Fact Check: ਦਿਲੀਪ ਕੁਮਾਰ ਦੇ ਅਖੀਰਲੇ ਪਲਾਂ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ 2013 ਦਾ ਵੀਡੀਓ 
Published : Jul 7, 2021, 8:18 pm IST
Updated : Jul 9, 2021, 4:17 pm IST
SHARE ARTICLE
Fact Check: Old video being shared as last moments of Dilip Kumar
Fact Check: Old video being shared as last moments of Dilip Kumar

ਇਹ ਵੀਡੀਓ ਹਾਲੀਆ ਨਹੀਂ ਸਗੋਂ 2013 ਦਾ ਹੈ। ਵੀਡੀਓ ਨੂੰ ਦਿਲੀਪ ਕੁਮਾਰ ਦੇ ਅਖੀਰਲੇ ਪਲ ਦੱਸਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

RSFC (Team Mohali)- ਅੱਜ 7 ਜੁਲਾਈ 2021 ਨੂੰ ਦੇਸ਼ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਸਦੀਵੀਂ ਵਿਛੋੜਾ ਦੇ ਚਲੇ ਗਏ ਹਨ। ਲੋਕ ਉਨ੍ਹਾਂ ਦੀਆਂ ਯਾਦਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸੇ ਵਿਚਕਾਰ ਇੱਕ ਵੀਡੀਓ ਵਾਇਰਲ ਕਰ ਉਸਨੂੰ ਦਿਲੀਪ ਕੁਮਾਰ ਦੇ ਅਖੀਰਲੇ ਪਲਾਂ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਵਿਚ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਉਨ੍ਹਾਂ ਨੂੰ ਖਾਣਾ ਖਿਲਾਉਂਦੀ ਨਜ਼ਰ ਆ ਰਹੀ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 2013 ਦਾ ਹੈ। ਵੀਡੀਓ ਨੂੰ ਦਿਲੀਪ ਕੁਮਾਰ ਦੇ ਅਖੀਰਲੇ ਪਲ ਦੱਸਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਨੈਸ਼ਨਲ ਮੀਡੀਆ ਅਦਾਰੇ India.com ਅਤੇ Etimes ਨੇ ਦਿਲੀਪ ਦੀ ਯਾਦ ਦੱਸਕੇ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਕੈਪਸ਼ਨ ਵਿਚ ਵੀਡੀਓ ਨੂੰ ਦਿਲੀਪ ਦੇ ਅਖੀਰਲੇ ਪਲ ਦੱਸਿਆ। India.com ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "Dilip Kumar Throwback Video #Throwback: #DilipKumar ji's last few moments with his wife #SairaBanu ji. #Bollywood #BollywoodActor #RIP #RIPDilipKumar #VeteranActor"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Etimes ਦਾ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸੇ ਤਰ੍ਹਾਂ ਕਈ ਸਾਰੇ ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਦਿਲੀਪ ਦੇ ਅਖੀਰਲੇ ਪਲ ਦੱਸਕੇ ਸ਼ੇਅਰ ਕਰ ਰਹੇ ਹਨ।

ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ

ਕੀਵਰਡ ਸਰਚ ਕਰਨ ਨਾਲ ਸਾਨੂੰ ਇਹ ਵੀਡੀਓ Youtube 'ਤੇ South Asian Television ਨਾਂਅ ਦੇ ਅਕਾਊਂਟ ਦੁਆਰਾ ਲਗਭਗ 7 ਸਾਲ ਪਹਿਲਾਂ ਦਾ ਸ਼ੇਅਰ ਕੀਤਾ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Video of Dilip Kumar with Saira Banu at Lilavati hospital"

7
 

ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ, "Veteran actor Dilip Kumar, who was admitted in a suburban hospital here following a heart attack is responding well to treatment and might be discharged next week.The actor is recuperating at the Lilavati Hospital in Mumbai. A video released from the hospital with his family's permission shows his wife Saira Banu  looking after him at the hospital."

ਡਿਸਕ੍ਰਿਪਸ਼ਨ ਅਨੁਸਾਰ ਇਹ ਵੀਡੀਓ ਲੀਲਾਵਤੀ ਹਸਪਤਾਲ ਦਾ ਹੈ ਜਦੋਂ ਦਿਲ ਦਾ ਦੌਰਾ ਪੈਣ ਕਰਕੇ ਦਿਲੀਪ ਕੁਮਾਰ ਨੂੰ ਭਰਤੀ ਕੀਤਾ ਗਿਆ ਸੀ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 2013 ਦਾ ਹੈ। ਵੀਡੀਓ ਨੂੰ ਦਿਲੀਪ ਕੁਮਾਰ ਦੇ ਅਖੀਰਲੇ ਪਲ ਦੱਸਕੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Video being shared as last moments of Dilip Kumar
Claimed By- Media
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement