ਉੱਤਰ ਪ੍ਰਦੇਸ਼ ’ਚ ਵੋਟਰ ਸੂਚੀ ਜਾਰੀ ਕਰਨ ਦੀ ਮਿਤੀ ਬਦਲੀ
Published : Feb 6, 2026, 6:45 pm IST
Updated : Feb 6, 2026, 6:45 pm IST
SHARE ARTICLE
Date of release of voter list in Uttar Pradesh changed
Date of release of voter list in Uttar Pradesh changed

ਹੁਣ 6 ਮਾਰਚ ਦੀ ਥਾਂ 10 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ ਸੂਚੀ

ਨਵੀਂ ਦਿੱਲੀ/ਲਖਨਊ: ਉੱਤਰ ਪ੍ਰਦੇਸ਼ ਵਿਚ ਚੋਣ ਕਮਿਸ਼ਨ ਨੇ ਅੰਤਿਮ ਵੋਟਰ ਸੂਚੀ ਜਾਰੀ ਕਰਨ ਦੀ ਤਾਰੀਖ਼ 6 ਮਾਰਚ ਤੋਂ ਬਦਲ ਕੇ ਹੁਣ 10 ਅਪ੍ਰੈਲ 2026 ਕਰ ਦਿਤੀ ਹੈ। ਇਸ ਨਾਲ ਹੀ ਦਾਅਵੇ ਅਤੇ ਇਤਰਾਜ਼ਾਂ ਦੀ ਮਿਆਦ ਵੀ 6 ਫ਼ਰਵਰੀ ਤੋਂ ਵਧਾ ਕੇ 6 ਮਾਰਚ ਤਕ ਕਰ ਦਿਤੀ ਗਈ ਹੈ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦਸਿਆ ਕਿ 27 ਅਕਤੂਬਰ 2025 ਤੋਂ 6 ਜਨਵਰੀ 2026 ਤਕ 16.18 ਲੱਖ ਫਾਰਮ-6 (ਨਾਮ ਸ਼ਾਮਲ ਕਰਨ ਲਈ) ਅਤੇ 49,399 ਫਾਰਮ-7 (ਹਟਾਉਣ/ਸੋਧ ਲਈ) ਅਰਜ਼ੀਆਂ ਮਿਲੀਆਂ। 6 ਜਨਵਰੀ ਤੋਂ 5 ਫ਼ਰਵਰੀ 2026 ਤਕ 37.8 ਲੱਖ ਫਾਰਮ-6 ਅਤੇ 82,684 ਫਾਰਮ-7 ਅਰਜ਼ੀਆਂ ਮਿਲੀਆਂ। ਸਿਰਫ਼ 5 ਫ਼ਰਵਰੀ ਨੂੰ ਹੀ 3.51 ਲੱਖ ਫਾਰਮ-6 ਜਮ੍ਹਾਂ ਹੋਏ। ਇਸ ਤੋਂ ਇਲਾਵਾ, ਵਿਦੇਸ਼ੀ ਵੋਟਰਾਂ ਵਲੋਂ 1,073 ਫਾਰਮ-6ਏ ਮਿਲੇ ਹਨ।

ਇਕ ਅਧਿਕਾਰੀ ਨੇ ਕਿਹਾ, ‘‘ਲਗਭਗ 3.26 ਕਰੋੜ ਵੋਟਰਾਂ ਦੇ ਨਾਮਾਂ ਵਿਚ 2003 ਦੀ ਸੂਚੀ ਨਾਲ ਤੁਲਨਾ ਕਰਨ ਉਤੇ ਗੜਬੜ ਪਾਈ ਗਈ ਹੈ। ਇਸ ਲਈ 2.37 ਕਰੋੜ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚੋਂ 86.27 ਲੱਖ ਨੋਟਿਸ ਸੇਵਾ ਕੀਤੇ ਜਾ ਚੁਕੇ ਹਨ ਅਤੇ 30.3 ਲੱਖ ਮਾਮਲਿਆਂ ਦੀ ਸੁਣਵਾਈ ਪੂਰੀ ਹੋ ਚੁਕੀ ਹੈ।’’

ਵੋਟਰਾਂ ਦੀ ਸਹੂਲਤ ਲਈ ਬੂਥ ਲੈਵਲ ਅਧਿਕਾਰੀ (ਬੀ.ਐਲ.ਓ.) ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ ਪੋਲਿੰਗ ਸਟੇਸ਼ਨਾਂ ਉਤੇ ਉਪਲਬਧ ਰਹਿਣਗੇ। ਖਰੜਾ ਵੋਟਰ ਸੂਚੀ ਚੋਣ ਕਮਿਸ਼ਨ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ ਉਤੇ ਵੀ ਉਪਲਬਧ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਕਦਮ ਵੋਟਰਾਂ ਨੂੰ ਵਧੇਰੇ ਮੌਕੇ ਦੇਣ ਅਤੇ ਸੂਚੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਲਏ ਗਏ ਹਨ। ਅਧਿਕਾਰੀ ਨੇ ਕਿਹਾ, ‘‘ਸਾਡਾ ਉਦੇਸ਼ ਹੈ ਕਿ ਹਰ ਯੋਗ ਵੋਟਰ ਦਾ ਨਾਮ ਸੂਚੀ ਵਿਚ ਹੋਵੇ ਅਤੇ ਕੋਈ ਵੀ ਗਲਤੀ ਨਾ ਰਹੇ।’’

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement