Fact Check: ਚਾਂਦਨੀ ਚੌਂਕ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ ਇਹ ਤਸਵੀਰ
Published : Jan 6, 2021, 3:07 pm IST
Updated : Jan 7, 2021, 1:15 pm IST
SHARE ARTICLE
This is not a picture of Hanuman Temple in Chandni Chowk
This is not a picture of Hanuman Temple in Chandni Chowk

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਦਿੱਲੀ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਦਿੱਲੀ ਦੇ ਚਾਂਦਨੀ ਚੌਂਕ ਵਿਚ ਹਨੂੰਮਾਨ ਮੰਦਰ ਨੂੰ ਢਾਹੁਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਕ੍ਰਮ ਵਿਚ ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਮੰਦਰ ਦੀ ਇਮਾਰਤ 'ਤੇ ਜੇਸੀਬੀ ਬੁਲਡੋਜ਼ਰ ਚਲਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਵਿਚ ਹਾਲੀਆ ਢਾਹੇ ਗਏ ਹਨੂੰਮਾਨ ਮੰਦਰ ਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਦਿੱਲੀ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ। ਇਹ ਫੋਟੋ 2015 ‘ਚ ਜੈਪੁਰ ਵਿਖੇ ਢਾਹੇ ਗਏ ਪੁਰਾਣੇ ਮੰਦਰ ਦੀ ਹੈ।

ਵਾਇਰਲ ਪੋਸਟ ਦਾ ਦਾਅਵਾ

ਟਵਿਟਰ ਯੂਜ਼ਰ दिव्या हिन्दू @Divya_Hindu1 ਨੇ ਦੋ ਫੋਟੋਆਂ ਟਵੀਟ ਕੀਤੀਆਂ। ਇੱਕ ਫੋਟੋ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੀ ਹੈ ਅਤੇ ਦੂਜੀ ਤਸਵੀਰ ਇੱਕ ਕੋਲਾਜ ਹੈ ਜਿਸਦੇ ਵਿਚ ਚਾਂਦਨੀ ਚੋਂਕ ਦੇ ਦ੍ਰਿਸ਼ ਨੂੰ ਵੇਖਿਆ ਜਾ ਸਕਦਾ ਹੈ ਅਤੇ ਦੂਜੀ ਤਸਵੀਰ ਇੱਕ ਮੰਦਰ ਨੂੰ ਢਾਹੁਣ ਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਵਿਚ ਹਾਲੀਆ ਢਾਏ ਗਏ ਹਨੂੰਮਾਨ ਮੰਦਰ ਦੀ ਹੈ।

ਇਸ ਪੋਸਟ ਦਾ ਆਰਕਾਇਵਡ ਲਿੰਕ।

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ਦਿੱਤਾ, ‘#चांदनीचौकहनुमानमंदिरवापसदो The art         The artist’। ਹੋਰ ਵੀ ਕਈ ਯੂਜ਼ਰ ਹਨੂੰਮਾਨ ਮੰਦਰ ਦੇ ਨਾਂਅ ‘ਤੇ ਪੁਰਾਣੀਆਂ ਫੋਟੋਆਂ ਸ਼ੇਅਰ ਕਰ ਰਹੇ ਹਨ।

 

 

 

ਰੋਜ਼ਾਨਾ ਸਪੋਕਸਮੈਨ ਦੀ ਪੜਤਾਲ

ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਯੂਜ਼ਰ ਵੱਲ਼ੋਂ ਸ਼ੇਅਰ ਕੀਤੀ ਗਈ ਤਸਵੀਰ ਚਾਂਦਨੀ ਚੋਂਕ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ। ਸ਼ੇਅਰ ਕੀਤੀ ਗਈ ਫੋਟੋ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ। ਇਹਨਾਂ ਰਿਪੋਰਟਾਂ ਜ਼ਰੀਏ ਜਾਣਕਾਰੀ ਮਿਲੀ ਕਿ ਵਾਇਰਲ ਫੋਟੋ ਜੈਪੁਰ ਵਿਖੇ 2015 ਵਿਚ ਢਾਹੇ ਗਏ ਪੁਰਾਣੇ ਮੰਦਰ ਦੀ ਹੈ।

Photo

ਰਿਪੋਰਟ ਜ਼ਰੀਏ ਪਤਾ ਲੱਗਿਆ ਕਿ ਸਾਲ 2015 ਵਿਚ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਜੈਪੁਰ ਵਿਚ ਮੈਟਰੋ ਰੇਲ ਪ੍ਰਾਜੈਕਟ ਲਈ ਕਈ ਪ੍ਰਾਚੀਨ ਮੰਦਰਾਂ ਨੂੰ ਢਾਹੁਣ ਦਾ ਫੈਸਲਾ ਕੀਤਾ ਸੀ। ਇਸ ਦੇ ਚਲਦਿਆਂ ਆਰਐਸਐਸ ਸਮੇਤ ਕਈ ਹਿੰਦੂ ਸੰਗਠਨਾਂ ਨੇ ਸਰਕਾਰ ਦੇ ਫੈਸਲੇ ਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਸੀ।

 

ਦਿੱਲੀ ਵਿਚ ਹਨੂੰਮਾਨ ਮੰਦਰ ਢਾਹੁਣ ਨੂੰ ਲੈ ਕੇ ਵਿਰੋਧੀ ਧਿਰਾਂ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੀਆਂ ਹਨ। ਇਸ ਸਬੰਧੀ ਖ਼ਬਰਾਂ ਪੜ੍ਹਨ ‘ਤੇ ਪਤਾ ਚੱਲਿਆ ਕਿ ਮੰਦਰ ਨੂੰ ਢਾਹੁਣ ਦਾ ਆਦੇਸ਼ ਭਾਜਪਾ ਸ਼ਾਸਤ ਐਮਸੀਡੀ ਵੱਲ਼ੋਂ ਦਿੱਤਾ ਗਿਆ ਸੀ। 

 

ਨਤੀਜਾ: ਪੜਤਾਲ ਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਫੋਟੋ 2015 ਵਿਚ ਜੈਪੁਰ ਵਿਖੇ ਢਾਹੇ ਗਏ ਮੰਦਰ ਦੀ ਹੈ। ਇਸ ਦਾ ਚਾਂਦਨੀ ਚੌਂਕ ਦੇ ਹਨੂੰਮਾਨ ਮੰਦਰ ਨਾਲ ਕੋਈ ਸਬੰਧ ਨਹੀਂ।

Claim: ਚਾਂਦਨੀ ਚੌਂਕ ਦੇ ਹਨੂੰਮਾਨ ਮੰਦਰ ਨਾਲ ਜੋੜ ਕੇ ਪੁਰਾਣੀ ਫੋਟੋ ਨੂੰ ਕੀਤਾ ਜਾ ਰਿਹਾ ਵਾਇਰਲ

Claim By: @Divya_Hindu1

Fact Check: ਗਲਤ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement