
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਹੈ - Fact Check ਰਿਪੋਰਟ
Alien Spotted In India Rajasthan Viral Video, Fact Check News in punjabi : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕ ਹੱਥਾਂ ਵਿੱਚ ਬਲਦੀਆਂ ਮਸ਼ਾਲਾਂ ਲੈ ਕੇ ਕੁਝ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਲੋਕਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ, ਉਹ ਆਮ ਲੋਕਾਂ ਵਾਂਗ ਵਿਵਹਾਰ ਨਹੀਂ ਕਰ ਰਹੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਰਾਜਸਥਾਨ ਦਾ ਹੈ ਜਿੱਥੇ ਏਲੀਅਨ ਦੇਖੇ ਗਏ ਹਨ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਲਾਕਾਰਾਂ ਦੁਆਰਾ ਬਣਾਇਆ ਗਿਆ ਇੱਕ ਸਕ੍ਰਿਪਟ ਡਰਾਮਾ ਹੈ।
ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ, ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਅਸੀਂ ਪਾਇਆ ਕਿ ਅਜੀਬੋ-ਗਰੀਬ ਹਰਕਤਾਂ ਕਰਨ ਵਾਲੇ ਲੋਕਾਂ ਦੇ ਹੱਥ-ਪੈਰ ਵੀ ਇਨਸਾਨਾਂ ਵਾਂਗ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਸਕ੍ਰਿਪਟਡ ਡਰਾਮਾ ਹੋ ਸਕਦਾ ਹੈ।
ਵਾਇਰਲ ਵੀਡੀਓ ਸਕ੍ਰਿਪਟਡ ਡਰਾਮਾ ਸੀ
ਅਸੀਂ ਇਸ ਵੀਡੀਓ ਦੀ ਕਾਫ਼ੀ ਖੋਜ ਕੀਤੀ। ਸਾਨੂੰ ਇੱਕ ਵੀਡੀਓ ਨਿਰਮਾਤਾ deepaksharma_c4c ਦੇ Instagram ਖ਼ਾਤੇ 'ਤੇ ਅੱਪਲੋਡ ਕੀਤਾ ਅਸਲੀ ਵੀਡੀਓ ਮਿਲਿਆ। ਇਹ ਵੀਡੀਓ ਇਸ ਇਨਸਾਨ ਨੇ ਬਣਾਈ ਸੀ। ਅਸੀਂ ਖੋਜ ਵਿਚ ਪਾਇਆ ਕਿ ਹੋਰ ਵੀ ਬਹੁਤ ਸਾਰੇ ਵੀਡੀਓਜ਼ ਹਨ, ਜਿਨ੍ਹਾਂ ਵਿੱਚ ਅਜਿਹੇ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ। ਮਤਲਬ ਸਾਫ਼ ਸੀ ਕਿ ਵਾਇਰਲ ਵੀਡੀਓ ਵੀ ਸਕ੍ਰਿਪਟਡ ਡਰਾਮੇ ਦਾ ਹਿੱਸਾ ਹੈ।
ਨਤੀਜਾ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਲਾਕਾਰਾਂ ਦੁਆਰਾ ਬਣਾਇਆ ਗਿਆ ਇੱਕ ਸਕ੍ਰਿਪਟ ਡਰਾਮਾ ਹੈ।