
ਲੌਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਅਫਵਾਹਾਂ ਫੈਲ ਰਹੀਆਂ ਹਨ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਅਫਵਾਹਾਂ ਫੈਲ ਰਹੀਆਂ ਹਨ। ਇਸ ਨਾਲ ਸਾਸ਼ਨ-ਪ੍ਰਸ਼ਾਸ਼ਨ ਦੇ ਅੱਗੇ ਖੜ੍ਹੀਆਂ ਹੋਈਆਂ ਚੁਣੌਤੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦਾ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਫੇਕ ਨਿਊਜ਼ ਵਿਰੁੱਧ ਮੁਹਿੰਮ ਚਲਾ ਰਿਹਾ ਹੈ। ਹਰ ਰੋਜ਼ ਪੀਆਈਬੀ ਗਲਤ ਖ਼ਬਰਾਂ ਦਾ ਪਰਦਾਫਾਸ਼ ਕਰਦਾ ਹੈ ਤੇ ਇਕ ਵਾਰ ਫਿਰ ਪੀਆਈਬੀ ਨੇ ਇਕ ਝੂਠ ਦਾ ਪਰਦਾਫਾਸ਼ ਕਰ ਦਿੱਤਾ।
ਦਾਅਵਾ - ਸਕ੍ਰੀਨਗ੍ਰੈਬ ਇਕ ਹਿੰਦੀ ਨਿਊਜ਼ ਕਲਿਪਿੰਗ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਇਹ ਦਾਅਵਾ ਕਰ ਰਿਹਾ ਹੈ ਕਿ ਇਕ ਹਿੰਦੂ ਸਾਧੂ ਦੀ ਚਿਲਮ ਕਰ ਕੇ ਜੈਪੁਰ ਵਿਚ 300 ਲੋਕ ਕੋਰੋਨਾ ਪ੍ਰਭਾਵਿਤ ਹੋਏ ਹਨ। ਇਕ ਹੋਰ ਨਿਊਜ਼ ਰਿਪੋਰਟ ਦੇ ਅਨੁਸਾਰ, ਜੈਪੁਰ ਦੇ ਟ੍ਰਾਂਸਪੋਰਟ ਨਗਰ ਖੇਤਰ ਵਿਚ ਇੱਕ ਹੋਰ ਹਿੰਦੂ ਪੁਜਾਰੀ ਨੇ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਇੱਕ ਪੂਰੀ ਲੜੀ ਬਣਾ ਦਿੱਤੀ।
File photo
ਇਕ ਰਿਪੋਰਟ ਕਹਿੰਦੀ ਹੈ ਕਿ “ਜੈਪੁਰ ਦੇ ਮੰਦਰ ਵਿਚ ਇਕ ਕੋਵਿਡ-ਸਕਾਰਾਤਮਕ ਮਰੀਜ਼ ਆਪਣੀ ਚਿਲਮ ਪੀਣ ਦੀ ਆਦਤ ਦੁਆਰਾ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਹੋਰਾਂ ਵਿਚ ਕੋਰੋਨਾ ਵਾਇਰਸ ਫੈਲਾਉਂਦਾ ਹੈ। 25 ਅਪ੍ਰੈਲ, 2020 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਹਿੰਦੂ ਪੁਜਾਰੀ ਨੂੰ ਤੰਬਾਕੂਨੋਸ਼ੀ ਦੀ ਆਦਤ ਸੀ ਅਤੇ ਉਹ ਦੁੱਧ ਵੇਚਦਾ ਸੀ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ, ਉਸਦੇ ਨਾਲ ਰਹਿਣ ਵਾਲੇ ਪੁਜਾਰੀ ਅਤੇ ਉਸਦੇ ਪਰਿਵਾਰ ਜਿਨ੍ਹਾਂ ਨੇ ਉਸ ਤੋਂ ਦੁੱਧ ਖਰੀਦਿਆ ਸੀ ਉਹਨਾਂ ਨੂੰ ਉਸ ਪੁਜਾਰੀ ਨਾਲੋਂ ਵੱਖ ਕਰ ਦਿੱਤਾ।
File Photo
ਪੱਤਰਕਾਰ ਅਤੇ “ਇਸਲਾਮੋਫੋਬੀਆ ਦੇ ਖ਼ਿਲਾਫ਼ ਕਾਰਕੁਨ” ਅਲੀ ਸੋਹਰਬ ਨੇ ਇੱਕ ਟਵਿੱਟਰ ਯੂਜ਼ਰ ਅਬਦੁੱਲ ਕਲਾਮ ਦੁਆਰਾ ਕੀਤੇ ਹੋਏ ਟਵੀਟ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ। ਜਿਸ ਵਿਚ ਵੀ ਇਹੀ ਲਿਖਿਆ ਹੋਇਆ ਹੈ ਕਿ ਇਕ ਸਾਧੂ ਨੇ ਆਪਣੀ ਚਿਲਮ ਨਾਲ 300 ਲੋਕਾਂ ਨੂੰ ਕੋਰੋਨਾ ਪ੍ਰਭਾਵਿਤ ਕੀਤਾ। ਇਕ ਹੋਰ ਟਵਿੱਟਰ ਯੂਜ਼ਰ ਨੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ਜਿਸ ਵਿਚ ਵੀ ਇਹੀ ਦਾਅਵਾ ਕੀਤਾ ਗਿਆ ਹੈ।
क्या मंदिर में ऐसी हरकत करने वाले बाबाओं पर तब्लीगी जमात की तरह होगा केस। मंदिर में चिलम पीने से 300 लोग हुए कोरोना के शिक।र । गोदी मीडिया खामोश???? pic.twitter.com/bVlHKXyhT5
— Arunima (@Asli_Arunima) April 28, 2020
ਕੀ ਹੈ ਸੱਚ : ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਰਾਜਸਥਾਨ ਨੇ ਫਰਜ਼ੀ ਖਬਰਾਂ ਦੀ ਇਸ ਰਿਪੋਰਟ ਨੂੰ ਗਲਤ ਸਾਬਿਤ ਕਰ ਦਿੱਤਾ ਹੈ। #PIBFactCheck ਪੀਆਈਬੀ ਨੇ ਆਪਣੇ ਟਵਿੱਟਰ ਹੈਂਡਲ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ ਜੈਪੁਰ ਦੇ ਟ੍ਰਾਂਸਪੋਰਟ ਨਗਰ ਖੇਤਰ ਵਿੱਚ ਇੱਕ ਸਾਧੂ ਦੀ ਚਿਲਮ ਕਾਰਨ ਕੋਰੋਨਾ ਦੀ ਲਾਗ 300 ਲੋਕਾਂ ਵਿੱਚ ਫੈਲ ਗਈ ਹੈ,ਇਹ ਖ਼ਬਰ ਬਿਲਕੁਲ ਝੂਠੀ ਹੈ ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਦੇ ਅਨੁਸਾਰ ਪ੍ਰਕਾਸ਼ਤ ਹੋਈਆਂ ਖ਼ਬਰਾਂ ਦੀ ਕੋਈ ਸਚਾਈ ਨਹੀਂ ਹੈ ਅਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ”
File photo
ਦਾਅਵਾ - ਸੋਸ਼ਲ ਮੀਡੀਆ ਪੋਸਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਇਕ ਹਿੰਦੂ ਸਾਧੂ ਦੀ ਚਿਲਮ ਨਾਲ ਜੈਪੁਰ ਦੇ 300 ਲੋਕ ਕੋਰੋਨਾ ਪ੍ਰਭਾਵਿਤ ਹੋਏ ਹਨ।
ਫੈਕਟ ਚੈੱਕ : ਸੋਸ਼ਲ ਮੀਡੀਆ ਪੋਸਟ ਦੁਆਰਾ ਕੀਤਾ ਹੋਇਆ ਦਾਅਵਾ ਗਲ਼ਤ ਹੈ।