ਪੋਲ ਬਾਰੇ ਜਾਣਕਾਰੀ ਦੇ ਰਹੀ ਸੀ। 

ਵਾਇਰਲ ਸਕ੍ਰੀਨਸ਼ੋਟ ਅਤੇ ਅਸਲ ਸਕ੍ਰੀਨਸ਼ੋਟ ਵਿਚ ਸਮਾਨਤਾਵਾਂ ਹੇਠਾਂ ਕੋਲਾਜ ਵਿਚ ਵੇਖੀਆਂ ਜਾ ਸਕਦੀਆਂ ਹਨ।

CollageCollage

"ਦੱਸ ਦਈਏ ਕਿ ਅੱਜ 5 ਨਵੰਬਰ 2022 ਨੂੰ ਗੁਜਰਾਤ ਚੋਣਾਂ ਦੀ ਵੋਟਿੰਗ ਜਾਰੀ ਹੈ ਅਤੇ ਵੋਟਿੰਗ ਤੋਂ ਬਾਅਦ Exit Poll ਦੇ ਨਤੀਜੇ ਆਣੇ ਸ਼ੁਰੂ ਹੋਣਗੇ ਪਰ ਹਾਲੀਆ (ਖਬਰ ਪ੍ਰਕਾਸ਼ਿਤ ਕਰਨ ਸਮੇਂ (02:03 PM) ) ਕੋਈ ਨਤੀਜੇ ਐਗਜ਼ਿਟ ਪੋਲ ਦੇ ਨਹੀਂ ਆਏ ਹਨ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ। ABP ਨਿਊਜ਼ ਦੇ 5 ਰਾਜ ਉੱਤਰ ਪ੍ਰਦੇਸ਼, ਪੰਜਾਬ, ਮਣੀਪੁਰ, ਗੋਆ ਅਤੇ ਉੱਤਰਾਖੰਡ ਚੋਣਾਂ ਨਾਲ ਜੁੜੇ Exit ਪੋਲ ਨਤੀਜਿਆਂ ਨੂੰ ਐਡਿਟ ਕਰਕੇ ਗੁਜਰਾਤ ਚੋਣਾਂ 2022 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Exit Poll Results Of Gujarat Elections 2022
Claimed By- FB User Amanchain Singh Aman
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement