
ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰ ਭਾਰਤ ਦੇ ਗੁਜਰਾਤ ਦੀ ਨਹੀਂ ਬਲਕਿ ਚੀਨ ਦੀ ਇੱਕ ਪੁਰਾਣੀ ਤਸਵੀਰ ਹੈ।
Claim
ਸੋਸ਼ਲ ਮੀਡੀਆ 'ਤੇ ਜਨਸੇਲਾਬ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸਾਂਝਾ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਅਰਵਿੰਦ ਕੇਜੀਰਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਗੁਜਰਾਤ ਵਿਖੇ ਹੋਏ ਰੋਡ ਸ਼ੋਅ ਤੋਂ ਸਾਹਮਣੇ ਆਈ ਹੈ।
X ਯੂਜ਼ਰ Lalit Rawal (सनातनी)?Modi Ka Pariwar ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "अरविंद केजरीवाल जी की साज़िशन गिरफ्तारी के खिलाफ सड़कों पर उतरी गुजरात की जनता ? सुनीता केजरीवाल जी के Road Show में उमड़ा जनसैलाब ? जनता ने मन बना लिया है, इस बार 'जेल का जवाब वोट से' #GujaratWithKejriwal @JaikyYadav16"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਭਾਰਤ ਦੇ ਗੁਜਰਾਤ ਦੀ ਨਹੀਂ ਬਲਕਿ ਚੀਨ ਦੀ ਇੱਕ ਪੁਰਾਣੀ ਤਸਵੀਰ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਤਸਵੀਰ ਚੀਨ ਦੀ ਹੈ"
ਸਾਨੂੰ ਇਹ ਤਸਵੀਰ ਤਸਵੀਰ ਸਟਾਕ ਵੈੱਬਸਾਈਟ ਫਲਿੱਕਰ ‘ਤੇ 12 ਮਈ 2008 ਦੀ ਸਾਂਝੀ ਮਿਲੀ। ਇਥੇ ਤਸਵੀਰ ਨਾਲ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਹ ਤਸਵੀਰ ਚੀਨ ਦੇ ਗੁਆਂਗਜ਼ੂ ਸ਼ਹਿਰ ਦੀ ਹੈ ਜਦੋਂ ਓਲੰਪਿਕ ਮਸ਼ਾਲ ਦਾ ਸੁਆਗਤ ਕਰਨ ਲਈ ਜਨਤਾ ਦਾ ਵੱਡਾ ਇਕੱਠ ਹੋਇਆ ਸੀ।
ਇਸੇ ਤਰ੍ਹਾਂ ਸਾਨੂੰ ਇਹ ਤਸਵੀਰ ਕਈ ਹੋਰ ਖਬਰਾਂ ਵਿਚ ਮੌਜੂਦ ਮਿਲੀ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਤਸਵੀਰ ਚੀਨ ਦੇ ਗੁਆਂਗਜ਼ੂ ਸ਼ਹਿਰ ਦੀ ਹੈ ਜਦੋਂ ਓਲੰਪਿਕ ਮਸ਼ਾਲ ਦਾ ਸੁਆਗਤ ਕਰਨ ਲਈ ਜਨਤਾ ਦਾ ਵੱਡਾ ਇਕੱਠ ਹੋਇਆ ਸੀ।
"ਸੁਨੀਤਾ ਕੇਜਰੀਵਾਲ ਦੇ ਰੋਡ ਸ਼ੋਅ ਵਿਚ ਵੀ ਹੋਇਆ ਸੀ ਇਕੱਠ"
ਦੱਸ ਦਈਏ ਅਸੀਂ ਇਸ ਪੜਤਾਲ ਦੇ ਅੰਤਿਮ ਚਰਨ ਵਿਚ ਸੁਨੀਤਾ ਕੇਜਰੀਵਾਲ ਦੇ ਗੁਜਰਾਤ ਰੋਡ ਸ਼ੋਅ ਦੀਆਂ ਤਸਵੀਰਾਂ ਅਤੇ ਵੀਡੀਓ ਸਰਚ ਕੀਤੇ। ਸਾਨੂੰ ਇਸ ਰੋਡ ਸ਼ੋਅ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਮਿਲੇ ਪਰ ਇਹ ਤਸਵੀਰਾਂ ਤੇ ਵੀਡੀਓ ਵਾਇਰਲ ਤਸਵੀਰ ਨਾਲ ਮਿਲਦੀਆਂ-ਜੁਲਦੀਆਂ ਨਹੀਂ ਸਨ।
BHARUCH, GUJARAT - SUNITA KEJRIWAL ROADSHOW
— AAP Ka Mehta ?? (@DaaruBaazMehta) May 2, 2024
Delhi CM @ArvindKejriwal's wife @KejriwalSunita addresses a Roadshow in Bharuch, Gujarat in support of AAP @Chaitar_Vasava
Entire Bharuch in Gujarat is supporting AAP and will ensure BJP is defeated#GujaratWithKejriwal pic.twitter.com/cGEDXaVLEb
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਭਾਰਤ ਦੇ ਗੁਜਰਾਤ ਦੀ ਨਹੀਂ ਬਲਕਿ ਚੀਨ ਦੀ ਇੱਕ ਪੁਰਾਣੀ ਤਸਵੀਰ ਹੈ।
Result- Misleading
Our Sources
Image Uploaded By Flickr Website On 12 May 2008
Video Shared By AAP On 2 May 2024
X Post Of AAP Ka Mehta Shared On 2 May 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ