ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਓਪਇੰਡੀਆ ਨੇ ਅਜਿਹੀ ਕੋਈ ਰਿਪੋਰਟ ਨਹੀਂ ਲਿਖੀ ਜਿਸ ਵਿਚ ਉਹਨਾਂ ਨੇ ਗ੍ਰੇਟਾ ਦਾ ਨਾਮ ਗਜਾਲਾ ਭੱਟ ਦੱਸਿਆ ਹੋਵੇ
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਕਿਸਾਨਾਂ ਦੇ ਹੱਕ ਵਿਚ ਟਵੀਟ ਕਰਨ ਤੋਂ ਬਾਅਦ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਚਲਦਿਆਂ ਹੁਣ ਗ੍ਰੇਟਾ ਬਾਰੇ ਸੱਜੇ-ਪੱਖੀ ਪ੍ਰਚਾਰ ਵੈਬਸਾਈਟ ਓਪਇੰਡੀਆ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰੇਟਾ ਥਨਬਰਗ ਦਾ ਅਸਲੀ ਨਾਮ ਗਜਾਲਾ ਭੱਟ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਓਪਇੰਡੀਆ ਨੇ ਅਜਿਹੀ ਕੋਈ ਰਿਪੋਰਟ ਨਹੀਂ ਲਿਖੀ ਜਿਸ ਵਿਚ ਉਹਨਾਂ ਨੇ ਗ੍ਰੇਟਾ ਦਾ ਨਾਮ ਗਜਾਲਾ ਭੱਟ ਦੱਸਿਆ ਹੋਵੇ। ਵਾਇਰਲ ਪੋਸਟ ਓਪਇੰਡੀਆ ਦੀ ਵੈਬਸਾਈਟ ਤੋਂ ਇੱਕ ਸਕਰੀਨਸ਼ਾਟ ਲੈ ਕੇ ਅਤੇ ਉਸ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
ਵਾਇਰਲ ਪੋਸਟ
ਕਈ ਫੇਸਬੁੱਕ ਤੇ ਟਵਿੱਟਰ ਯੂਜ਼ਰਸ ਨੇ ਓਪਇੰਡੀਆ ਦਾ ਸਕ੍ਰੀਨਸ਼ਾਟ ਸਾਂਝਾ ਕਰਕੇ ਦਾਅਵੇ ਦੀ ਹਮਾਇਤ ਕੀਤੀ ਹੈ। ਸਕਰੀਨ ਸ਼ਾਰਟ ਵਿਚ ਲਿਖਿਆ ਹੈ,'', “The real face of Greta Thunberg. Her real name is Ghazala Bhat she is daughter of Kashmiri Bussinessmen Hilal Bhat who married to Swedish mother Anna Björklund converted to Islam became Aafia. Her parents got killed into car accident. She became orphan later adopted by Svante Thunberg'' ( “ਗ੍ਰੇਟਾ ਥਨਬਰਗ ਦਾ ਅਸਲ ਚਿਹਰਾ। ਉਸਦਾ ਅਸਲ ਨਾਮ ਗਜ਼ਲਾ ਭੱਟ ਹੈ ਉਹ ਕਸ਼ਮੀਰੀ ਬਿਜ਼ਨੈਸਮੈਨ ਹਿਲਾਲ ਭੱਟ ਦੀ ਧੀ ਹੈ, ਜਿਸਨੇ ਸਵੀਡਿਸ਼ ਦੀ ਮਾਂ ਅੰਨਾ ਬੀਜਰਕਲਾਂਟ ਨਾਲ ਵਿਆਹ ਕਰਵਾ ਕੇ ਇਸਲਾਮ ਧਰਮ ਬਦਲ ਲਿਆ ਅਤੇ ਆਫੀਆ ਬਣ ਗਈ। ਉਸ ਦੇ ਮਾਪੇ ਕਾਰ ਹਾਦਸੇ ਵਿੱਚ ਮਾਰੇ ਗਏ। ਬਾਅਦ ਵਿਚ ਉਹ ਅਨਾਥ ਹੋ ਗਈ ਸੀ ਸਵੈਂਟ ਥਨਬਰਗ ਦੁਆਰਾ ਉਸ ਨੂੰ ਗੋਦ ਲਿਆ ਗਿਆ)
ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਵਾਇਰਲ ਦਾਅਵੇ ਬਾਰੇ ਓਪਇੰਡੀਆ ਦੀ ਵੈੱਬਸਾਈਟ ਖੰਗਾਲਣੀ ਸ਼ੁਰੂ ਕੀਤੀ ਅਤੇ ਪੜਤਾਲ ਕੀਤੀ ਕਿ ਓਪਇੰਡੀਆ ਦੀ ਵੈੱਬਸਾਈਟ ਨੇ ਆਪਣੀ ਕਿਸੇ ਵੀ ਰਿਪੋਰਟ ਵਿਚ ਗ੍ਰੇਟਾ ਥਨਬਰਗ ਦਾ ਨਾਮ ਗਜਾਲਾ ਭੱਟ ਦੱਸਿਆ ਹੈ ਜਾਂ ਨਹੀਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਵਿਚ ਗ੍ਰੇਟਾ ਥਨਬਰਗ ਦਾ ਨਾਮ ਗਜਾਲਾ ਭੱਟ ਦੱਸਿਆ ਹੋਵੇ।
ਹਾਲਾਂਕਿ ਸਾਨੂੰ ਆਪਣੀ ਸਰਚ ਦੌਰਾਨ ਵੈੱਬਸਾਈਟ 'ਤੇ ਗ੍ਰੇਟਾ ਥਨਬਰਗ ਬਾਰੇ ਹੋਰ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਮਿਲੀਆ ਜਿਹਨਾਂ ਨੂੰ ਹੇਠਾਂ ਪੜ੍ਹਿਆ ਜਾ ਸਕਦਾ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗ੍ਰੇਟਾ ਥਨਬਰਗ ਬਾਰੇ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ ਤਾਂ ਸਾਨੂੰ ਕਿਤੇ ਵੀ ਗ੍ਰੇਟਾ ਥਨਬਰਗ ਦਾ ਨਾਮ ਗਜਾਲਾ ਭੱਟ ਲਿਖਿਆ ਨਹੀਂ ਮਿਲਿਆ, ਹਾਲਾਂਕਿ ਜਦੋਂ ਗ੍ਰੇਟਾ ਥਨਬਰਗ ਦਾ ਨਾਮ ਗੂਗਲ ਸਰਚ ਕੀਤਾ ਤਾਂ ਗੂਗਲ 'ਤੇ ਵੀ ਉਸ ਦਾ ਨਾਮ ਗ੍ਰੇਟਾ ਥਨਬਰਗ ਹੀ ਆਇਆ।
ਦੱਸ ਦਈਏ ਕਿ ਵਾਇਰਲ ਪੋਸਟ ਨੂੰ ਇੰਡੀਅਨ ਸਿੰਗਰ Caralisa Monteiro ਨੇ ਵੀ ਸ਼ੇਅਰ ਕੀਤਾ ਹੈ।
ਕੈਰਾਲੀਸਾ ਦੇ ਟਵੀਟ ਦਾ ਜਵਾਬ ਦਿੰਦਿਆ ਓਪਇੰਡੀਆ ਦੇ ਐਡੀਟਰ Nupur Sharma ਨੇ ਵੀ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਕੈਰਾਲੀਸਾ ਨੂੰ ਟੈਗ ਕਰਦਿਆ ਨੁਪੁਰ ਸ਼ਰਮਾ ਨੇ ਲਿਖਿਆ, ''Hi Caralisa, You shared a fake image attributing something to OpIndia we never covered. Despite 1000s telling you it’s fake, you let it stay for over 24 hours. It got picked up by Pakistanis, Khalistanis and assorted idiots like yourself. (ਹਾਏ ਕੈਰਾਲੀਸਾ, ਤੁਸੀਂ ਇੱਕ ਜਾਅਲੀ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਓਪਇੰਡੀਆ ਨੇ ਕਵਰ ਨਹੀਂ ਕੀਤਾ ਹੈ। ਤੁਹਾਨੂੰ 1000 ਵਾਰ ਦੱਸਣ ਦੇ ਬਾਵਜੂਦ ਵੀ ਕਿ ਇਹ ਨਕਲੀ ਹੈ ਫਿਰ ਵੀ ਤੁਸੀਂ ਇਸਨੂੰ 24 ਘੰਟਿਆਂ ਤੋਂ ਵੱਧ ਸਮੇਂ ਤੱਕ ਰਹਿਣ ਦਿੱਤਾ। ਇਸ ਨੂੰ ਹਜ਼ਾਰਾ ਪਾਕਿਸਤਾਨੀਆਂ ਅਤੇ ਖਾਲਿਸਤਾਨੀਆਂ ਨੇ ਵੀ ਚੁੱਕ ਕੇ ਪੋਸਟ ਕਰ ਦਿੱਤਾ)
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਐਡੀਟਡ ਪਾਇਆ ਹੈ। ਓਪਇੰਡੀਆ ਨੇ ਅਜਿਹੀ ਕੋਈ ਰਿਪੋਰਟ ਨਹੀਂ ਲਿਖੀ ਜਿਸ ਵਿਹ ਉਹਨਾਂ ਨੇ ਗ੍ਰੇਟਾ ਦਾ ਨਾਮ ਗਜਾਲਾ ਭੱਟ ਦੱਸਿਆ ਹੋਵੇ। ਵਾਇਰਲ ਪੋਸਟ ਓਪਇੰਡੀਆ ਦੀ ਵੈਬਸਾਈਟ ਤੋਂ ਇੱਕ ਸਕਰੀਨਸ਼ਾਟ ਲੈ ਕੇ ਤੇ ਉਸ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ। ਵਾਇਰਲ ਪੋਸਟ ਨੂੰ ਓਪਇੰਡੀਆ ਦੇ ਇਕ ਐਡੀਟਰ ਨੇ ਵੀ ਫਰਜ਼ੀ ਦੱਸਿਆ ਹੈ।
Claim - ਗ੍ਰੇਟਾ ਥਨਬਰਗ ਦਾ ਅਸਲੀ ਨਾਮ ਗਜਾਲਾ ਭੱਟ ਹੈ।
Claimed By- ਕਈ ਫੇਸਬੁੱਕ ਤੇ ਟਵਿੱਟਰ ਯੂਜ਼ਰਸ
Fact Check - ਫਰਜ਼ੀ