ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਨਹੀਂ ਬਣੇਗਾ UP, CM ਯੋਗੀ ਦਾ ਦਾਅਵਾ ਗਲਤ ਹੈ
Published : Mar 7, 2024, 1:31 pm IST
Updated : Mar 7, 2024, 4:56 pm IST
SHARE ARTICLE
Fact Check CM Yogi Claiming Uttar Pradesh Becoming First State To Open Cyber Police Stations In All States Is Misleading
Fact Check CM Yogi Claiming Uttar Pradesh Becoming First State To Open Cyber Police Stations In All States Is Misleading

ਉੱਤਰ ਪ੍ਰਦੇਸ਼ ਤੋਂ ਪਹਿਲਾਂ ਹਰਿਆਣਾ, ਮਹਾਰਾਸ਼ਟਰ ਤੇ ਬਿਹਾਰ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾ ਚੁੱਕੇ ਹਨ।

Claim 

RSFC (Team Mohali)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦੇ ਦਫਤਰ ਨੇ 29 ਫਰਵਰੀ 2024 ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਜਾਣਕਾਰੀ ਸਾਂਝੀ ਕੀਤੀ ਕਿ ਉੱਤਰ ਪ੍ਰਦੇਸ਼ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਬਣ ਰਿਹਾ ਹੈ। 

CM ਯੋਗੀ ਦੇ ਦਫਤਰ "CM Office, GoUP" ਨੇ 29 ਫਰਵਰੀ 2024 ਨੂੰ X 'ਤੇ ਟਵੀਟ ਕਰਦਿਆਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਬਣ ਰਿਹਾ ਹੈ। ਟਵੀਟ ਕਰ ਕੈਪਸ਼ਨ ਲਿਖਿਆ ਗਿਆ, "UP is leading the way in cyber security! Uttar Pradesh is the first state in India with cyber police stations in all 75 districts, and every police station has a dedicated cyber cell. Over 1.6 lakh new police personnel have been recruited & 1.5 lakh+ received well-deserved promotions under the #UPCM @myogiadityanth's government."

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਨਹੀਂ ਬਣੇਗਾ UP, ਦੇਸ਼ ਵਿਚ ਉੱਤਰ ਪ੍ਰਦੇਸ਼ ਤੋਂ ਪਹਿਲਾਂ ਹਰਿਆਣਾ, ਮਹਾਰਾਸ਼ਟਰ ਤੇ ਬਿਹਾਰ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾ ਚੁੱਕੇ ਹਨ।

Verification 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਦੱਸ ਦਈਏ ਉੱਤਰ ਪ੍ਰਦੇਸ਼ ਤੋਂ ਪਹਿਲਾਂ ਬਿਹਾਰ, ਮਹਾਰਾਸ਼ਟਰ ਤੇ ਹਰਿਆਣਾ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾ ਚੁੱਕੇ ਹਨ। 3 ਨਵੰਬਰ 2016 ਨੂੰ ਪ੍ਰਕਾਸ਼ਿਤ ਮੀਡੀਆ ਅਦਾਰੇ Indian Express ਦੀ ਖਬਰ ਅਨੁਸਾਰ ਮਹਾਰਾਸ਼ਟਰ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ ਜਿਸਨੇ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਖੋਲ੍ਹੇ ਹਨ। ਮੀਡੀਆ ਅਦਾਰੇ ਨੇ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ ਸੀ, "Maharashtra first to launch cyber police stations in all districts"

Indian ExpressIndian Express

ਇਸੇ ਤਰ੍ਹਾਂ 25 ਜੂਨ 2022 ਦੀ Times Now ਦੀ ਖਬਰ ਅਨੁਸਾਰ ਹਰਿਆਣਾ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਸਟੇਸ਼ਨ ਖੋਲ੍ਹਣ ਜਾ ਰਿਹਾ ਹੈ। 

Times NowTimes Now

ਅੱਗੇ ਇਸੇ ਤਰ੍ਹਾਂ Times Of India ਦੀ 10 ਜੂਨ 2023 ਦੀ ਖਬਰ ਅਨੁਸਾਰ ਬਿਹਾਰ ਰਾਜ ਨੇ ਆਪਣੇ 38 ਜ਼ਿਲਿਆਂ 'ਚ 44 ਸਾਈਬਰ ਪੁਲਿਸ ਸਟੇਸ਼ਨ ਖੋਲ੍ਹ ਲਏ ਹਨ।

Times Of IndiaTimes Of India

ਮਤਲਬ ਸਾਫ ਸੀ ਕਿ ਉੱਤਰ ਪ੍ਰਦੇਸ਼ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਨਹੀਂ ਬਣ ਰਿਹਾ ਹੈ। 

"ਦੱਸ ਦਈਏ ਕਿ ਦੇਸ਼ ਵਿਚ ਪਹਿਲਾ ਸਾਈਬਰ ਪੁਲਿਸ ਥਾਣਾ ਕਰਨਾਟਕ ਦੇ ਬੰਗਲੁਰੂ ਵਿਖੇ 2001 ਵਿਚ ਖੋਲ੍ਹਿਆ ਗਿਆ ਸੀ।"

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾਉਣ ਵਾਲਾ ਪਹਿਲਾ ਰਾਜ ਨਹੀਂ ਬਣੇਗਾ UP, ਦੇਸ਼ ਵਿਚ ਉੱਤਰ ਪ੍ਰਦੇਸ਼ ਤੋਂ ਪਹਿਲਾਂ ਹਰਿਆਣਾ, ਮਹਾਰਾਸ਼ਟਰ ਤੇ ਬਿਹਾਰ ਆਪਣੇ ਹਰ ਜ਼ਿਲ੍ਹੇ 'ਚ ਸਾਈਬਰ ਪੁਲਿਸ ਥਾਣੇ ਬਣਾ ਚੁੱਕੇ ਹਨ।

Result: Misleading

Our Sources:

News Article Of Times Now Dated 25 June 2022

News Article Of Times Of India Dated- 10 June 2023

News Article Of Indian Express Dated-3 November 2016

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement