ਚਿੱਕੜ 'ਚ ਸੋ ਰਹੇ ਬੱਚਿਆਂ ਦੀ ਇਹ ਤਸਵੀਰ AI Generated ਹੈ, Fact Check ਰਿਪੋਰਟ
Published : Feb 6, 2024, 2:02 pm IST
Updated : Mar 1, 2024, 11:45 am IST
SHARE ARTICLE
Fact Check AI Generated Image Of Children Sleeping In A Tent Full Of Mud Shared As Real
Fact Check AI Generated Image Of Children Sleeping In A Tent Full Of Mud Shared As Real

ਵਾਇਰਲ ਹੋ ਰਹੀ ਤਸਵੀਰ AI Generated ਹੈ। ਇਸ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਲੋਕ ਸੱਚ ਮਨਕੇ ਵਾਇਰਲ ਕਰ ਰਹੇ ਹਨ।

RSFC (Team Mohali)- ਪਿਛਲੇ ਦਿਨਾਂ ਪੰਜਾਬ ਸਣੇ ਨੇੜਲੇ ਇਲਾਕਿਆਂ 'ਚ ਭਾਰੀ ਗੜ੍ਹੇਮਾਰੀ ਵੇਖਣ ਨੂੰ ਮਿਲੀ। ਹੁਣ ਇਸਦੇ ਨਾਲ ਜੋੜਦੇ ਹੋਏ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ 2 ਬੱਚਿਆਂ ਨੂੰ ਚਿੱਕੜ ਨਾਲ ਭਰੇ ਤੰਬੂ ਵਿਚ ਸੋਂਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਤਸਵੀਰ ਨੂੰ ਅਸਲ ਮਨਕੇ ਵਾਇਰਲ ਕਰ ਰਹੇ ਹਨ। 

ਫੇਸਬੁੱਕ ਯੂਜ਼ਰ ਗੁਰਪ੍ਰੀਤ ਮੰਗੀ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਕਿੱਥੇ ਐ ਰੱਬ,,, ਜੇਕਰ ਅਜੇ ਵੀ ਵੇਹਮ ਹੈ ਕਿ ਰੱਬ ਹੈਗਾ ਤਾਂ ਆਪਣੇ ਦਿਮਾਗ ਦਾ ਇਲਾਜ਼ ਕਰਵਾਉ ਜੇਕਰ ਮਾਸਾ ਤੋਲਾ ਵੀ ਸਿਰ ਉੱਤੇ ਹੈਗਾ,,??? ਧਾਹ ਨਿਕਲਦੀ ਫ਼ੋਟੋ ਦੇਖ ਕੇ??ਚੱਕਿਉ ਰੱਬ ਦੇ??"

ਇਸੇ ਤਰ੍ਹਾਂ ਫੇਸਬੁੱਕ ਪੇਜ Sunam News Today ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ “ਕਈਆਂ ਦੇ ਦਿਲ ਜਿੱਤੇ ਹੋਣੇ ਅੱਜ ਬਾਰਿਸ਼ ਨੇ, ਤੇ ਕਈਆਂ ਨੂੰ ਫ਼ਿਕਰ  ਖਾ ਗਿਆ ਅੱਜ ਸੌਵਾਂਗੇ ਕਿਥੇ, ਵਾਹਿਗੁਰੂ ਕਿਸੇ ਨੂੰ ਏਦਾਂ ਦੇ ਦਿਨ ਨਾ ਦਿਖਾਵੇ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI Generated ਹੈ। ਇਸ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਲੋਕ ਸੱਚ ਮਨਕੇ ਵਾਇਰਲ ਕਰ ਰਹੇ ਹਨ।

ਸਪੋਕਸਮੈਨ ਦੀ ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਤਸਵੀਰ ਵਿਚ ਬੱਚੇ ਦੇ ਪੈਰਾਂ ਦੀ ਬਣਾਵਟ ਆਮ ਪੈਰਾਂ ਵਾਂਗ ਨਹੀਂ ਹੈ ਅਤੇ ਇਸ ਤਸਵੀਰ ਉੱਤੇ BingAI by LB ਲਿਖਿਆ ਹੋਇਆ ਹੈ। ਦੱਸ ਦਈਏ ਕਿ ਇਹ ਗੱਲਾਂ ਤਸਵੀਰ ਨੂੰ AI Generated ਪੇਸ਼ ਕਰਦੀਆਂ ਹਨ ਕਿਓਂਕਿ AI ਵੱਲੋਂ ਬਣਾਈ ਤਸਵੀਰਾਂ ਵਿਚ ਅਕਸਰ ਅਜੇਹੀ ਗਲਤੀਆਂ ਵੇਖਣ ਨੂੰ ਮਿਲਦੀਆਂ ਹਨ।

Bing AIBing AI

ਹੁਣ ਅਸੀਂ ਇਸ ਤਸਵੀਰ ਨੂੰ hivemoderation.com 'ਤੇ ਚੈੱਕ ਕੀਤਾ। ਇਹ ਵੈੱਬਸਾਈਟ AI ਵੱਲੋਂ ਬਣਾਈ ਤਸਵੀਰਾਂ ਦੀ ਪਛਾਣ ਕਰਦੀ ਹੈ। ਦੱਸ ਦਈਏ ਕਿ ਇਸ ਵੈਬਸਾਈਟ ਵੱਲੋਂ ਇਹ ਤਸਵੀਰ 98% ਰੇਟਿੰਗ ਨਾਲ AI ਵੱਲੋਂ ਬਣਾਈ ਦੱਸੀ ਗਈ। ਜਿਸਤੋਂ ਸਾਫ ਹੁੰਦਾ ਹੈ ਕਿ ਇਹ ਤਸਵੀਰ AI Generated ਹੈ।

Hive ModerationHive Moderation

ਦੱਸ ਦਈਏ ਇਸ ਤਸਵੀਰ ਨੂੰ ਰਿਵਰਸ ਇਮੇਜ ਕਰਨ 'ਤੇ ਸਾਨੂੰ ਕਈ ਅਜਿਹੇ ਪੋਸਟ ਮਿਲੇ ਜਿਸਦੇ ਵਿਚ ਇਸ ਤਸਵੀਰ ਨੂੰ AI Generated ਦੱਸਿਆ ਗਿਆ ਹੈ। 

ਕਿਵੇਂ ਕੀਤੀ ਜਾ ਸਕਦੀ AI ਜਾਂ Deepfake ਦੀ ਪਛਾਣ?

ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ: ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ ਦੀ ਭਾਲ ਕਰੋ, ਜਿਵੇਂ ਕਿ ਕੋਈ ਝਪਕਣਾ ਜਾਂ ਅਨਿਯਮਿਤ ਹਰਕਤਾਂ।


ਰੰਗ ਅਤੇ ਰੋਸ਼ਨੀ ਵਿਚ ਮੇਲ: ਚਿਹਰੇ ਅਤੇ ਬੈਕਗ੍ਰਾਊਂਡ ਵਿਚ ਰੰਗ ਅਤੇ ਰੋਸ਼ਨੀ ਨੂੰ ਧਿਆਨ ਨਾਲ ਵੇਖੋ ਕਿਉਂਕਿ ਇਹ ਰੰਗ ਤੇ ਰੋਸ਼ਨੀ ਵਿਚ ਮੇਲ ਨਹੀਂ ਖਾਂਦਾ ਹੈ।

ਆਡੀਓ ਗੁਣਵੱਤਾ: ਆਡੀਓ ਗੁਣਵੱਤਾ ਦੀ ਤੁਲਨਾ ਕਰੋ ਅਤੇ ਦੇਖੋ ਕਿ ਕੀ ਆਡੀਓ ਬੁੱਲ੍ਹਾਂ ਦੀ ਹਰਕਤ ਨਾਲ ਮੇਲ ਖਾਂਦਾ ਹੈ।

ਵਿਜ਼ੂਅਲ ਅਸੰਗਤਤਾਵਾਂ: ਵਿਜ਼ੂਅਲ ਅਸੰਗਤਤਾਵਾਂ ਦਾ ਵਿਸ਼ਲੇਸ਼ਣ ਕਰੋ, ਜਿਵੇਂ ਕਿ ਸਰੀਰ ਦੀ ਅਜੀਬ ਸ਼ਕਲ ਜਾਂ ਚਿਹਰੇ ਦੀਆਂ ਹਰਕਤਾਂ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਗੈਰ-ਕੁਦਰਤੀ ਸਥਿਤੀ, ਜਾਂ ਅਜੀਬ ਮੁਦਰਾ ਜਾਂ ਸਰੀਰ।

ਰਿਵਰਸ ਇਮੇਜ ਸਰਚ: ਰਿਵਰਸ ਇਮੇਜ ਕਰ ਵੀਡੀਓ ਜਾਂ ਵਿਅਕਤੀ ਦੀ ਖੋਜ ਕਰੋ ਇਹ ਵੇਖਣ ਲਈ ਕਿ ਕੀ ਉਹ ਅਸਲੀ ਹੈ ਜਾਂ ਨਹੀਂ।

ਵੀਡੀਓ ਮੈਟਾਡੇਟਾ: ਵੀਡੀਓ ਮੈਟਾਡੇਟਾ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਸਨੂੰ ਬਦਲਿਆ ਜਾਂ ਸੰਪਾਦਿਤ ਕੀਤਾ ਗਿਆ ਹੈ।

ਡੀਪਫੇਕ ਡਿਟੈਕਸ਼ਨ ਟੂਲ: ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਕਰੋ, ਜਿਵੇਂ ਕਿ ਔਨਲਾਈਨ ਪਲੇਟਫਾਰਮ ਜਾਂ ਬ੍ਰਾਊਜ਼ਰ ਐਕਸਟੈਂਸ਼ਨ, ਜੋ ਸ਼ੱਕੀ ਵੀਡੀਓ ਨੂੰ ਫਲੈਗ ਕਰ ਸਕਦੇ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI Generated ਹੈ। ਇਸ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਲੋਕ ਸੱਚ ਮਨਕੇ ਵਾਇਰਲ ਕਰ ਰਹੇ ਹਨ।
 

Our Sources:

AI Image Checker Result By "hivemoderation.com" with Deep Image observation

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement