ਹਿੰਦੂ-ਮੁਸਲਿਮ ਏਕਤਾ ਨੂੰ ਵਿਗਾੜਨ ਦੀ ਕੀਤੀ ਜਾ ਰਹੀ ਕੋਸ਼ਿਸ਼, ਮਿਰਜ਼ਾਪੁਰ ਦੇ ਪੁਰਾਣੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ
Published : Apr 7, 2022, 6:53 pm IST
Updated : Apr 7, 2022, 6:54 pm IST
SHARE ARTICLE
Fact Check Old video of fight between two groups shared with communal spin
Fact Check Old video of fight between two groups shared with communal spin

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਦੋਵੇਂ ਪੱਖ ਮੁਸਲਿਮ ਸਮੁਦਾਏ ਹੀ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਝਗੜੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦਾ ਹੈ ਜਿਥੇ ਮੁਸਲਿਮ ਸਮੁਦਾਏ ਦੇ ਇੱਕ ਵਿਅਕਤੀ ਵੱਲੋਂ ਆਪਣੇ ਹਿੰਦੂ ਪੜੋਸੀਆਂ ਨਾਲ ਕੂੜਾ ਸੁੱਟਣ ਨੂੰ ਲੈ ਕੇ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਗਈ। ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਹਿੰਦੂ-ਮੁਸਲਿਮ ਏਕਤਾ ਭੰਗ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਦੋਵੇਂ ਪੱਖ ਮੁਸਲਿਮ ਸਮੁਦਾਏ ਹੀ ਹਨ।

ਵਾਇਰਲ ਪੋਸਟ

ਫੇਸਬੁੱਕ ਪੇਜ "Up,82,87 के ठाकुर" ਨੇ 7 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#मिर्जापुर में अब्दुल को उसके पड़ोसी (हिंदू परिवार) नए घर के सामने कचरा फेंकने से मना किया उसके बाद जो #अब्दुल ने किया आप लोग इस वीडियो में देखो  #मुझे नहीं पता इस पर कोई #कार्यवाही हुई या नहीं"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ ਹੇਠਾਂ ਵੀਡੀਓ ਦਾ ਕਰੈਡਿਟ Mirzapur Official ਨਾਂਅ ਦੇ ਪੇਜ ਨੂੰ ਦਿੱਤਾ ਗਿਆ ਹੈ। 

ਅੱਗੇ ਵਧਦੇ ਹੋਏ ਅਸੀਂ ਇਸ ਫੇਸਬੁੱਕ ਪੇਜ 'ਤੇ ਵਿਜ਼ਿਟ ਕੀਤਾ। ਸਾਨੂੰ ਇਹ ਅਸਲ ਵੀਡੀਓ ਪੇਜ 'ਤੇ 17 ਜਨਵਰੀ 2022 ਨੂੰ ਸ਼ੇਅਰ ਕੀਤਾ ਮਿਲਿਆ। ਪੇਜ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "#Mirzapur: दबंग ने कूड़ा फेकने के मामूली विवाद में लोहे की सरिया से महिलाओं को बेरहमी से पीटा। वीडियो बना रहे युवक पर भी सरिया से किया हमला। आरोपी के खिलाफ दर्ज, कटरा कोतवाली के इमामबाड़ा मोहल्ले के कुंजलगीर बाग की घटना।"

ਇਸ ਪੋਸਟ ਤੋਂ ਇਹ ਤਾਂ ਸਾਫ ਹੋਇਆ ਕਿ ਮਾਮਲਾ ਪੁਰਾਣਾ ਹੈ ਅਤੇ ਮਿਰਜ਼ਾਪੁਰ ਦੇ ਕਟਰਾ ਕੋਤਵਾਲੀ ਅਧੀਨ ਪੈਂਦੇ ਇਮਾਮਬਾੜਾ ਮੁਹੱਲੇ ਦਾ ਹੈ। ਹੁਣ ਅਸੀਂ ਅੱਗੇ ਵਧਦੇ ਹੋਏ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ 17 ਜਨਵਰੀ 2022 ਨੂੰ ਪ੍ਰਕਾਸ਼ਿਤ ਖਬਰ ਮਿਲੀ। ਅਦਾਰੇ ਨੇ ਖਬਰ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "कूड़ा फेंकने को लेकर विवाद, युवक ने महिला को राड से पीटा"

Jagran News

ਖਬਰ ਅਨੁਸਾਰ, "ਕਟੜਾ ਕੋਤਵਾਲੀ ਦੇ ਇਮਾਮਬਾੜਾ ਇਲਾਕੇ 'ਚ ਐਤਵਾਰ ਨੂੰ ਕੂੜਾ ਸੁੱਟਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਵਧਣ 'ਤੇ ਇਕ ਨੌਜਵਾਨ ਨੇ ਔਰਤ ਦੀ ਡੰਡੇ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਵੀਡੀਓ ਬਣਾ ਰਹੇ ਇਕ ਨੌਜਵਾਨ ਦੀ ਵੀ ਕੁੱਟਮਾਰ ਕੀਤੀ ਗਈ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਕੁੱਟਮਾਰ ਸਣੇ ਹੋਰ ਆਰੋਪਾਂ 'ਚ ਮਾਮਲਾ ਦਰਜ ਕੀਤਾ ਹੈ।"

ਇਸ ਖਬਰ ਵਿਚ ਕੀਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕਿ ਮੁਸਲਿਮ ਵਿਅਕਤੀਆਂ ਵੱਲੋਂ ਹਿੰਦੂ ਪੜੋਸੀਆਂ ਦੀ ਕੁੱਟਮਾਰ ਕੀਤੀ ਗਈ ਹੈ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕਟਰਾ ਕੋਤਵਾਲੀ ਦੇ SO ਸਵਾਮੀ ਨਾਥ ਪ੍ਰਸਾਦ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮਾਮਲੇ ਨੂੰ ਲੈ ਕੇ ਕਿਹਾ, "ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ 16 ਜਨਵਰੀ 2022 ਦਾ ਹੈ। ਇਸ ਵੀਡੀਓ ਵਿਚ ਦੋਵੇਂ ਧਿਰ ਮੁਸਲਿਮ ਸਮੁਦਾਏ ਦੇ ਹਨ। ਹੁਣ ਪੁਰਾਣੇ ਵੀਡੀਓ ਨੂੰ ਲੋਕ ਫਿਰਕੂ ਰੰਗ ਦੇ ਕੇ ਵਾਇਰਲ ਕਰ ਰਹੇ ਹਨ।"

ਮਤਲਬ ਸਾਫ ਸੀ ਕਿ ਮਾਮਲੇ ਵਿਚ ਕੋਈ ਵੀ ਫਿਰਕੂ ਰੰਗ ਨਹੀਂ ਹੈ।

ਦੱਸ ਦਈਏ ਕਿ ਮਾਮਲੇ ਨੂੰ ਲੈ ਕੇ Mirzapur Police ਵੱਲੋਂ ਵੀਡੀਓ ਸਪਸ਼ਟੀਕਰਨ ਵੀ ਸਾਂਝਾ ਕੀਤਾ ਗਿਆ ਹੈ। ਇਸ ਸਪਸ਼ਟੀਕਰਨ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਦੋਵੇਂ ਪੱਖ ਮੁਸਲਿਮ ਸਮੁਦਾਏ ਹੀ ਹਨ।

Claim- Muslim man thrashed his Hindu Neighbor over waste throwing
Claimed By- FB Page Up,82,87 के ठाकुर
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement