Fact Check: ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ
Published : Jul 7, 2021, 4:13 pm IST
Updated : Jul 9, 2021, 4:16 pm IST
SHARE ARTICLE
Fact Check: No man appearing in the image is not sten swami
Fact Check: No man appearing in the image is not sten swami

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ।

RSFC (Team Mohali)- ਮਸ਼ਹੂਰ ਕਾਰਕੁਨ ਫਾਦਰ ਸਟੇਨ ਸਵਾਮੀ ਦਾ ਪਿਛਲੇ ਦਿਨਾਂ 84 ਸਾਲਾਂ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨੂੰ ਲੈ ਕੇ ਦੇਸ਼ ਦੇ ਕਈ ਸਾਰੇ ਲੋਕਾਂ ਅਤੇ ਕਾਰਕੁਨ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹੁਣ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਬੁਜ਼ੁਰਗ ਵਿਅਕਤੀ ਨੂੰ ਬੇੜੀਆਂ 'ਚ ਜੜਿਆ ਹਸਪਤਾਲ ਦੇ ਬੈਡ 'ਤੇ ਬੈਠੇ ਇਲਾਜ ਕਰਵਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਫਾਦਰ ਸਟੇਨ ਸਵਾਮੀ ਦੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ। ਦੱਸ ਦਈਏ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਇਟਾਹ ਜੇਲ ਦੇ DG ਅਨੰਦ ਕੁਮਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ ਦੇ ਪੈਰਾਂ ਤੋਂ ਬੇੜੀਆਂ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਨੱਥਾ ਬਰਾੜ ਨੇ 5 ਜੁਲਾਈ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਜਦੋਂ ਦਿੱਲੀ ਮੋਰਚੇ ਦੁਰਾਨ ਨੌਜਵਾਨ vs ਬਜ਼ੁਰਗ ਵਾਲੀ ਕੁੱਤੇ ਭਕਾਈ ਸਿਖ਼ਰ ਤੇ ਹੈ ਉਸ ਸਮੇਂ 84 ਸਾਲਾਂ ਦਾ ਇਹ ਬੁੜ੍ਹਾ ਅੱਜ ਦੱਸ ਗਿਆ , ਸਰਕਾਰਾਂ ਸਿਰਾਂ (ਦਿਮਾਗ਼ਾਂ) ਤੋਂ ਡਰਦੀਆਂ ਹਨ ਨਾ ਕਿ ਉਮਰਾਂ ਦੇ ਗਿਣਤ ਤੋਂ। ਆਈ ਸੀ ਯੂ 'ਚ ਨਕਲੀ ਸਾਹਾਂ ਤੇ ਪਈ ਅਕਲ ਨੂੰ ਵੀ ਬੇੜੀਆਂ ਹਨ , ਇਸ ਬਾਬੇ ਨਾਲ਼ ਸਰਕਾਰ ਅਦਾਲਤ ਅਤੇ ਜੇਲ੍ਹ ਪ੍ਰਸ਼ਾਸਨ ਨੇ ਭੋਰਾ ਵੀ ਚੰਗਾ ਨਹੀਂ ਕੀਤਾ ਜੋ ਓਹ ਕਿਸੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੌਜਵਾਨ ਲੀਡਰ ਵਾਂਗ ਸ਼ੇਖੀ ਮਾਰਦਾ ਕਿ ਜੇਲ੍ਹ ਪ੍ਰਸ਼ਾਸਨ ਨੇ ਮੇਰਾ ਬਹੁਤ ਖਿਆਲ ਰੱਖਿਆ ਅਦਾਲਤ ਨੇ ਮੇਰੇ ਨਾਲ ਬਹੁਤ ਕੋਆਪਰੇਟ ਕੀਤਾ। ਅਲਵਿਦਾ ਫਾਦਰ ਸਟੇਨ ਸਵਾਮੀ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ India Today ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। 13 ਮਈ 2021 ਨੂੰ India Today ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਤਸਵੀਰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਸੀ, "92-year-old prisoner tied to bed in UP hospital"

IT News

ਖਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਹ ਜ਼ਿਲ੍ਹੇ ਅਧੀਨ ਪੈਂਦੇ ਇੱਕ ਹਸਪਤਾਲ ਦਾ ਹੈ ਜਿਥੇ ਸਾਹ ਦੀ ਬਿਮਾਰੀ ਕਰਕੇ ਇੱਕ 92 ਸਾਲਾਂ ਦੇ ਅਪਰਾਧੀ ਨੂੰ ਭਰਤੀ ਕਰਵਾਇਆ ਗਿਆ ਸੀ। ਇਸ ਬੁਜ਼ੁਰਗ ਦੇ ਪੈਰਾਂ 'ਚ ਬੇੜੀ ਹੋਣ ਕਰਕੇ ਉੱਤਰ ਪ੍ਰਦੇਸ਼ ਪੁਲਿਸ 'ਤੇ ਨਿਸ਼ਾਨਾ ਵੀ ਸਾਧਿਆ ਗਿਆ ਸੀ। 

ਖਬਰ ਵਿਚ ਅੱਗੇ ਦੱਸਿਆ ਗਿਆ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਇਟਾਹ ਜੇਲ ਦੇ DG ਅਨੰਦ ਕੁਮਾਰ ਨੇ ਵਾਰਡਨ ਅਸ਼ੋਕ ਕੁਮਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਸੀ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ ਦੇ ਪੈਰਾਂ ਤੋਂ ਬੇੜੀਆਂ ਖੋਲਣ ਦੇ ਆਦੇਸ਼ ਦਿੱਤੇ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਸਟੇਨ ਸਵਾਮੀ ਦੀ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਇੱਕ ਅਪਰਾਧੀ ਦੀ ਹੈ। ਦੱਸ ਦਈਏ ਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਇਟਾਹ ਜੇਲ ਦੇ DG ਅਨੰਦ ਕੁਮਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ ਦੇ ਪੈਰਾਂ ਤੋਂ ਬੇੜੀਆਂ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਸੀ।

Claim- Image of Father Sten Swami
Claimed By- FB User ਨੱਥਾ ਬਰਾੜ
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement