ਪਾਕਿਸਤਾਨ 'ਚ ਗੁਰਬਾਣੀ ਚਲਾਉਣ 'ਤੇ ਸਿੱਖ ਗ੍ਰੰਥੀਆਂ ਦੇ ਕਤਲ? ਨਹੀਂ, ਵੀਡੀਓ ਕਾਬੁਲ 'ਚ ਹੋਏ ਅੱਤਵਾਦੀ ਹਮਲੇ ਦਾ ਹੈ
Published : Aug 8, 2023, 3:50 pm IST
Updated : Aug 8, 2023, 4:25 pm IST
SHARE ARTICLE
Old video of terror attack in Kabul Gurudwara viral with fake communal swing
Old video of terror attack in Kabul Gurudwara viral with fake communal swing

ਇਹ ਮਾਮਲਾ ਪਾਕਿਸਤਾਨ ਦਾ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਸੀ ਜਦੋਂ ਮਾਰਚ 2020 'ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਗੁਰੂ ਘਰ ਰੂਪੀ ਇਮਾਰਤ 'ਚ ਸਿੱਖ ਵਿਅਕਤੀਆਂ ਦੀ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿਥੇ ਨਮਾਜ਼ ਸਮੇਂ ਗੁਰੂ ਘਰ 'ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕਤਲ ਕਰ ਗੁਰੂ ਘਰ 'ਚ ਭੰਨਤੋੜ ਕੀਤੀ।

ਫੇਸਬੁੱਕ ਯੂਜ਼ਰ ਭਾਜਪਾ ਨੇਤਾ ਰਿੰਕੂ ਸਲੇਮਪੁਰ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਬੜੀ ਮੰਦਭਾਗੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਚ ਨਮਾਜ ਵੇਲੇ ਗੁਰਦਵਾਰੇ ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕੀਤਾ ਕ.ਤ.ਲ. ਗੁਰਦਵਾਰੇ ਦੀ ਵੀ ਕੀਤੀ ਭੰਨਤੋੜ"

ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਾਕਿਸਤਾਨ ਦਾ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਸੀ ਜਦੋਂ ਮਾਰਚ 2020 'ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਅਤੇ 27 ਲੋਕਾਂ ਦੀ ਇਸ ਹਮਲੇ 'ਚ ਮੌਤ ਹੋ ਗਈ ਸੀ।

ਹੁਣ ਦੇਖੋ ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਦੱਸ ਦਈਏ ਸਾਨੂੰ ਅਜਿਹੇ ਮਾਮਲੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ। ਦੱਸ ਦਈਏ ਕਿ ਜੇਕਰ ਅਜੇਹੀ ਕੋਈ ਘਟਨਾ ਪਾਕਿਸਤਾਨ ਵਿਖੇ ਵਾਪਰੀ ਹੁੰਦੀ ਤਾਂ ਉਸਨੇ ਹੁਣ ਤੱਕ ਸੁਰਖੀ ਦਾ ਰੂਪ ਧਾਰ ਲੈਣਾ ਸੀ।

ਹੁਣ ਅਸੀਂ ਅੱਗੇ ਵਧਦੇ ਹੋਏ ਮਾਮਲੇ ਨੂੰ ਲੈ ਕੇ ਸਾਡੇ ਪਾਕਿਸਤਾਨ ਤੋਂ ਇੰਚਾਰਜ ਬਾਬਰ ਜਲੰਧਰੀ ਨਾਲ ਗੱਲ ਕੀਤੀ। ਬਾਬਰ ਨੇ ਵਾਇਰਲ ਵੀਡੀਓ ਨੂੰ ਲੈ ਕੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਕਾਬੁਲ ਦਾ ਹੈ ਜਦੋਂ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ। ਹੁਣ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਖੇ ਅਜੇਹੀ ਕੋਈ ਘਟਨਾ ਨਹੀਂ ਹੋਈ ਹੈ।"

ਵਾਇਰਲ ਹੋ ਰਿਹਾ ਵੀਡੀਓ 2020 ਦਾ ਹੈ

ਅਸੀਂ ਆਪਣੇ ਅੰਤਿਮ ਪੜਾਅ 'ਚ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ। ਦੱਸ ਦਈਏ ਕਾਫੀ ਖੋਜ ਕਰਨ ਤੋਂ ਸਾਨੂੰ ਮਾਮਲੇ ਨਾਲ ਜੁੜੀਆਂ ਤਸਵੀਰਾਂ ਮਿਲੀਆਂ।

ਕਿਉਂਕਿ ਇਸ ਵੀਡੀਓ ਨੂੰ ਕਾਬੁਲ ਦੇ ਗੁਰੂਦੁਆਰੇ ਕਰਤੇ ਪਰਵਾਨ ਦਾ ਦੱਸਿਆ ਗਿਆ, ਅਸੀਂ ਸਭਤੋਂ ਪਹਿਲਾਂ ਗੂਗਲ 'ਤੇ ਹਮਲੇ ਨੂੰ ਲੈ ਕੇ ਕੀਵਰਡ ਸਰਚ ਕੀਤੇ। ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ ਪਤਾ ਲੱਗਿਆ ਕਿ 2022 ਤੇ 2020 'ਚ ਇਸ ਗੁਰੂ ਘਰ ਅੱਤਵਾਦੀ ਹਮਲੇ ਹੋਏ ਸਨ। 

ਇਹ ਵੀਡੀਓ 2020 ਹਮਲੇ ਦਾ ਹੈ

ਅਸੀਂ ਇਸ ਵੀਡੀਓ ਨੂੰ ਬਾਰੀਕੀ ਨਾਲ ਦੇਖਿਆ। ਅਸੀਂ ਇਸ ਵੀਡੀਓ ਵਿਚ ਦੀਵਾਰਾਂ 'ਤੇ ਗੋਲੀਆਂ ਦੇ ਨਿਸ਼ਾਨ ਅਤੇ ਪਰਦਿਆਂ ਆਦਿ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ। ਸਾਨੂੰ ਆਪਣੀ ਸਰਚ ਦੌਰਾਨ ਹੂਬਹੂ ਕੁਝ ਤਸਵੀਰਾਂ ਮਿਲੀਆਂ ਜਿਨ੍ਹਾਂ ਵਿਚ ਇਸ ਸਥਾਨ 'ਤੇ ਮੌਜੂਦ ਹੂਬਹੂ ਦੀਵਾਰਾਂ ਦੀ ਸਥਿਤੀ ਅਤੇ ਪਰਦਿਆਂ ਨੂੰ ਵੇਖਿਆ ਜਾ ਸਕਦਾ ਹੈ। 

ਹੇਠਾਂ ਬਣੇ ਕੋਲਾਜ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ 2020 ਦੀਆਂ ਤਸਵੀਰਾਂ ਅਤੇ ਵਾਇਰਲ ਵੀਡੀਓ 'ਚ ਸਮਾਨ ਪਰਦੇ ਅਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

CollageCollage

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਪਾਕਿਸਤਾਨ ਦਾ ਨਹੀਂ ਬਲਕਿ ਕਾਬੁਲ ਦਾ ਇੱਕ ਪੁਰਾਣਾ ਵੀਡੀਓ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਇਹ ਮਾਮਲਾ ਪਾਕਿਸਤਾਨ ਦਾ ਨਹੀਂ ਬਲਕਿ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਸੀ ਜਦੋਂ ਮਾਰਚ 2020 'ਚ ਗੁਰੂਦੁਆਰਾ ਕਰਤੇ ਪਰਵਾਨ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਅਤੇ 27 ਲੋਕਾਂ ਦੀ ਇਸ ਹਮਲੇ 'ਚ ਮੌਤ ਹੋ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement