BJP ਆਗੂ ਮਨਜਿੰਦਰ ਸਿਰਸਾ ਨੇ ਈਸਾਈ ਧਰਮ ਪਰਿਵਰਤਨ ਨੂੰ ਅਧਾਰ ਬਣਾ ਕੇ ਰਾਜਸਥਾਨ ਦਾ ਵੀਡੀਓ ਪੰਜਾਬ ਦਾ ਦੱਸਕੇ ਕੀਤਾ ਵਾਇਰਲ 
Published : Jul 7, 2023, 5:19 pm IST
Updated : Jul 7, 2023, 5:19 pm IST
SHARE ARTICLE
Fact Check video from biship amardeep ministry rajasthan shared as from Punjab to target Punjab Government
Fact Check video from biship amardeep ministry rajasthan shared as from Punjab to target Punjab Government

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਹੈ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਵੀਡੀਓ ਵਿਚ ਇੱਕ ਈਸਾਈ ਪਾਸਟਰ ਨੂੰ ਕੁਝ ਲੋਕਾਂ ਉੱਤੇ ਪਾਣੀ ਸੁੱਟਦਿਆਂ ਵੇਖਿਆ ਜਾ ਸਕਦਾ ਹੈ ਅਤੇ ਸਾਫ ਵੇਖਿਆ ਜਾ ਸਕਦਾ ਹੈ ਕਿ ਪਾਣੀ ਪੈਣ ਮਗਰੋਂ ਉਹ ਲੋਕ ਤੜਫ ਰਹੇ ਹਨ। ਹੁਣ ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਸਾਂਝਾ ਕਰ ਦਾਅਵਾ ਕੀਤਾ ਕਿ ਇਹ ਵੀਡੀਓ ਪੰਜਾਬ 'ਚ ਵੱਧ ਰਹੇ ਈਸਾਈ ਧਰਮ ਪਰਿਵਰਤਨ ਨੂੰ ਦਿਖਾ ਰਿਹਾ ਹੈ। ਵੀਡੀਓ ਸਾਂਝਾ ਕਰ ਪੰਜਾਬ ਸਰਕਾਰ 'ਤੇ ਆਗੂ ਵੱਲੋਂ ਨਿਸ਼ਾਨੇ ਸਾਧੇ ਗਏ।

ਮਨਜਿੰਦਰ ਸਿੰਘ ਸਿਰਸਾ ਨੇ ਵੀਡੀਓ ਸਾਂਝਾ ਕਰ ਲਿਖਿਆ, "Sad reality of Punjab: Christian missionaries continue to convert masses through such dramatics and coercive techniques. @AapPunjab Govt is soft on this. Rather it should be registering a case against such theatrical tactics that are meant to brainwash people! AAP Punjab is deliberately ignoring it owing to their biased politics! #Punjab"

ਇਸ ਕੈਪਸ਼ਨ ਦਾ ਪੰਜਾਬੀ ਅਨੁਵਾਦ ਹੈ, ""ਪੰਜਾਬ ਦੀ ਦੁਖਦਾਈ ਹਕੀਕਤ: ਈਸਾਈ ਮਿਸ਼ਨਰੀ ਅਜਿਹੀਆਂ ਡਰਾਮੇਬਾਜ਼ੀਆਂ ਅਤੇ ਜ਼ਬਰਦਸਤੀ ਤਕਨੀਕਾਂ ਰਾਹੀਂ ਲੋਕਾਂ ਨੂੰ ਧਰਮ ਪਰਿਵਰਤਿਤ ਕਰਦੇ ਰਹਿੰਦੇ ਹਨ। @AapPunjab ਸਰਕਾਰ ਇਸ ਪ੍ਰਤੀ ਨਰਮ ਹੈ। ਸਗੋਂ ਲੋਕਾਂ ਦਾ ਦਿਮਾਗ਼ ਧੋਣ ਵਾਲੇ ਅਜਿਹੇ ਨਾਟਕੀ ਚਾਲਾਂ ਵਿਰੁੱਧ ਕੇਸ ਦਰਜ ਕਰਨਾ ਚਾਹੀਦਾ ਹੈ! AAP ਪੰਜਾਬ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ। ਇਹ ਉਹਨਾਂ ਦੀ ਪੱਖਪਾਤੀ ਰਾਜਨੀਤੀ ਦੇ ਕਾਰਨ ਹੈ! #Punjab"

ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਹੈ। ਇਹ ਵੀਡੀਓ ਪਾਸਟਰ ਅਮਰਦੀਪ ਮਿਨਿਸਟ੍ਰੀ ਦਾ ਹੈ ਜਿਹੜਾ ਪੰਜਾਬ 'ਚ ਨਹੀਂ ਬਲਕਿ ਰਾਜਸਥਾਨ 'ਚ ਸਥਿਤ ਹੈ। ਸਾਡੇ ਨਾਲ ਗੱਲ ਕਰਦਿਆਂ ਮਿਨਿਸਟ੍ਰੀ ਦੇ ਸੇਵਾਦਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਟੂਲ ਜ਼ਰੀਏ ਰਿਵਰਸ ਇਮੇਜ ਸਰਚ ਕੀਤਾ। 

ਸਾਨੂੰ ਇਸ ਵਾਇਰਲ ਵੀਡੀਓ ਨਾਲ ਜੁੜੇ ਹੂਬਹੂ ਵੀਡੀਓਜ਼ "Chamatkar Church Tv" ਨਾਂਅ ਦੇ Youtube ਅਕਾਊਂਟ 'ਤੇ ਅਪਲੋਡ ਮਿਲੇ। ਅਸੀਂ ਇਸ ਅਕਾਊਂਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਅਕਾਊਂਟ ਪਾਸਟਰ ਅਮਰਦੀਪ ਮਿਨਿਸਟ੍ਰੀ ਦੇ ਚਰਚ ਦੀਆਂ ਵੀਡੀਓਜ਼ ਸਾਂਝਾ ਕਰਦਾ ਹੈ। ਦੱਸ ਦਈਏ ਇਥੇ ਮੌਜੂਦ ਜਾਣਕਾਰੀ ਅਨੁਸਾਰ ਪਾਸਟਰ ਦੇ ਚਰਚ ਦਾ ਨਾਂਅ "ਚਮਤਕਾਰ ਚਰਚ" ਹੈ ਅਤੇ ਇਹ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਸਥਿਤ ਹੈ। 

ਸਾਨੂੰ ਇਥੇ ਕੁਝ ਵੀਡੀਓਜ਼ ਦੇ ਡਿਸਕ੍ਰਿਪਸ਼ਨ 'ਚ ਚਰਚ ਦੇ ਨੰਬਰ ਮਿਲੇ। ਜਦੋਂ ਅਸੀਂ ਚਰਚ 'ਚ ਗੱਲ ਕੀਤੀ ਤਾਂ ਸੇਵਾਦਾਰਾਂ ਨੇ ਸਾਫ ਕੀਤਾ ਕਿ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ। ਸਾਡੇ ਨਾਲ ਗੱਲ ਕਰਦਿਆਂ ਸੇਵਾਦਾਰਾਂ ਨੇ ਕਿਹਾ, "ਸਾਡਾ ਚਰਚ ਰਾਜਸਥਾਨ ਦੇ ਗੰਗਾਨਗਰ ਵਿਖੇ ਸਥਿਤ ਹੈ ਅਤੇ ਪਾਸਟਰ ਅਮਰਦੀਪ ਦੇ ਸਾਰੇ ਪ੍ਰੋਗਰਾਮ ਇਥੇ ਹੀ ਹੁੰਦੇ ਹਨ।"

ਵਾਇਰਲ ਵੀਡੀਓ ਬਾਰੇ ਗੱਲ ਕਰਦਿਆਂ ਸੇਵਾਦਾਰ ਰਮਨ ਨੇ ਕਿਹਾ, "ਇਹ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦਾ ਹੈ।"

ਅਸੀਂ ਵੀਡੀਓ ਦੀ ਹੋਰ ਪੁਸ਼ਟੀ ਲਈ ਇਸ ਚਰਚ ਦੇ ਅਧਿਕਾਰਿਕ ਫੇਸਬੁੱਕ ਪੇਜ ਵੱਲ ਵਿਜ਼ਿਟ ਕੀਤਾ। ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਵੀਡੀਓ ਪੇਜ ਵੱਲੋਂ 4 ਜੁਲਾਈ ਨੂੰ ਸਾਂਝਾ ਕੀਤਾ ਗਿਆ ਸੀ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਹੈ। ਇਹ ਵੀਡੀਓ ਪਾਸਟਰ ਅਮਰਦੀਪ ਮਿਨਿਸਟ੍ਰੀ ਦਾ ਹੈ ਜਿਹੜਾ ਪੰਜਾਬ 'ਚ ਨਹੀਂ ਬਲਕਿ ਰਾਜਸਥਾਨ 'ਚ ਸਥਿਤ ਹੈ। ਸਾਡੇ ਨਾਲ ਗੱਲ ਕਰਦਿਆਂ ਮਿਨਿਸਟ੍ਰੀ ਦੇ ਸੇਵਾਦਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement