Fact Check: ਕਾਂਗਰਸ ਵਰਕਰਾਂ ਨੇ ਮੀਆ ਖ਼ਲੀਫ਼ਾ ਦੀ ਤਸਵੀਰ ਨੂੰ ਨਹੀਂ ਖੁਆਇਆ ਕੇਕ, ਤਸਵੀਰ ਐਡੀਟਡ
Published : Feb 8, 2021, 12:19 pm IST
Updated : Feb 8, 2021, 1:09 pm IST
SHARE ARTICLE
Congress workers did not feed cake to Mia Khalifa's Photo
Congress workers did not feed cake to Mia Khalifa's Photo

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਐਡੀਟਡ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ):  ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਲੋਕਾਂ ਨੂੰ ਮੀਆ ਖ਼ਲੀਫ਼ਾ ਦੀ ਤਸਵੀਰ ਨੂੰ ਕੇਕ ਖਵਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਤੋਂ ਬਾਅਦ ਖੁਸ਼ ਹੋਏ ਕਾਂਗਰਸ ਵਰਕਰਾਂ ਨੇ ਮੀਆ ਖ਼ਲੀਫ਼ਾ ਦੀ ਤਸਵੀਰ ਨੂੰ ਕੇਕ ਖੁਆ ਕੇ ਖੁਸ਼ੀ ਮਨਾਈ।

ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਵਾਇਰਲ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿਚ ਕਾਂਗਰਸ ਵਰਕਰ ਰਾਹੁਲ ਗਾਂਧੀ ਦੀ ਤਸਵੀਰ ਨੂੰ ਕੇਕ ਖੁਆ ਰਹੇ ਸੀ ਨਾ ਕਿ ਮੀਆ ਖ਼ਲੀਫ਼ਾ ਦੀ ਤਸਵੀਰ ਨੂੰ।

 

ਵਾਇਰਲ ਦਾਅਵਾ

ਟਵਿਟਰ ਯੂਜ਼ਰ Raj Aanand Singh ਨੇ ਵਾਇਰਲ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ, "@miakhalifa खालिस्तान आंदोलन के समर्थन मे किए ट्वीट के बाद कॉंग्रसी चमचे खुशी मनाते हुए वो भी देश के सबसे शिक्षित राज्य केरल मे. इन चमचों को विदेशी नाचने और अंग प्रदर्शन करने वालीं ही क्यू पसंद आता है ????देशी @ReallySwara को कोई पूछ ही नहीं रहा इस बार और @khanumarfa खैर छोड़ों ????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

Tweet

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਤਸਵੀਰ ਵਿਚ ਮੀਆ ਖ਼ਲੀਫ਼ਾ ਦੀ ਤਸਵੀਰ ਨੂੰ ਕੁਝ ਲੋਕ ਕੇਕ ਖਵਾ ਰਹੇ ਹਨ ਅਤੇ ਤਸਵੀਰ ਉੱਤੇ ਕਾਂਗਰਸ ਦਾ ਚੋਣ ਨਿਸ਼ਾਨ ਹੱਥ ਵੀ ਦੇਖਿਆ ਜਾ ਸਕਦਾ ਹੈ।

ਹੁਣ ਅਸੀਂ ਅੱਗੇ ਵਧਦੇ ਹੋਏ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਤਸਵੀਰ ਐਡੀਟਡ ਹੈ। ਅਸਲ ਤਸਵੀਰ Getty Images ਨਾਂਅ ਦੀ ਸਾਈਟ 'ਤੇ ਅਪਲੋਡ ਮਿਲੀ ਅਤੇ ਅਸਲ ਤਸਵੀਰ ਵਿਚ ਯੂਥ ਕਾਂਗਰਸ ਦੇ ਵਰਕਰ ਰਾਹੁਲ ਗਾਂਧੀ ਦੀ ਤਸਵੀਰ ਨੂੰ ਕੇਕ ਖਵਾ ਰਹੇ ਸੀ।

PhotoOriginal Photo

ਗੇਟੀ ਇਮੇਜਸ ਨੇ ਅਸਲ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ, "New Delhi, INDIA: Indian Youth Congress supporters cut a huge birthday cake during celebrations for the 37th birthday of Rahul Gandhi, leader of the youth wing of the Congress Party, in front of Congress Party President Sonia Gandhi's residence in New Delhi, 19 June 2007. Indian Youth Congress supporters organised the birthday celebrations for Rahul Gandhi, Congress Party member of parliament (MP) and son of the Congress-led UPA government chairperson Sonia Gandhi. AFP PHOTO/RAVEENDRAN (Photo credit should read RAVEENDRAN/AFP via Getty Images)"

https://www.gettyimages.in/detail/news-photo/indian-youth-congress-supporters-cut-a-huge-birthday-cake-news-photo/74769332?adppopup=true

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।

Photo
Edited Photo and Original Photo

ਨਤੀਜਾ: ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਐਡੀਟਡ ਹੈ। ਅਸਲ ਤਸਵੀਰ ਵਿਚ ਕਾਂਗਰਸ ਵਰਕਰ ਰਾਹੁਲ ਗਾਂਧੀ ਦੀ ਤਸਵੀਰ ਨੂੰ ਕੇਕ ਖਵਾ ਰਹੇ ਸੀ।

Claim: ਮੀਆ ਖ਼ਲੀਫ਼ਾ ਦੀ ਤਸਵੀਰ ਨੂੰ ਕੇਕ ਖਵਾ ਰਹੇ ਕਾਂਗਰਸ ਵਰਕਰ

Claim By: Raj Aanand Singh

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement