
ਸਪੋਕਸਮੈਨ ਨੇ ਆਪਣੀ ਪੜਤਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਮੇਲ ਟ੍ਰੇਨ ਦਾ ਨਾਮ ਨਹੀਂ ਬਦਲਿਆ ਗਿਆ ਹੈ।
ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਚੱਲਣ ਵਾਲੀ ਟ੍ਰੇਨ ਪੰਜਾਬ ਮੇਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਮੇਲ ਟ੍ਰੇਨ ਦਾ ਨਾਮ ਬਦਲ ਦਿੱਤਾ ਗਿਆ ਹੈ ਅਤੇ ਨਾਮ ਬਦਲ ਕੇ ਸ਼ਿਵਾਜੀ ਸ਼ਤਰਪਤੀ ਰੱਖ ਦਿੱਤਾ ਗਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਪੰਜਾਬ ਮੇਲ ਟ੍ਰੇਨ ਦਾ ਨਾਮ ਨਹੀਂ ਬਦਲਿਆ ਗਿਆ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ਼ Agg bani ਨੇ 7 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਫਿਰੋਜ਼ਪੁਰ ਮੁੰਬਈ ਨੂੰ ਚੱਲਣ ਵਾਲੀ ਪੰਜਾਬ ਮੇਲ ਕਦੇ ਚੱਲਦੀ ਸੀ ਮੁੰਬਈ ਤੋਂ ਪਿਸ਼ਾਵਰ ਨੂੰ ...ਇਸ ਟਾਇਮ ਪੰਜਾਬ ਮੇਲ ਦਾ ਨਾ ਬਦਲ ਕੇ ਸ਼ਿਵਾ ਜੀ ਸ਼ਤਰਪਤੀ ਰੱਖ ਦਿੱਤਾ ਹੈ ਸਭ ਤੋ ਪੁਰਾਣੀ ਰੇਲ ਗੱਡੀ ਸੀ ਜੋ ਕਿਸੇ ਸਮੇ ਦੇਸ਼ ਦੀ ਵੰਡ ਤੋ ਪਹਿਲਾਂ ਲਾਹੌਰ ਤੋ ਚਲਦੀ ਹੁੰਦੀ ਸੀ ਸਾਰੇ ਸ਼ਟੇਸ਼ਨਾ ਤੋ ਪੰਜਾਬ ਮੇਲ ਦੀ ਲੌਸਮਿੰਟ ਬੰਦ ਕਰ ਦਿੱਤੀ ਗਈ ਹੈ ਮੋਦੀ ਤੇ ਸ਼ਾਹ ਨੂੰ ਪੰਜਾਬ ਦੇ ਨਾ ਤੋ ਨਫ਼ਰਤ ਹੋਣ ਲੱਗ ਗਈ ਹੈ''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਪੰਜਾਬ ਮੇਲ ਦਾ ਨਾਂ ਬਦਲ ਕੇ ਸ਼ਿਵਾ ਜੀ ਸ਼ਤਰਪਤੀ ਰੱਖ ਦਿੱਤਾ ਗਿਆ ਹੈ? ਸਾਨੂੰ ਅਜੇਹੀ ਕੋਈ ਵੀ ਖਬਰ ਨਹੀਂ ਮਿਲੀ ਜਿਸਨੇ ਦਾਅਵਾ ਕੀਤਾ ਹੋਵੇ ਕਿ ਪੰਜਾਬ ਮੇਲ ਦਾ ਨਾਂ ਬਦਲਿਆ ਗਿਆ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਵਾਇਰਲ ਪੋਸਟ ਬਾਰੇ ਪੁਸ਼ਟੀ ਲਈ ਰੇਲਵੇ ਦੇ ਬੁਲਾਰੇ ਧਰਮਿੰਦਰ ਜੈਨ ਨਰਾਇਣ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਇਸ ਪੋਸਟ ਨੂੰ ਫਰਜ਼ੀ ਦੱਸਿਆ ਅਤੇ ਕਿਹਾ ਕਿ ਰੇਲ ਦਾ ਨਾਮ ਬਦਲਣ ਵਰਗੀ ਅਜਿਹੀ ਕੋਈ ਵੀ ਖ਼ਬਰ ਨਹੀਂ ਹੈ।
ਦੱਸ ਦਈਏ ਕਿ ਪੰਜਾਬ ਮੇਲ ਦੀ ਸ਼ੁਰੂਆਤ 1 ਜੂਨ 1912 ਨੂੰ ਹੋਈ ਸੀ। ਇਹ ਟਰੇਨ ਪਹਿਲਾਂ ਬਲਲਾਰਡ ਪਿਅਰ ਤੋਂ ਪੇਸ਼ਾਵਰ ਤੱਕ ਚਲਦੀ ਸੀ ਤੇ ਇਸ ਵਿਚ ਬ੍ਰਿਟਿਸ਼ ਅਫ਼ਸਰ, ਸਿਵਲ ਸੇਵਕ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮੁੰਦਰੀ ਜਹਾਜ਼ਾਂ ਤੋਂ ਸਿੱਧਾ ਦਿੱਲੀ ਅਤੇ ਬ੍ਰਿਟਿਸ਼ ਭਾਰਤ ਦੇ ਉਤੱਰ – ਪਛੱਮ ਬਾਰਡਰ ਤੱਕ ਲਜਾਇਆ ਜਾਂਦਾ ਸੀI ਸਾਲ 1914 ਵਿਚ, ਮੂਲ ਸਟੇਸ਼ਨ ਨੂੰ ਵਿਕਟੋਰਿਆ ਟਰਮਿਨਸ ਲਜਾਇਆ ਗਿਆ ਅਤੇ ਸਾਲ 1947 ਵਿਚ ਭਾਰਤ ਦੀ ਵੰਡ ਮਗਰੋਂ, ਟਰੇਨ ਟਰਮਿਨਸ ਨੂੰ ਮੁੜ ਫ਼ਿਰੋਜ਼ਪੁਰ ਭਾਰਤ–ਪਾਕਿਸਤਾਨ ਬਾਰਡਰ ਤੇ ਵਾਪਸ ਲਿਆਇਆ ਗਿਆ।
ਨਤੀਜਾ - 'ਪੰਜਾਬ ਮੇਲ' ਟ੍ਰੇਨ ਦਾ ਨਾਮ ਬਦਲ ਕੇ ਨਹੀਂ ਰੱਖਿਆ ਗਿਆ ਸ਼ਿਵਾ ਜੀ ਸ਼ਤਰਪਤੀ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।
Calim - ਪੰਜਾਬ ਮੇਲ ਟ੍ਰੇਨ ਦਾ ਨਾਮ ਬਦਲ ਦਿੱਤਾ ਗਿਆ ਹੈ ਅਤੇ ਨਾਮ ਬਦਲ ਕੇ ਸ਼ਿਵਾਜੀ ਸ਼ਤਰਪਤੀ ਰੱਖ ਦਿੱਤਾ ਗਿਆ ਹੈ।
Claimed By - ਫੇਸਬੁੱਕ ਪੇਜ਼ Agg bani
Fact Check - ਫਰਜ਼ੀ