ਪਾਕਿਸਤਾਨ 'ਚ ਮੁਸਲਿਮ ਵਿਅਕਤੀ ਨੇ ਆਪਣੀ ਹੀ ਮਾਂ ਨਾਲ ਕਰਵਾਇਆ ਵਿਆਹ? ਨਹੀਂ, ਵਾਇਰਲ ਇਹ ਦਾਅਵਾ ਫਰਜ਼ੀ ਹੈ- Fact Check ਰਿਪੋਰਟ
Published : Jan 6, 2025, 2:05 pm IST
Updated : Jan 6, 2025, 2:05 pm IST
SHARE ARTICLE
A Muslim man in Pakistan did not marry his own mother Fact Check
A Muslim man in Pakistan did not marry his own mother Fact Check

ਅਸਲ ਵਿਚ ਤਸਵੀਰ ਵਿਚ ਦਿੱਸ ਰਹੇ ਮੁੰਡੇ ਨੇ ਆਪਣੀ ਮਾਂ ਦਾ ਕਿਸੇ ਵਿਅਕਤੀ ਨਾਲ ਦੂਜਾ ਵਿਆਹ ਕਰਵਾਇਆ ਸੀ

Claim 

ਸੋਸ਼ਲ ਮੀਡਿਆ 'ਤੇ ਇੱਕ ਹੈਰਾਨ ਕਰ ਦੇਣ ਵਾਲਾ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਪਾਕਿਸਤਾਨ 'ਚ ਇੱਕ ਪੁੱਤ ਨੇ ਆਪਣੀ ਹੀ ਮਾਂ ਨਾਲ ਵਿਆਹ ਕਰਵਾ ਲਿਆ। ਦਾਅਵੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਨੌਜਵਾਨ ਮੁੰਡੇ ਨੂੰ ਇੱਕ ਮਹਿਲਾ ਨਾਲ ਵੇਖਿਆ ਜਾ ਸਕਦਾ ਹੈ।

X ਅਕਾਊਂਟ ਟਾਇਮਸ ਐਲਜੇਬਰਾ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਪਾਕਿਸਤਾਨ 'ਚ ਇੱਕ ਬੇਟੇ ਨੇ ਆਪਣੀ ਮਾਂ ਨਾਲ ਵਿਆਹ ਕੀਤਾ, ਜਿਸ ਨੇ ਉਸਨੂੰ 18 ਸਾਲ ਤੱਕ ਪਾਲਿਆ। ਖਬਰ ਪੂਰੀ ਦੁਨੀਆ 'ਚ ਵਾਇਰਲ, ਤੁਹਾਡੀ ਰਾਏ?"

ਇਸ ਦਾਅਵੇ ਨੂੰ ਸੋਸ਼ਲ ਮੀਡਿਆ 'ਤੇ ਕਾਫੀ ਯੂਜ਼ਰਸ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਅਸਲ ਵਿਚ ਤਸਵੀਰ ਵਿਚ ਦਿੱਸ ਰਹੇ ਮੁੰਡੇ ਨੇ ਆਪਣੀ ਮਾਂ ਦਾ ਕਿਸੇ ਵਿਅਕਤੀ ਨਾਲ ਦੂਜਾ ਵਿਆਹ ਕਰਵਾਇਆ ਸੀ ਨਾ ਕਿ ਉਸਨੇ ਆਪ ਆਪਣੀ ਮਾਂ ਨਾਲ ਵਿਆਹ ਕੀਤਾ ਸੀ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਲੈਂਸ ਟੂਲ ਦੀ ਮਦਦ ਨਾਲ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਦਾਅਵਾ ਫਰਜ਼ੀ ਹੈ

ਸਾਨੂੰ ਇੰਡੀਆ ਟੂਡੇ ਦੀ 30 ਦਸੰਬਰ 2024 ਦੀ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਅਨੁਸਾਰ ਪਾਕਿਸਤਾਨੀ ਨੌਜਵਾਨ ਅਬਦੁਲ ਅਹਾਦ ਨੇ ਆਪਣੀ ਮਾਂ ਦਾ 18 ਸਾਲ ਬਾਅਦ ਦੂਜਾ ਵਿਆਹ ਕਰਵਾਇਆ।

https://www.indiatoday.in/trending-news/story/pakistani-man-arranges-mother-second-marriage-shares-emotional-nikaah-video-2657220-2024-12-30

ਰਿਪੋਰਟ ਅਨੁਸਾਰ ਅਬਦੁਲ ਅਹਾਦ ਨੇ ਇੰਸਟਾਗ੍ਰਾਮ 'ਤੇ ਇੱਕ ਭਾਵਨਾਤਮਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਅਬਦੁਲ ਨੇ ਆਪਣੀ ਮਾਂ ਨਾਲ ਬਿਤਾਏ ਅਨਮੋਲ ਪਲਾਂ ਦੇ ਦਿਲ ਨੂੰ ਛੂਹ ਲੈਣ ਵਾਲੇ ਦ੍ਰਿਸ਼ ਹਨ, ਜੋ ਉਨ੍ਹਾਂ ਦੇ ਮਜ਼ਬੂਤ ​​​​ਬੰਧਨ ਦੇ ਪ੍ਰਤੀਕ ਨੂੰ ਦਰਸਾਉਂਦਾ ਹੈ ਅਤੇ ਅੰਤ 'ਚ ਉਸਦੀ ਮਾਂ ਦੇ ਨਿਕਾਹ (ਵਿਆਹ) ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ।

ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਬਦੁਲ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਜ਼ਿਟ ਕੀਤਾ। ਅਬਦੁਲ ਨੇ 18 ਦਸੰਬਰ 2024 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸਦੇ ਨਾਲ ਉਸਨੇ ਲਿਖਿਆ ਸੀ, "ਪਿਛਲੇ 18 ਸਾਲਾਂ ਤੋਂ, ਮੈਂ ਉਸ ਨੂੰ ਇੱਕ ਵਿਸ਼ੇਸ਼ ਜੀਵਨ ਦੇਣ ਲਈ ਆਪਣੀ ਪੂਰੀ ਸਮਰੱਥਾ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਸਨੇ ਸਾਡੇ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਪਰ ਆਖਰਕਾਰ, ਉਹ ਆਪਣੀ ਸ਼ਾਂਤੀਪੂਰਨ ਜ਼ਿੰਦਗੀ ਦੀ ਹੱਕਦਾਰ ਸੀ। ਇਸ ਲਈ ਇੱਕ ਪੁੱਤਰ ਵਜੋਂ, ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀ ਮਾਂ ਨੂੰ 18 ਸਾਲਾਂ ਬਾਅਦ ਪਿਆਰ ਅਤੇ ਜ਼ਿੰਦਗੀ ਦਾ ਦੂਜਾ ਮੌਕਾ ਪ੍ਰਾਪਤ ਕਰਨ 'ਚ ਮਦਦ ਕਰਕੇ ਸਹੀ ਕੰਮ ਕੀਤਾ ਹੈ।"


ਅਬਦੁਲ ਦੇ ਇੰਸਟਾਗ੍ਰਾਮ ਅਕਾਊਂਟ ਤੋਂ 20 ਦਸੰਬਰ ਨੂੰ ਵੀ ਆਪਣੀ ਮਾਂ ਦੇ ਵਿਆਹ ਸਬੰਧੀ ਇੱਕ ਸੁਨੇਹਾ ਸਾਂਝਾ ਕੀਤਾ ਗਿਆ ਸੀ ਜਿਸਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।


ਇਸ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਵੀ ਮਿਲਦੀਆਂ ਹਨ ਜਿਨ੍ਹਾਂ ਤੋਂ ਪੁਸ਼ਟੀ ਹੁੰਦੀ ਹੈ ਕਿ ਅਬਦੁਲ ਨੇ ਆਪਣੀ ਮਾਂ ਦਾ ਦੂਜਾ ਵਿਆਹ ਕਰਵਾਇਆ ਸੀ ਨਾ ਕਿ ਆਪ ਆਪਣੀ ਮਾਂ ਨਾਲ ਵਿਆਹ ਕੀਤਾ ਸੀ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਅਸਲ ਵਿਚ ਤਸਵੀਰ ਵਿਚ ਦਿੱਸ ਰਹੇ ਮੁੰਡੇ ਨੇ ਆਪਣੀ ਮਾਂ ਦਾ ਕਿਸੇ ਵਿਅਕਤੀ ਨਾਲ ਦੂਜਾ ਵਿਆਹ ਕਰਵਾਇਆ ਸੀ ਨਾ ਕਿ ਉਸਨੇ ਆਪ ਆਪਣੀ ਮਾਂ ਨਾਲ ਵਿਆਹ ਕੀਤਾ ਸੀ।

Result- Fake 

Our Sources

Media Report Of India Today Published On 30 Dec 2024

Instagram Post From Abdul Ahad Shared On 18 December 2024

Instagram Post From Abdul Ahad Shared On 20 December 2024

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement