ਇਸ ਵੀਡੀਓ ਵਿਚ ਕੋਈ ਫਿਰਕੂ ਕੌਣ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਿੰਦੂ ਵਿਅਕਤੀ ਵੱਲੋਂ ਇੱਕ ਮੁਸਲਿਮ ਮੁੰਡੇ ਦੇ ਮੱਥੇ 'ਤੇ "ਜੈ ਭੋਲੇਨਾਥ" ਕਿਸੇ ਗਰਮ ਔਜਾਰ ਨਾਲ ਲਿਖਿਆ ਗਿਆ ਹੈ। ਇਸ ਵੀਡੀਓ ਨੂੰ ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
X ਅਕਾਊਂਟ Ram Gupta (AAP) आपका राम गुप्ता ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "अगर यही सनातन धर्म की पहचान है तो इसे तत्काल दफना देना ही उचित होगा मनुष्यता के जीवनोत्थान हेतु। युवक के माथे पर दाग दिया “जय भोलेनाथ” यूपी के बरेली में मानसिक रूप से कमजोर दानिश के माथे पर औजार गर्म करके जय भोलेनाथ लिखने का आरोप, परिजनों का हंगामा।"
अगर यही सनातन धर्म की पहचान है तो इसे तत्काल दफना देना ही उचित होगा मनुष्यता के जीवनोत्थान हेतु।
— Ram Gupta (AAP) आपका राम गुप्ता (@AAPkaRamGupta) September 4, 2023
युवक के माथे पर दाग दिया
“जय भोलेनाथ”
यूपी के बरेली में मानसिक रूप से कमजोर दानिश के माथे पर औजार गर्म करके जय भोलेनाथ लिखने का आरोप, परिजनों का हंगामा। pic.twitter.com/uoSDeoqieY
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਸ ਵੀਡੀਓ ਵਿਚ ਕੋਈ ਫਿਰਕੂ ਕੌਣ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ ਕਈ ਰਿਪੋਰਟਾਂ ਮਿਲੀਆਂ।
ਜਨਸੱਤਾ ਦੀ ਰਿਪੋਰਟ ਦੇ ਮੁਤਾਬਕ, "ਯੂਪੀ ਦੇ ਬਰੇਲੀ ਵਿਖੇ ਪੈਂਦੇ ਪ੍ਰੇਮਨਗਰ ਥਾਣਾ ਖੇਤਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕੋ ਸਮੁਦਾਏ ਦੇ ਵਿਅਕਤੀ ਨੇ ਆਪਣੇ ਮੰਦਬੁਧੀ ਭਰਾ ਦੇ ਮੱਥੇ 'ਤੇ "ਜੈ ਭੋਲੇਨਾਥ" ਲਿੱਖ ਦਿੱਤਾ। ਇਸ ਖਬਰ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਰੋਸ਼ ਦਾ ਮਾਹੌਲ ਹੈ ਤੇ ਕਿਓਂਕਿ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨੂੰ ਫਿਰਕੂ ਰੰਗ ਦਿੱਤਾ ਜਾ ਸਕਦਾ ਹੈ ਇਸ ਕਰਕੇ ਪੁਲਿਸ ਪ੍ਰਸ਼ਾਸਨ ਮਾਮਲੇ ਦੀ ਜਾਂਚ ਵਿਚ ਜੁੱਟ ਗਿਆ ਹੈ।"
ਕਿਓਂਕਿ ਮਾਮਲਾ ਯੂਪੀ ਦੇ ਬਰੇਲੀ ਪੈਂਦੇ ਪ੍ਰੇਮਨਗਰ ਥਾਣੇ ਦਾ ਦੱਸਿਆ ਗਿਆ, ਅਸੀਂ ਮਾਮਲੇ ਨੂੰ ਲੈ ਕੇ ਥਾਣੇ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਥਾਣੇ ਦੇ ਇੰਸਪੈਕਟਰ ਰਾਜੇਸ਼ ਨੇ ਦੱਸਿਆ, "ਇਹ ਮਾਮਲਾ ਅੱਜ 6 ਸਿਤੰਬਰ 2023 ਤੋਂ 9 ਦਿਨ ਪਹਿਲਾਂ ਦਾ ਹੈ ਜਦੋਂ ਇੱਕੋ ਸਮੁਦਾਏ ਤੇ ਪਰਿਵਾਰ 'ਚ ਰਹਿਣ ਵਾਲੇ ਵਿਅਕਤੀ ਨੇ ਆਪਣੇ ਭਰਾ ਦੇ ਮੱਥੇ 'ਤੇ ਮਾਰਕਰ ਨਾਲ "ਜੈ ਭੋਲੇਨਾਥ" ਲਿੱਖ ਦਿੱਤਾ ਸੀ।"
ਰਾਜੇਸ਼ ਨੇ ਅੱਗੇ ਦੱਸਿਆ, "ਇਸ ਮਾਮਲੇ ਨੂੰ ਲੈ ਕੇ ਨੌਜਵਾਨ ਦੀ ਮਾਮੀ ਨੇ ਸਭਤੋਂ ਪਹਿਲਾਂ ਸ਼ੋਰ ਮਚਾਇਆ ਤੇ ਅਸੀਂ ਮੌਕੇ 'ਤੇ ਪਹੁੰਚੇ ਸਨ। ਪੁਲਿਸ ਸਟੇਸ਼ਨ ਪਹੁੰਚਣ ਮਗਰੋਂ ਵਿਅਕਤੀ ਦੀ ਮਾਂ ਨੇ FIR ਕਰਨ ਤੋਂ ਮਨਾ ਕਰ ਦਿੱਤਾ ਸੀ ਅਤੇ ਅਸੀਂ ਇਹ ਗੱਲ ਉਨ੍ਹਾਂ ਤੋਂ ਲਿਖਿਤ 'ਚ ਵੀ ਲਿਖਵਾਈ ਸੀ। ਇਸ ਮਾਮਲੇ ਵਿਚ ਦੋਸ਼ੀ ਪੀੜਿਤ ਦਾਨਿਸ਼ ਦੇ ਬੁਆ ਦਾ ਮੁੰਡਾ ਸ਼ਾਦਾਬ ਹੈ ਜਿਹੜਾ PWD 'ਚ ਇੱਕ ਜੂਨੀਅਰ ਇੰਜੀਨੀਅਰ ਹੈ ਤੇ ਇਹ ਦੋਵੇਂ ਇੱਕੋ ਘਰ 'ਚ ਰਹਿੰਦੇ ਹਨ।"
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਰਹੇ ਫਿਰਕੂ ਦਾਅਵਿਆਂ ਦਾ ਖੰਡਨ ਕਰਦਿਆਂ ਪੁਲਿਸ ਮੁਲਾਜ਼ਮ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਕੋਈ ਵੀ ਵਿਅਕਤੀ ਕੁਝ ਵੀ ਵਾਇਰਲ ਕਰ ਦਿੰਦਾ ਹੈ ਹਾਲਾਂਕਿ ਅਸੀਂ ਇਸ ਮਾਮਲੇ ਵਿਚ ਪੂਰੀ ਜਾਂਚ ਕਰ ਰਹੇ ਹਾਂ ਅਤੇ ਇਸ ਗੱਲ ਦਾ ਪੂਰਾ ਧਿਆਨ ਰੱਖ ਰਹੇ ਹਾਂ ਕਿ ਕੋਈ ਵੀ ਦੰਗੇ-ਫਸਾਦ ਆਦਿ ਵਰਗੀ ਘਟਨਾ ਨਾ ਵਾਪਰੇ।"
ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ UP ਪੁਲਿਸ ਦਾ ਇੱਕ ਟਵੀਟ ਵੀ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਸੀ।
प्रकरण में जांच से पाया गया है कि शादाब खान नाम के व्यक्ति ने अपने ममेरे भाई के माथे पर लगभग 05 दिन पहले मार्कर पेन से एक धार्मिक वाक्य लिख दिया था, जो अब हल्का पड़ गया है। पीड़ित की मां ने इस संबंध में कोई भी कार्यवाही करने से इन्कार कर शिकायती प्रार्थना पत्र नहीं दिया है।
— Bareilly Police (@bareillypolice) September 5, 2023
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਸ ਵੀਡੀਓ ਵਿਚ ਕੋਈ ਫਿਰਕੂ ਕੌਣ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਨੇ ਦੱਸਿਆ ਕਿ ਮਾਮਲਾ ਇੱਕੋ ਸਮੁਦਾਏ ਦੇ ਦੋ ਭਰਾਵਾਂ ਦਾ ਹੈ ਅਤੇ ਮਾਮਲੇ ਵਿਚ ਪੀੜਿਤ ਦੀ ਮਾਂ ਦੇ ਮਨਾ ਕਰਨ ਤੋਂ ਬਾਅਦ FIR ਨਾ ਦਰਜ ਕਰਕੇ ਸਮਝੌਤਾ ਕਰਲਿਆ ਗਿਆ ਸੀ।