Fact Check: ਉੱਤਰ ਪ੍ਰਦੇਸ਼ ਵਿਚ ਭਾਜਪਾ ਵਿਧਾਇਕ ਨਾਲ ਹੋਈ ਕੁੱਟਮਾਰ? ਫਰਜੀ ਦਾਅਵਾ ਵਾਇਰਲ
Published : Jun 7, 2021, 5:13 pm IST
Updated : Jun 7, 2021, 5:24 pm IST
SHARE ARTICLE
Fact Check: BJP MLA beaten up in Uttar Pradesh? Fake claims viral
Fact Check: BJP MLA beaten up in Uttar Pradesh? Fake claims viral

ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਜੂਨ 2018 ਦੀਆਂ ਹਨ ਅਤੇ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਭਾਜਪਾ ਵਿਧਾਇਕ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕੁਝ ਔਰਤਾਂ ਨੂੰ ਇੱਕ ਆਦਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਭਾਜਪਾ ਵਿਧਾਇਕ ਨਾਲ ਔਰਤਾਂ ਨੇ ਕੁੱਟਮਾਰ ਕੀਤੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਜੂਨ 2018 ਦੀਆਂ ਹਨ ਅਤੇ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਭਾਜਪਾ ਵਿਧਾਇਕ ਨਹੀਂ ਹੈ।

 

ਵਾਇਰਲ ਪੋਸਟ

ਇਹ ਤਸਵੀਰਾਂ ਟਵਿੱਟਰ ਅਤੇ ਫੇਸਬੁੱਕ ਦੋਵੇਂ ਪਲੈਟਫਾਰਮ 'ਤੇ ਵਾਇਰਲ ਹੋ ਰਹੀਆਂ ਹਨ। ਕਾਂਗਰੇਸ ਆਗੂ Mobin Pathan ਨੇ ਵਾਇਰਲ ਤਸਵੀਰਾਂ ਟਵੀਟ ਕਰਦਿਆਂ ਲਿਖਿਆ, "उत्तर प्रदेश में अमरोहा के बीजेपी विधायक की महिलाओं के द्वारा जूते-चप्पल व डंडे से पिटाई की खबर आ रही है!"

ਇਸੇ ਤਰ੍ਹਾਂ ਫੇਸਬੁੱਕ ਪੇਜ "देश की शान ओवैसी भाईजान" ਨੇ ਵੀ ਇਸੇ ਦਾਅਵੇ ਨਾਲ ਤਸਵੀਰਾਂ ਨੂੰ ਸ਼ੇਅਰ ਕੀਤਾ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ। ਸਾਨੂੰ ਇਸ ਮਾਮਲੇ ਨੂੰ ਲੈ ਕੇ The Lallantop ਦੀ ਜੂਨ 2018 ਦੀ ਖਬਰ ਮਿਲੀ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਖਬਰ ਕਰਦਿਆਂ ਸਿਰਲੇਖ ਦਿੱਤਾ, "पड़ताल: यूपी में महिलाओं ने जिसे पीटा और कुर्ता फाड़ा, वो BJP का कौन-सा नेता-विधायक है?"

 

ਇਸ ਖਬਰ ਵਿਚ ਇਨ੍ਹਾਂ ਨੇ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨਾਲ ਮਾਮਲੇ ਨੂੰ ਲੈ ਕੇ ਗੱਲ ਕੀਤੀ ਸੀ। ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਮਦਨ ਸ਼ਰਮਾ ਹੈ। ਖਬਰ ਅਨੁਸਾਰ ਮਦਨ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਭਾਜਪਾ ਦਾ ਵਿਧਾਇਕ ਨਹੀਂ ਹੈ। ਮਦਨ ਪਹਿਲਾਂ ਭਾਜਪਾ ਦੇ ਉੱਤਰ ਪ੍ਰਦੇਸਜ ਮਜਦੂਰ ਸੈੱਲ ਦੇ ਕੁਆਰਡੀਨੇਟਰ ਰਹੇ ਹਨ। ਇਹ  ਤਸਵੀਰਾਂ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹਾ ਹੈੱਡਕੁਆਰਟਰ ਦੀਆਂ ਹਨ।

 

ਖਬਰ ਵਿਚ ਇਸ ਕੁੱਟਮਾਰ ਨੂੰ ਲੈ ਕੇ ਮਦਨ ਦਾ ਬਿਆਨ ਸ਼ਾਮਲ ਸੀ। ਮਦਨ ਨੇ ਕੁੱਟਮਾਰ ਨੂੰ ਲੈ ਕੇ ਕਿਹਾ, "5 ਜੂਨ ਨੂੰ ਅਮਰੋਹਾ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਇੰਚਾਰਜ ਮੰਤਰੀ ਓਮਪ੍ਰਕਾਸ਼ ਰਾਜਭਰ ਅਤੇ ਕੈਬਨਿਟ ਮੰਤਰੀ ਚੇਤਨ ਚੌਹਾਨ ਵੀ ਮੌਜੂਦ ਸਨ। ਓਥੇ ਰਾਸ਼ਨ ਕਾਰਡ ਬਣਵਾਉਣ ਲਈ ਹੈੱਡਕੁਆਟਰ ਦੇ ਬਾਹਰ ਕੁਝ ਔਰਤਾਂ ਇਕੱਤਰ ਹੋਈਆਂ ਸਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਾਸ਼ਨ ਕਾਰਡ ਇਥੇ ਨਹੀਂ ਬਣੇਗਾ, ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਸ਼ਾਂਤ ਕਰਨ ਲਈ, ਮੈਂ ਉਨ੍ਹਾਂ ਦੇ ਵਿਚਕਾਰ ਗਿਆ। ਪਰ ਉਥੇ ਕਿਸੇ ਨੇ ਝਗੜਾ ਕੀਤਾ ਜਿਸ ਕਾਰਨ ਮੇਰਾ ਕੁੜਤਾ ਫਟ ਗਿਆ। ਇਸ ਮਾਮਲੇ ਦੀ ਫੋਟੋ ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਹ ਸਾਰਾ ਮਾਮਲਾ ਵਿਰੋਧੀ ਧਿਰ ਦੀ ਸਾਜਿਸ਼ ਹੈ।”

ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਇਸ ਮਾਮਲੇ ਨੂੰ ਲੈ ਕੇ News 18 ਦੀ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਇਸ ਵੀਡੀਓ ਬੁਲੇਟਿਨ ਵਿਚ ਮਾਮਲੇ ਦਾ ਵੀਡੀਓ ਵੀ ਸ਼ਾਮਲ ਸੀ।

ਹੁਣ ਤੱਕ ਦੀ ਪੜਤਾਲ ਤੋਂ ਸਾਫ ਹੋਇਆ ਕਿ ਮਾਮਲੇ 5 ਜੂਨ 2018 ਦਾ ਹੈ। ਅੱਗੇ ਵੱਧਦੇ ਹੋਏ ਅਸੀਂ ਇਹ ਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਹਾਲੀਆ ਸਮੇਂ ਵਿਚ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਭਾਜਪਾ ਵਿਧਾਇਕ ਨਾਲ ਕੁੱਟਮਾਰ ਹੋਈ ਹੈ? ਦੱਸ ਦਈਏ ਕਿ ਸਾਨੂੰ ਵਾਇਰਲ ਦਾਅਵੇ ਵਰਗੀ ਕੋਈ ਖਬਰ ਨਹੀਂ ਮਿਲੀ।

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰਾਂ ਹਾਲੀਆ ਨਹੀਂ ਬਲਕਿ ਜੂਨ 2018 ਦੀਆਂ ਹਨ ਅਤੇ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਭਾਜਪਾ ਵਿਧਾਇਕ ਨਹੀਂ ਹੈ।

Claim- BJP MLA from Amroha Beaten by Women.

Claimed By- Several SM Users

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement