ਤੱਥ ਜਾਂਚ- ਵਾਇਰਲ ਵੀਡੀਓ ਦਾ ਸੀਐੱਮ ਯੋਗੀ ਦੀ ਪੱਛਮ ਬੰਗਾਲ ਦੀ ਰੈਲੀ ਨਾਲ ਨਹੀਂ ਹੈ ਕੋਈ ਸਬੰਧ
Published : Mar 6, 2021, 5:01 pm IST
Updated : Mar 6, 2021, 5:01 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। 2 ਸਾਲ ਪੁਰਾਣੇ ਵੀਡੀਓ ਨੂੰ ਸੀਐੱਮ ਯੋਗੀ ਦੀ ਬੰਗਾਲ ਰੈਲੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਹਾਲ ਹੀ ਵਿਚ 2 ਮਾਰਚ 2021 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਬੰਗਾਲ ਵਿਚ ਅਗਾਮੀ ਚੋਣਾਂ ਨੂੰ ਲੈ ਕੇ ਰੈਲੀ ਕੀਤੀ। ਇਸੇ ਰੈਲੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਲੋਕਾਂ ਨੂੰ ਪੈਸੇ ਵੰਡ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੋਗੀ ਅਦਿੱਤਿਆਨਾਥ ਦੀ ਰੈਲੀ ਵਿਚ ਭੀੜ ਜੁਟਾਉਣ ਲਈ ਭਾਜਪਾ ਕਰਮਚਾਰੀਆਂ ਨੇ ਲੋਕਾਂ ਨੂੰ ਪੈਸੇ ਵੰਡੇ ਹਨ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। 2 ਸਾਲ ਪੁਰਾਣੇ ਵੀਡੀਓ ਨੂੰ ਸੀਐੱਮ ਯੋਗੀ ਦੀ ਬੰਗਾਲ ਰੈਲੀ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਵਾਇਰਲ ਵੀਡੀਓ

ਫੇਸਬੁੱਕ ਯੂਜ਼ਰ Vikash Pradhan ਨੇ 2 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ,''#पश्चिम बंगाल में सीएम #योगीजी की रैली में भीड़ जुटाने के लिए #भाजपा कार्यकर्ताओं ने देर #रात बाटें #पैसे????''

ਵਾਇਰਲ ਵੀਡੀਓ ਦਾ ਅਰਕਾਇਵਰਡ ਲਿੰਕ

ਪੜਤਾਲ 

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ। ਵੀਡੀਓ ਵਿਚ ਇਕ ਵਿਅਕਤੀ ਦੀ ਟੀਸ਼ਰਟ 'ਤੇ "ਅਬਕੀ ਬਾਰ 65 ਪਾਰ" ਲਿਖਿਆ ਹੋਇਆ ਦਿਖਿਆ। ਇਸ ਨੂੰ ਲੈ ਕੇ ਜਦੋਂ ਅਸੀਂ ਕੀਵਰਡ ਸਰਚ ਕੀਤੇ ਤਾਂ ਸਾਨੂੰ ਸਰਚ ਦੌਰਾਨ 2019 ਵਿਚ ਅਪਲੋਡ ਕੀਤੇ ਕਈ ਵੀਡੀਓ ਮਿਲੇ। 

image
 

ਸਾਨੂੰ IndiaTV ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Jharkhand Election Results 2019 | फेल हुआ BJP का ‘अबकी बार 65 पार’ मोटो | IndiaTV News''

image
 

ਵੀਡੀਓ ਅਨੁਸਾਰ 2019 ਵਿਚ ਭਾਜਪਾ ਦੇ ਆਬਕੀ ਬਾਰ 65 ਪਾਰ ਵਾਲਾ ਨਾਅਰਾ ਨਾਕਾਮਯਾਬ ਹੋ ਗਿਆ ਸੀ ਅਤੇ ਅਬਕੀ ਬਾਰ ਸੋਰੇਨ ਸਰਕਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਵਾਇਰਲ ਵੀਡੀਓ ਪੁਰਾਣਾ ਹੈ। 

ਸਾਨੂੰ ਵਾਇਰਲ ਵੀਡੀਓ Giridih updates ਨਾਮ ਦੇ ਫੇਸਬੁੱਕ ਪੇਜ਼ 'ਤੇ 19 ਅਕਤੂਬਰ 2019 ਵਿਚ ਅਪਲੋਡ ਕੀਤਾ ਮਿਲਿਆ। ਵੀਡੀਓ ਦੇ ਕੈਪਸ਼ਨ ਅਨੁਸਾਰ ਇਹ ਪੈਸੇ ਸੀਐੱਮ ਰਘੂਵਰਦਾਸ ਦੀ ਸਭਾ ਵਿਚ ਭੀੜ ਜੁਟਾਉਣ ਲਈ ਵੰਡੇ ਗਏ ਸਨ। ਵੀਡੀਓ ਨੂੰ ਝਾਰਖੰਡ ਦੇ ਧਨਬਾਦ ਦਾ ਦੱਸਿਆ ਜਾ ਰਿਹਾ ਹੈ। 

image

ਇਸ ਦੇ ਨਾਲ ਸਾਨੂੰ ਵੀਡੀਓ Newswing ਨਾਮ ਦੇ ਯੂਟਿਊਬ ਪੇਜ਼ 'ਤੇ 17 ਅਕਤੂਬਰ 2019 ਵਿਚ ਅਪਲੋਡ ਕੀਤਾ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''#Dhanbad​: CM Raghubar Das की सभा में भीड़ जुटाने के लिए बांटे गये दो-दो सौ रुपये, वीडियो वायरल''

ਕੈਪਸ਼ਨ ਅਨੁਸਾਰ ਸਾਲ 2019 ਵਿਚ ਮੁੱਖ ਮੰਤਰੀ ਰਘੂਬਰ ਦਾਸ ਦੀ ਰੈਲੀ ਵਿਚ ਬੀੜ ਜੁਟਾਉਣ ਲਈ 200-200 ਰੁਪਏ ਦਿੱਤੇ ਗਏ ਸਨ। ਵੀਡੀਓ ਨੂੰ ਝਾਰਖੰਡ ਦੀ ਦੱਸਿਆ ਗਿਆ ਹੈ। 

image

ਅੰਤ ਵਿਚ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਦਾਅਵੇ ਵਰਗੀ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ। 
 

ਦੱਸ ਦਈਏ ਕਿ ਕਿ ਹਾਲ ਹੀ ਵਿਚ 2 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪੱਛਮ ਬੰਗਾਲ ਦੇ ਮਾਲਦਾ ਵਿਚ ਇਕ ਚੋਣ ਰੈਲੀ ਕੀਤੀ ਸੀ। ਜਿਸ ਦੌਰਾਨ ਉਹਨਾਂ ਨੇ ਸੀਐੱਮ ਮਮਤਾ ਬੈਨਰਜੀ 'ਤੇ ਜਮ ਕੇ ਨਿਸ਼ਾਨਾ ਸਾਧਿਆ ਸੀ। ਯੋਗੀ ਅਦਿੱਤਿਆਨਾਥ ਦੀ ਇਸੇ ਰੈਲੀ ਨਾਲ ਜੋੜ ਕੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ। 

ਯੋਗੀ ਅਦਿੱਤਿਆਨਾਥ ਦੀ ਰੈਲੀ ਨੂੰ ਲੈ ਕੇ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 2019 ਦੇ ਪੁਰਾਣੇ ਵੀਡੀਓ ਨੂੰ ਹਾਲ ਹੀ ਵਿਚ ਸੀਐੱਮ ਯੋਗੀ ਵੱਲੋਂ ਪੱਛਮ ਬੰਗਾਲ ਵਿਚ ਕੀਤੀ ਰੈਲੀ ਨਾਲ ਜੋੜ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim: ਯੋਗੀ ਅਦਿੱਤਿਆਨਾਥ ਦੀ ਰੈਲੀ ਵਿਚ ਭੀੜ ਜੁਟਾਉਣ ਲਈ ਭਾਜਪਾ ਕਰਮਚਾਰੀਆਂ ਨੇ ਲੋਕਾਂ ਨੂੰ ਪੈਸੇ ਵੰਡੇ ਹਨ। 
Claimed BY: ਫੇਸਬੁੱਕ ਯੂਜ਼ਰ Vikash Pradhan
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement