Fact Check:ਬੰਗਲਾਦੇਸ਼ 'ਚ ਹੋਈ ਹਿੰਸਾ ਦੀ ਪੁਰਾਣੀ ਤਸਵੀਰ ਬੰਗਾਲ ਦੀ ਦੱਸ ਕੇ ਕੀਤੀ ਜਾ ਰਹੀ ਹੈ ਵਾਇਰਲ
Published : Apr 7, 2021, 6:12 pm IST
Updated : Apr 7, 2021, 6:33 pm IST
SHARE ARTICLE
fact check
fact check

ਤਸਵੀਰ ਪੱਛਮ ਬੰਗਾਲ ਦੀ ਹੈ ਜਿਥੇ ਹਿੰਦੂਆਂ ਦੇ ਖਿਲਾਫ ਲੋਕਾਂ ਨੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਮਤਾ ਸਰਕਾਰ ਚੁੱਪ ਬੈਠੀ ਹੋਈ ਹੈ।

Rozana Spokesman (Mohali): ਬੰਗਾਲ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਧਿਰਾਂ ਸਰਗਰਮ ਹਨ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰ ਰਹੀਆਂ ਹਨ। ਇਸੇ ਸਮੇਂ ਵਿਚ ਪਿੱਛੇ ਚੋਣਾਂ ਨੂੰ ਲੈ ਕੇ ਕਈ ਫਰਜੀ ਦਾਅਵੇ ਅਤੇ ਪੋਸਟ ਵਾਇਰਲ ਦੇਖਣ ਨੂੰ ਮਿਲੇ ਸਨ। ਹੁਣ ਇਸੇ ਲੜੀ ਵਿਚ ਬੰਗਾਲ ਸਰਕਾਰ ਨਾਲ ਜੋੜ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਤਸਵੀਰ ਵਿਚ ਦੰਗਾਈਆਂ ਨੂੰ ਸੜਕ 'ਤੇ ਤੋੜਫੋੜ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਇਹ ਤਸਵੀਰ ਪੱਛਮ ਬੰਗਾਲ ਦੀ ਹੈ ਜਿਥੇ ਹਿੰਦੂਆਂ ਦੇ ਖਿਲਾਫ ਲੋਕਾਂ ਨੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਮਤਾ ਸਰਕਾਰ ਚੁੱਪ ਬੈਠੀ ਹੋਈ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਬੰਗਲਾਦੇਸ਼ ਵਿਚ 2013 ਅੰਦਰ ਹੋਰ ਦੰਗਿਆਂ ਦੀ ਹੈ ਅਤੇ ਇਸਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਪੋਸਟ ਫਰਜੀ ਹੈ।

ਵਾਇਰਲ ਪੋਸਟ
ਟਵਿੱਟਰ ਯੂਜ਼ਰ कृष्णकान्त सिंह राजपूत ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "Open violence against Hindus has now started in Hooghly, West Bengal. Houses are being burnt, attacks are taking place. But, the administration and the Mamta government are sitting blindly. #StandWithBengalHindus"

ਵਾਇਰਲ ਪੋਸਟ ਦਾ ਆਰਕਾਇਵਡ (https://archive.ph/QwC4z) ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ Daily Mail  ਖਬਰ ਵਿਚ ਅਪਲੋਡ ਮਿਲੀ। 5 ਮਈ 2013 ਨੂੰ ਖਬਰ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "Bangladesh riot death toll rises to 37 after Islamic hardilners demanding blasphemy law battled police"
 

v
 

ਖਬਰ ਅਨੁਸਾਰ,  ਮਾਮਲਾ ਬੰਗਲਾਦੇਸ਼ ਦਾ ਹੈ ਜਿਥੇ ਧਾਰਮਿਕ ਕਾਰਣਾਂ ਨੂੰ ਲੈ ਕੇ ਦੰਗੇ ਹੋਏ ਸੀ ਅਤੇ 37 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਸੀ। ਖਬਰ 2013 ਦੀ ਹੈ ਅਤੇ ਇਸਦੇ ਵਿਚ ਮਾਮਲੇ ਦੀਆਂ ਹੋਰ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ਮਤਲਬ ਸਾਫ ਸੀ ਕਿ ਇਹ ਤ ਸਵੀਰ ਹਾਲੀਆ ਨਹੀਂ ਹੈ ਅਤੇ ਇਸਦਾ ਬੰਗਾਲ ਨਾਲ ਵੀ ਕੋਈ ਸਬੰਧ ਨਹੀਂ ਹੈ। ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

c

ਇਸ ਮਾਮਲੇ ਨੂੰ ਲੈ ਕੇ Aljazeera ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। 

t
 

ਦੱਸ ਦਈਏ ਕਿ ਵਾਇਰਲ ਦਾਅਵੇ ਵਰਗੀ ਸਾਨੂੰ ਕੋਈ ਖਬਰ ਆਪਣੀ ਸਰਚ ਦੌਰਾਨ ਨਹੀਂ ਮਿਲੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਬੰਗਲਾਦੇਸ਼ ਵਿਚ 2013 ਅੰਦਰ ਹੋਰ ਦੰਗਿਆਂ ਦੀ ਹੈ ਅਤੇ ਇਸਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਪੋਸਟ ਫਰਜੀ ਹੈ।

Claim- ਇਹ ਤਸਵੀਰ ਬੰਗਾਲ ਦੀ ਹੈ ਜਿਥੇ ਹਿੰਦੂਆਂ ਦੇ ਖਿਲਾਫ ਲੋਕਾਂ ਨੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮਮਤਾ ਸਰਕਾਰ ਚੁੱਪ ਬੈਠੀ ਹੋਈ ਹੈ।

Claimed By- ਟਵਿੱਟਰ ਯੂਜ਼ਰ कृष्णकान्त सिंह राजपूत

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement