Fact Check: ਕੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਤੇ ਭਗਵੰਤ ਮਾਨ ਹੁਣ ਲੈਂਦੇ ਨੇ ਰਿਸ਼ਵਤ? ਜਾਣੋ ਭਾਜਪਾ ਆਗੂ ਵੱਲੋਂ ਕਿਵੇਂ ਫੈਲਾਇਆ ਗਿਆ ਝੂਠ
Published : Apr 8, 2022, 7:38 pm IST
Updated : Apr 8, 2022, 7:38 pm IST
SHARE ARTICLE
Fact Check Edited clip of Arvind Kejriwal Interview shared falsely as he accepts taking bribe
Fact Check Edited clip of Arvind Kejriwal Interview shared falsely as he accepts taking bribe

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਕਲਿਪ ਵਿਚ ਉਨ੍ਹਾਂ ਨੂੰ ਰਿਸ਼ਵਤ ਨਾ ਲੈਣ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ।

RSFC (Team Mohali)- ਭਾਜਪਾ ਆਗੂ ਨਵੀਨ ਕੁਮਾਰ ਜਿੰਦਲ ਨੇ 6 ਅਪ੍ਰੈਲ 2022 ਨੂੰ ਅਰਵਿੰਦ ਕੇਜਰੀਵਾਲ ਦੇ ਇੱਕ ਨਿਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਦਾ ਕਲਿਪ ਸਾਂਝਾ ਕੀਤਾ। ਇਸ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਹੁਣ ਆਪ ਉਹ ਅਤੇ ਭਗਵੰਤ ਮਾਨ ਦੋਵੇਂ ਰਿਸ਼ਵਤ ਲੈਂਦੇ ਨੇ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਕਲਿਪ ਵਿਚ ਉਨ੍ਹਾਂ ਨੂੰ ਰਿਸ਼ਵਤ ਨਾ ਲੈਣ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ।

ਵਾਇਰਲ ਪੋਸਟ 

ਭਾਜਪਾ ਦਿੱਲੀ ਦੇ ਮੀਡੀਆ ਪ੍ਰਭਾਰੀ Naveen Kumar Jindal ਨੇ ਵਾਇਰਲ ਵੀਡੀਓ 6 ਅਪ੍ਰੈਲ 2022 ਨੂੰ ਟਵੀਟ ਕਰਦਿਆਂ ਲਿਖਿਆ, "आखिरकार इनका सच बाहर आ ही गया.."

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਸ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਬੋਲ ਰਹੇ ਹਨ, "ਪਹਿਲਾਂ ਪੈਸਾ ਮੁੱਖ ਮੰਤਰੀ ਤੱਕ ਪਹੁੰਚਦਾ ਸੀ, ਤਾਂ ਹੇਠਾਂ ਅਜਿਹਾ ਸਿਸਟਮ ਬਣਾਇਆ ਜਾਂਦਾ ਸੀ ਕਿ ਸਾਰਿਆਂ ਨੂੰ ਪੇਸ਼ ਲੈਣ ਦਵੋ, ਤਾਂ ਸਾਰਿਆਂ ਡਿਪਾਰਟਮੈਂਟ ਜਿਵੇਂ ਪੁਲਿਸ ਹੋਵੇ ਜਾਂ ਤਹਿਸੀਲ ਹੋਵੇ, ਸਾਰਾ ਪੈਸਾ ਇਕੱਠਾ ਕਰਕੇ ਉੱਪਰ ਤੱਕ ਪਹੁੰਚਾਇਆ ਜਾਂਦਾ ਸੀ... ਹੁਣ ਸਾਡੇ ਭਗਵੰਤ ਮਾਨ ਵੀ ਪੈਸੇ ਲੈਂਦੇ ਹਨ, ਮੈਂ ਵੀ ਪੈਸਾ ਲੈਂਦਾ ਹਾਂ, ਮੰਤਰੀ ਵੀ ਪੈਸੇ ਲੈਂਦੇ ਹਨ, MLA ਵੀ ਪੈਸੇ ਲੈਂਦੇ ਹਨ, ਓਥੇ ਪੰਜਾਬ ਵਿਚ ਤਹਿਸੀਲਦਾਰਾਂ ਦੀ ਮੀਟਿੰਗ ਹੋਈ ਹੈ ਅਤੇ ਕਿਹਾ ਗਿਆ ਹੈ ਕਿ ਹੁਣ ਹੇਠਾਂ ਤੋਂ ਵੀ ਪੈਸੇ ਲੈਣਾ ਤੇ ਉੱਤੇ ਵੀ ਪਹੁੰਚਾਉਣਾ"

ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦਾ ਇਹ ਇੰਟਰਵਿਊ ਕਲਿਪ India TV ਨਿਊਜ਼ ਅਦਾਰੇ ਵੀਡੀਓ ਤੋਂ ਕੱਟਿਆ ਗਿਆ ਹੈ। ਇਸ ਲਈ ਅਸੀਂ ਅੱਗੇ ਵਧਦੇ ਹੋਏ India TV ਦੇ ਅਧਿਕਾਰਿਕ Youtube ਪੇਜ ਵੱਲ ਵਿਜ਼ਿਟ ਕੀਤਾ। 

ਸਾਨੂੰ ਅਸਲ ਇੰਟਰਵਿਊ ਉਨ੍ਹਾਂ ਦੇ ਪੇਜ 'ਤੇ ਸ਼ੇਅਰ ਕੀਤਾ ਮਿਲਿਆ। ਅਸਲ ਇੰਟਰਵਿਊ ਵਿਚ ਅਰਵਿੰਦ ਕੇਜਰੀਵਾਲ ਸਾਫ-ਸਾਫ ਕਹਿ ਰਹੇ ਹਨ ਕਿ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਆਉਣ ਤੋਂ ਬਾਅਦ ਰਿਸ਼ਵਤਖੋਰੀ ਖਤਮ ਹੋ ਗਈ ਹੈ। 

India TVIndia TV

ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਪਹਿਲਾਂ ਸਾਰਾ ਪੈਸਾ ਮੁੱਖ ਮੰਤਰੀ ਤੱਕ ਪਹੁੰਚਦਾ ਸੀ ਕਿਓਂਕਿ ਇੱਕ ਅਜਿਹਾ ਸਿਸਟਮ ਬਣਾਇਆ ਗਿਆ ਸੀ ਕਿ ਹੇਠਾਂ ਤੋਂ ਉੱਪਰ ਤੱਕ ਪੈਸਾ ਪਹੁੰਚਾਇਆ ਜਾਂਦਾ ਸੀ। ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਨਾ ਤਾਂ ਭਗਵੰਤ ਮਾਨ ਪੈਸੇ ਲੈਂਦੇ, ਨਾ ਮੈਂ ਲੈਂਦਾ ਹਾਂ, ਨਾ ਹੀ ਸਾਡਾ ਕੋਈ ਮੰਤਰੀ ਜਾਂ MLA ਪੈਸਾ ਲੈਂਦੇ ਹਨ। 

ਇਸ ਇੰਟਰਵਿਊ ਵਿਚ ਅਰਵਿੰਦ ਕੇਜਰੀਵਾਲ ਦੀਆਂ ਇਹ ਗੱਲਾਂ 6 ਮਿੰਟ 54 ਸੈਕੰਡ ਤੋਂ ਲੈ ਕੇ 7 ਮਿੰਟ 20 ਸੈਕੰਡ ਵਿਚਕਾਰ ਸਾਫ ਸੁਣੀਆਂ ਜਾ ਸਕਦੀਆਂ ਹਨ। 

ਇਸ ਇੰਟਰਵਿਊ ਨੂੰ ਸੁਣਨ 'ਤੇ ਸਾਫ ਹੁੰਦਾ ਹੈ ਕਿ ਨਵੀਨ ਕੁਮਾਰ ਜਿੰਦਲ ਵੱਲੋਂ ਐਡੀਟੇਡ ਕਲਿਪ ਸ਼ੇਅਰ ਕਰ ਝੂਠ ਫੈਲਾਇਆ ਗਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਕਲਿਪ ਵਿਚ ਉਨ੍ਹਾਂ ਨੂੰ ਰਿਸ਼ਵਤ ਨਾ ਲੈਣ ਬਾਰੇ ਬੋਲਦੇ ਸੁਣਿਆ ਜਾ ਸਕਦਾ ਹੈ।

Claim- Arvind Kejriwal accepts taking bribe during an interview
Claimed By- BJP Leader Naveen Kumar Jindal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement