ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
Claim
ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨੂੰ ਲੈ ਕੇ ਤਮਾਮ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਹੁਣ ਇਸੇ ਲੜੀ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸਦੇ ਵਿਚ ਇੱਕ ਕੁੜੀ ਦੇ ਹੱਥ-ਪੈਰ ਬੰਨ੍ਹੇ ਹੋਏ ਅਤੇ ਮੂੰਹ 'ਤੇ ਟੇਪ ਲੱਗੀ ਨਜ਼ਰ ਆ ਰਹੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਵਿਸ਼ੇਸ਼ ਸਮੁਦਾਏ ਵੱਲੋਂ ਹਿੰਦੂ ਕੁੜੀ ਦੇ ਹੱਥ-ਪੈਰ ਬੰਨ੍ਹਕੇ ਉਸਨੂੰ ਸੜਕ 'ਤੇ ਸੁੱਟ ਦਿੱਤਾ ਗਿਆ।
X ਯੂਜ਼ਰ Raushan Raj Rajput ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "बांग्लादेश का यह विडियो देखने के बाद भी अगर तुम यह सोचते हो कि "मोदी" #Dictator है! उसे सत्ता से उखाड़ फेंकना है तो कल आपके सामने आपकी बहन बेटी के साथ भी ऐसा ही बर्ताव होने वाला है! और अपनी अम्मी से अपना ब्लड ग्रुप पता कर लेना!!"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਾਰਚ 2024 ਦਾ ਹੈ ਜਦੋਂ ਬੰਗਲਾਦੇਸ਼ ਯੂਨੀਵਰਸਿਟੀ ਵਿਖੇ ਇੱਕ ਵਿਦਿਆਰਥੀ ਦੀ ਖੁਦਖੁਸ਼ੀ ਮਾਮਲੇ 'ਚ ਇਨਸਾਫ ਮੰਗਣ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ ਇਹ ਵੀਡੀਓ ਜੁਲਾਈ 18 ਦੇ ਕਈ ਪੋਸਟਾਂ ਵਿਚ ਸਾਂਝਾ ਮਿਲਿਆ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ ਕਿ ਇਹ ਵੀਡੀਓ ਬੰਗਲਾਦੇਸ਼ ਦੀ ਜੱਗਨਨਾਥ ਯੂਨੀਵਰਸਿਟੀ ਦੀ ਪ੍ਰੈਸੀਡੈਂਟ ਦਾ ਹੈ।
ਇਸ ਜਾਣਕਾਰੀ ਨੂੰ ਲੈ ਕੇ ਜਦੋਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਬੰਗਾਲੀ ਭਾਸ਼ਾ ਵਿਚ ਅਪਲੋਡ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਜੱਗਨਨਾਥ ਯੂਨੀਵਰਸਿਟੀ ਦੀ ਪ੍ਰੈਸੀਡੈਂਟ ਨਹੀਂ ਹੈ।
ਮੌਜੂਦ ਜਾਣਕਾਰੀ ਅਨੁਸਾਰ ਇਸ ਕੁੜੀ ਦਾ ਨਾਂ ਤ੍ਰਿਸ਼ਾ ਹੈ ਜਿਸਨੇ ਮਾਰਚ 2024 ਵਿਚ ਇੱਕ ਵਿਦਿਆਰਥੀ ਦੀ ਖੁਦਖੁਸ਼ੀ ਮਾਮਲੇ ਵਿਚ ਇਨਸਾਫ ਮੰਗਣ ਲਈ ਪ੍ਰਦਰਸ਼ਨ ਕੀਤਾ ਸੀ।
ਇਨ੍ਹਾਂ ਖਬਰਾਂ ਵਿਚ ਇਸ ਪ੍ਰਦਰਸ਼ਨ ਦੇ ਲਿੰਕ ਵੀ ਸਾਂਝੇ ਕੀਤੇ। ਦੱਸ ਦਈਏ ਮਾਰਚ ਵਿਖੇ ਬੰਗਲਾਦੇਸ਼ ਯੂਨੀਵਰਸਿਟੀ ਵਿਚ ਪੜ੍ਹਦੀ ਫੈਰੁਜ਼ ਅਵੰਤੀਕਾ ਨਾਂਅ ਦੀ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਖੁਦਖੁਸ਼ੀ ਕੀਤੀ ਗਈ ਸੀ। ਇਸੇ ਮਾਮਲੇ ਵਿਚ ਇਨਸਾਫ ਮੰਗਣ ਲਈ ਸਟੂਡੈਂਟ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇਸੇ ਪ੍ਰਦਰਸ਼ਨ ਦੌਰਾਨ ਇਹ ਵੀਡੀਓ ਬਣਾਇਆ ਗਿਆ ਸੀ। ਹੇਠਾਂ ਪ੍ਰਦਰਸ਼ਨ ਨੂੰ ਲੈ ਕੇ ਖਬਰ ਦੇਖੀ ਜਾ ਸਕਦੀ ਹੈ। ਦੱਸ ਦਈਏ ਇਸ ਵੀਡੀਓ ਰਿਪੋਰਟ ਵਿਚ ਵਾਇਰਲ ਵੀਡੀਓ ਵਿਚ ਦਿੱਸ ਰਹੀ ਕੁੜੀ ਵੇਖੀ ਜਾ ਸਕਦੀ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਦਾ ਬੰਗਲਾਦੇਸ਼ ਵਿਖੇ ਚਲ ਰਹੀ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਮਾਰਚ 2024 ਦਾ ਹੈ ਜਦੋਂ ਬੰਗਲਾਦੇਸ਼ ਯੂਨੀਵਰਸਿਟੀ ਵਿਖੇ ਇੱਕ ਵਿਦਿਆਰਥੀ ਦੀ ਖੁਦਖੁਸ਼ੀ ਮਾਮਲੇ 'ਚ ਇਨਸਾਫ ਮੰਗਣ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।
Result: Misleading
Our Sources:
Meta Post Of সুহাসিনী Shared On 18 July 2024
News Report Of Rumor Scanner Published On 1 August 2024
Meta News Post Of Channel 24 News Shared On 18 March 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ