Fact Check: ਬੰਗਾਲ ਹਿੰਸਾ ਦੌਰਾਨ ਨਹੀਂ ਜ਼ਖਮੀ ਹੋਈ ਇਹ ਮਹਿਲਾ, ਬੰਗਲਾਦੇਸ਼ ਦੀ ਤਸਵੀਰ ਵਾਇਰਲ
Published : May 6, 2021, 4:01 pm IST
Updated : May 6, 2021, 4:01 pm IST
SHARE ARTICLE
Photo of woman injured in Bangladesh linked to Bengal violence
Photo of woman injured in Bangladesh linked to Bengal violence

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਦਰਅਸਲ ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਟੀਮ ਫੈਕਟ ਚੈੱਕ): ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਜ਼ਖਮੀ ਮਹਿਲਾ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਬੰਗਾਲ ਚੋਣਾਂ ਵਿਚ ਟੀਐਮਸੀ ਦੀ ਜਿੱਤ ਤੋਂ ਬਾਅਦ ਬੰਗਾਲ ਵਿਚ ਹੋ ਰਹੇ ਭਾਜਪਾ ਵਰਕਰਾਂ 'ਤੇ ਹਮਲੇ ਦੌਰਾਨ ਇਹ ਮਹਿਲਾ ਜ਼ਖਮੀ ਹੋਈ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਦਰਅਸਲ ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼ ਵਿਚ ਇੱਕ ਹਿੰਦੂ ਪਰਿਵਾਰ 'ਤੇ ਹੋਏ ਹਮਲੇ ਨਾਲ ਸਬੰਧਿਤ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "चेतन त्यागी गढ़मुक्तेश्वर" ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "आबरू लूट गयीं बंगाल की ,,,,???????? सत्ता हैं किस काम की ????????क्या ये महिला नहीं ?, क्या बंगाल की बेटी नहीं? क्या बंगाली और महिला केवल ममता ही है? धिक्कार उन को, जो महिला है और ममता का अब भी बेशर्मी से समर्थन कर रही है। #बंगालमेंराष्ट्रपतिशासनलगाया_जाए"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Bharat Samachar Bengla ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। ਖਬਰ 8 ਨਵੰਬਰ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਨੂੰ ਸ਼ੇਅਰ ਕਰਦੇ ਹੋਏ ਬੰਗਲਾ ਭਾਸ਼ਾ ਵਿਚ ਸਿਰਲੇਖ ਲਿਖਿਆ, "বাংলাদেশের হিন্দুদের বাঁচানোর জন্য ভবিষ্যতে বাংলাদেশে ভারতীয় সেনাকে পাঠানো হতে পারে পষ্ট ইঙ্গিত দিলেন সুব্রামানিয়ান স্বামী।"

ਇਸ ਸਿਰਲੇਖ ਦਾ ਪੰਜਾਬ ਅਨੁਵਾਦ (ਗੂਗਲ ਟਰਾਂਸਲੇਟ): ਸੁਬਰਾਮਨੀਅਮ ਸਵਾਮੀ ਨੇ ਸਪਸ਼ਟ ਸੰਕੇਤ ਦਿੱਤਾ ਕਿ ਭਵਿੱਖ ਵਿਚ ਬੰਗਲਾਦੇਸ਼ ਦੇ ਹਿੰਦੂਆਂ ਨੂੰ ਬਚਾਉਣ ਲਈ ਭਾਰਤੀ ਫੌਜਾਂ ਨੂੰ ਬੰਗਲਾਦੇਸ਼ ਭੇਜਿਆ ਜਾ ਸਕਦਾ ਹੈ।

ਖਬਰ ਨੂੰ ਗੂਗਲ ਟਰਾਂਸਲੇਟ ਕਰਨ 'ਤੇ ਪਤਾ ਚੱਲਿਆ ਕਿ ਇਹ ਤਸਵੀਰ ਬੰਗਲਾਦੇਸ਼ ਦੀ ਹੈ ਜਿਥੇ ਇੱਕ ਹਿੰਦੂ ਪਰਿਵਾਰ 'ਤੇ ਹਮਲਾ ਕੀਤਾ ਗਿਆ ਸੀ।

photo

ਅਸੀਂ ਤਸਵੀਰ ਨੂੰ ਲੈ ਕੇ ਹੋਰ ਸਰਚ ਕੀਤਾ। ਸਾਨੂੰ ਇਹ ਤਸਵੀਰ 4 ਨਵੰਬਰ 2020 ਨੂੰ ਇੱਕ ਟਵੀਟ 'ਤੇ ਸ਼ੇਅਰ ਕੀਤੀ ਮਿਲੀ। Raju Das ਨਾਂ ਦੇ ਟਵਿਟਰ ਯੂਜ਼ਰ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "On 3/11/2020, land robber Md: Rubel & his terrorist forces attacked a poor Hindu family at East Yugir Hat in Aman Bazar, Hathazari Police Station,Chittagong,Bangladesh. Land robber Md: Rubel has been trying to occupy d victim's place for a long time. #HinduLivesMatterInBangladesh"

ਟਵੀਟ ਅਨੁਸਾਰ ਮਾਮਲਾ ਚਿੱਟਾਗੋਂਗ ਬੰਗਲਾਦੇਸ਼ ਦਾ ਹੈ ਜਿਥੇ ਇੱਕ ਹਿੰਦੂ ਪਰਿਵਾਰ 'ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਜਮੀਨ ਹੜਪਣ ਦੀ ਕੋਸ਼ਿਸ਼ ਕੀਤੀ ਗਈ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

TweetTweet

ਇਸ ਮਾਮਲੇ ਨੂੰ ਲੈ ਕੇ 5 ਨਵੰਬਰ 2020 ਨੂੰ ਪ੍ਰਕਾਸ਼ਿਤ CTG Pratidin ਦੀ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ ਹੈ। ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬੰਗਲਾਦੇਸ਼ ਵਿਚ ਇੱਕ ਹਿੰਦੂ ਪਰਿਵਾਰ 'ਤੇ ਹੋਏ ਹਮਲੇ ਨਾਲ ਸਬੰਧਿਤ ਹੈ।

Claim: ਬੰਗਾਲ ਹਿੰਸਾ ਦੌਰਾਨ ਜ਼ਖਮੀ ਹੋਈ ਮਹਿਲਾ ਦੀ ਤਸਵੀਰ

Claim By: ਫੇਸਬੁੱਕ ਯੂਜ਼ਰ "चेतन त्यागी गढ़मुक्तेश्वर"

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement