
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2016 ਦੀ ਹੈ ਜਦੋਂ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਦੀ ਫਾਹਾ ਲਾਏ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਫਾਹਾ ਲਾਏ ਵਿਅਕਤੀ ਦੇ ਪਿੱਛੇ ਇੱਕ ਛੋਟੇ ਬੱਚੇ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਉਸਦੇ ਮੁੰਡੇ ਸਾਹਮਣੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2016 ਦੀ ਹੈ ਜਦੋਂ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਸ ਅਨੁਸਾਰ ਕੁਝ ਲੋਕਾਂ ਵੱਲੋਂ ਇਸ ਵਿਅਕਤੀ ਦੀ ਜ਼ਮੀਨ ਹੜਪ ਲਈ ਗਈ ਸੀ ਜਿਸਦੇ ਬਾਅਦ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਸੀ।
ਵਾਇਰਲ ਪੋਸਟ
ਟਵਿੱਟਰ ਯੂਜ਼ਰ "rohan panchigar" ਨੇ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "#The_good_taliban Flushed face
Saddest picture in a long time. An Afghan Kid crying seeing his father executed on the street by Islmic Terrorists Taliban."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
#The_good_taliban ????
— rohan panchigar (@rohanpanchigar) October 1, 2021
Saddest picture in a long time. An Afghan Kid crying seeing his father executed on the street by Islmic Terrorists Taliban. pic.twitter.com/pvHzT1TmRw
ਟਵਿੱਟਰ ਦੇ ਅਲਾਵਾ ਇਸ ਤਸਵੀਰ ਨੂੰ ਫੇਸਬੁੱਕ 'ਤੇ ਵੀ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ 2018 ਦੇ ਕਈ ਪੋਸਟਾਂ ਵਿਚ ਅਪਲੋਡ ਮਿਲੀ।
ਟਵਿੱਟਰ ਯੂਜ਼ਰ "Muslim Shirzad" ਨੇ ਇਸ ਤਸਵੀਰ ਨੂੰ ਪਰਸ਼ੀਅਨ ਕੈਪਸ਼ਨ ਨਾਲ 26 ਮਾਰਚ 2018 ਨੂੰ ਸ਼ੇਅਰ ਕੀਤਾ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਵੱਲੋਂ ਲਿਖਿਆ ਗਿਆ, "(ਪੰਜਾਬੀ ਅਨੁਵਾਦ) ਤੱਖਰ; ਜਦੋਂ ਬੇਇਨਸਾਫੀ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ ਅਤੇ ਸਬਰ ਦਾ ਕਟੋਰਾ ਉੱਡ ਜਾਂਦਾ ਹੈ, ਅਜਿਹਾ ਪਿਤਾ ਆਪਣੇ ਛੋਟੇ ਬੱਚੇ ਦੇ ਸਾਹਮਣੇ ਆਪਣੇ ਆਪ ਨੂੰ ਲਟਕਾ ਲੈਂਦਾ ਹੈ!"
ਇਸ ਕੈਪਸ਼ਨ ਅਨੁਸਾਰ ਇਹ ਮਾਮਲਾ ਆਤਮ-ਹੱਤਿਆ ਨਾਲ ਜੁੜਿਆ ਹੋਇਆ ਹੈ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
تخار؛ وقتى بى عدالتى به اوجش مى رسد و كاسه صبر لبريز مى شود، اينگونه پدرى در مقابل چشمان پسر كوچكش خود را حلقه آويز مى كند! pic.twitter.com/UmG0yZo9sr
— Muslim Shirzad (@MuslimShirzad) March 26, 2018
ਹੁਣ ਤਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ। ਅੱਗੇ ਵਧਦੇ ਹੋਏ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ https://atlaspress.af/ ਦੀ 6 ਅਪ੍ਰੈਲ 2016 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲਦੀ ਹੈ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਅਨੁਸਾਰ, "ਮਾਮਲਾ ਅਫ਼ਗ਼ਾਨਿਸਤਾਨ ਦੇ ਤੱਖਰ ਪ੍ਰਾਂਤ ਦਾ ਹੈ ਜਿਥੇ ਇੱਕ ਵਿਅਕਤੀ ਦੁਆਰਾ ਆਪਣੇ ਆਪ ਨੂੰ ਫਾਹਾ ਲੈ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਵਿਅਕਤੀ ਦੀ ਕੁਝ ਲੋਕਾਂ ਵੱਲੋਂ ਜ਼ਮੀਨ ਹੜਪ ਲਈ ਗਈ ਸੀ ਜਿਸਦੇ ਬਾਅਦ ਵਿਅਕਤੀ ਨੇ ਇਸ ਕਦਮ ਨੂੰ ਚੁੱਕਿਆ ਸੀ।"
ਖਬਰ ਅਨੁਸਾਰ ਇਹ ਵਿਅਕਤੀ ਬਚਾ ਲਿਆ ਗਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੋ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ 2016 ਦੀ ਹੈ ਜਦੋਂ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਸ ਅਨੁਸਾਰ ਕੁਝ ਲੋਕਾਂ ਵੱਲੋਂ ਇਸ ਵਿਅਕਤੀ ਦੀ ਜ਼ਮੀਨ ਹੜਪ ਲਈ ਗਈ ਸੀ ਜਿਸਦੇ ਬਾਅਦ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਸੀ।
Claim- Talibani Militants killed a man in front of his son
Claimed By- Twitter User rohan panchigar
Fact Check- Fake