Fact Check: ਇਹ ਤਸਵੀਰ ਮੁਜ਼ੱਫਰਨਗਰ 'ਚ ਹੋਈ ਕਿਸਾਨਾਂ ਦੀ ਮਹਾਪੰਚਾਇਤ ਦੀ ਨਹੀਂ ਹੈ
Published : Sep 8, 2021, 4:59 pm IST
Updated : Sep 8, 2021, 4:59 pm IST
SHARE ARTICLE
Fact Check Old image from UP Shamli viral in the name of Muzaffarnagar
Fact Check Old image from UP Shamli viral in the name of Muzaffarnagar

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਮੁਜ਼ੱਫਰਨਗਰ ਮਹਾਪੰਚਾਇਤ ਦੀ ਨਹੀਂ ਬਲਕਿ ਫਰਵਰੀ 'ਚ ਸ਼ਾਮਲੀ ਵਿਖੇ ਹੋਏ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ।

RSFC (Team Mohali)- 5 ਸਿਤੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਕਿਸਾਨਾਂ ਨੇ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ ਜਿਸਦੇ ਵਿਚ ਹਜਾਰਾਂ ਦੀ ਗਿਣਤੀ 'ਚ ਕਿਸਾਨ ਵੱਖ-ਵੱਖ ਪ੍ਰਦੇਸ਼ਾਂ ਤੋਂ ਸ਼ਾਮਲ ਹੋਏ ਸਨ। ਹੁਣ ਇਸੇ ਮਹਾਪੰਚਾਇਤ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਹਜਾਰਾਂ ਦੇ ਇਕੱਠ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੁਜ਼ੱਫਰਨਗਰ 'ਚ ਹੋਈ ਮਹਾਪੰਚਾਇਤ ਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਮੁਜ਼ੱਫਰਨਗਰ ਮਹਾਪੰਚਾਇਤ ਦੀ ਨਹੀਂ ਬਲਕਿ ਫਰਵਰੀ 'ਚ ਸ਼ਾਮਲੀ ਵਿਖੇ ਹੋਏ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ।

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ "ਵਰਿੰਦਰ ਦੀਵਾਨਾ" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਮੁਜ਼ੱਫਰਨਗਰ ਦੀ ਕਿਸਾਨ ਮਹਾਂਪੰਚਾਇਤ ਨਾਲ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚਲ ਰਹੇ ਸੰਘਰਸ਼ ਨੂੰ ਮੁਜ਼ੱਫਰ (ਫਤਿਹ, ਮੁਜ਼ੱਫਰ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਜਿਸਦਾ ਅਰਥ ਹੈ ਫਤਿਹ ਨਾਮਾ ਭਾਵ ਜਿੱਤ) ਕਰਨ ਵੱਲ ਵੱਡੀ ਪੁਲਾਂਘ ਪੁੱਟੀ ਗਈ ਹੈ । ਇਹ ਇਕੱਠ ਦੀ ਗਿਣਤੀ ਪੱਖ ਤੋਂ ਅਹਿਮ ਹੈ ਸੀ ਜਿਸ ਵਿੱਚ ਲਖੂਖਾਂ ਨਰ ਨਾਰੀ ਨੇ ਸ਼ਮੂਲੀਅਤ ਕੀਤੀ ਪਰ ਇਸਦੀ ਸਿਫਤੀ ਅਹਿਮੀਅਤ ਇਸ ਤੋਂ ਵੀ ਵੱਡੀ ਸੀ ਕਿਉਂਕਿ ਇਥੇ ਹਰ ਹਰ ਮਹਾਂਦੇਵ ,ਜੋ ਬੋਲੇ ਸੋ ਨਿਹਾਲ ਅਤੇ ਅਲਾਹ ਹੂ ਅਕਬਰ ਇਕੱਠੇ ਨਾਅਰੇ ਗੂੰਜੇ , ਜਿਸ ਨੇ ਫਿਰਕਪ੍ਰਸਤ ਤਾਕਤਾਂ ਵੱਲੋਂ 2013 ਵਿੱਚ ਸਿਰਜੇ ਪ੍ਰਵਚਨ(narrative)ਨੂੰ ਨੇਸਤੋ ਨਾਬੂਦ ਕਰ ਦਿੱਤਾ ਖਾਸ ਕਰ ਮੁਸਲਿਮ ਅਕਸੀਅਰਤ/ਬਹੁਲ ਇਲਾਕੇ ਵਿੱਚ । ਇਹੋ ਆਪਸੀ ਭਾਈ ਚਾਰਕ ਮੇਲ ਜੋਲ ਦਾ ਪ੍ਰਵਚਨ ਹੀ ਸੰਘੀ ਲਾਣੇ ਦੇ ਸਭ ਤੋਂ ਢਿੱਡੀਂ ਪੀੜਾਂ ਪਾ ਰਿਹਾ ਹੈ ਬਿਲਕੁੱਲ ਉਸੇ ਤਰ੍ਹਾਂ ਜਿਵੇਂ ਅੰਮ੍ਰਿਤਸਰ ਵਿੱਚ 9 ਅਪਰੈਲ 1919 ਨੂੰ ਰਾਮ ਨੌਮੀ ਦਾ ਪਰਬ ਸਾਰੇ ਭਾਈਚਾਰਿਆਂ ਮਿਲ ਜੁਲ ਕੇ ਮਨਾਉਣਾ ਉਸ ਸਮੇਂ ਵਿਦੇਸ਼ੀ ਹਾਕਮਾਂ ਨੂੰ ਹਜ਼ਮ ਨਹੀਂ ਹੋਇਆ ਸੀ ਕਿਉਂਕਿ ਅੰਮ੍ਰਿਤਸਰ ਵਿੱਚ 9 ਅਪਰੈਲ 1919 ਭਗਵਾਨ ਰਾਮ ਦੀ ਸ਼ੋਭਾ ਯਾਤਰਾ ਦੀ ਰਹਿਨੁਮਾਈ ਇੱਕ ਮੁਸਲਮਾਨ ਰਹਿਨਮਾ ਡਾਕਟਰ ਸੈਫੂ ਉਲ ਦੀਨ ਕਿਚਲੂ ਕਰ ਰਿਹਾ ਸੀ ਤਾਂ ਸਮੇਂ ਅੰਗਰੇਜ਼ ਹਾਕਮਾਂ ਨੇ ਇਸ ਵਰਤਾਰੇ ਨੂੰ ਆਪਣੀ ਪਾੜੋ ਤੇ ਰਾਜ ਕਰੋ ਨੀਤੀ ਨੂੰ ਇੱਕ ਚੈਲੰਜ ਦੇ ਤੌਰ ਤੇ ਲਿਆ ਜਿਸ ਸਿੱਟਾ ਚਾਰ ਦਿਨ ਬਾਅਦ ਭਾਵ 13 ਅਪਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਸਾਕੇ ਵਿੱਚ ਵਿੱਚ ਨਿਕਲਿਆ ਤੇ ਸਾਰੇ ਹਿੰਦੁਸਤਾਨੀਆਂ ਦਾ ਸਾਂਝਾ ਖੂਨ ( ਇਹ ਬਾਗ ਵੀ ਜੱਲਣ ਜਾਂ ਜੱਲਾ ਨਾਂ ਦੇ ਇੱਕ ਮੁਸਲਮਾਨ ਦਾ ਸੀ ਕਾਸ਼ ਕਿਤੇ ਇਤਿਹਾਸ ਨੂੰ ਬਦਲਣ ਦੀ ਮੁਹਿੰਮ ਚਲ ਰਹੀ ਹੈ ਕਿਤੇ ਜਲਿਆਂ ਵਾਲਾ ਬਾਗ ਵੀ ਅਲਾਹਾਬਾਦ, ਮੁਗਲਸਰਾਏ ਗੁੜਗਾਓਂ ਦੀ ਫਰਿਹਸਤ ਵਿੱਚ ਆ ਜਾਏ।) ਜਲਿਆਂ ਵਾਲੇ ਬਾਗ ਵਿੱਚ ਡੁੱਲਿਆ । ਹੁਣ ਸਾਨੂੰ ਸੰਘਰਸ਼ ਦੇ ਨਾਲ ਨਾਲ ਇਸ ਸਾਂਝੇ ਪ੍ਰਵਚਨ(narrative)ਨੂੰ ਵੀ ਬਚਾਕੇ ਰੱਖਣ ਦੀ ਲੋੜ ਹੈ"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਤਸਵੀਰ ਨੂੰ ਪੰਜਾਬ ਯੂਥ ਕਾਂਗਰੇਸ ਨੇ ਵੀ ਆਪਣੇ ਪੇਜ 'ਤੇ ਮੁਜ਼ੱਫਰਨਗਰ ਦੇ ਨਾਂਅ ਤੋਂ ਸ਼ੇਅਰ ਕੀਤਾ ਹੈ।

PYC

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ। ਖਬਰਾਂ ਅਨੁਸਾਰ ਇਹ ਤਸਵੀਰ 5 ਫਰਵਰੀ 2021 ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਖੇ ਹੋਈ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ।

The Tribune ਨੇ 6 ਫਰਵਰੀ 2021 ਨੂੰ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Defying prohibitory orders, thousands converge for ‘kisan mahapanchayat’ in UP’s Shamli"

The TribuneThe Tribune

ਖਬਰ ਅਨੁਸਾਰ ਇਹ ਤਸਵੀਰ 5 ਫਰਵਰੀ 2021 ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਖੇ ਹੋਈ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। 

TNIE

ਇਹ ਤਸਵੀਰ ਸਾਨੂੰ The New Indian Express ਦੀ ਖਬਰ ਵਿਚ ਵੀ ਅਪਲੋਡ ਮਿਲੀ ਜਿਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਮੁਜ਼ੱਫਰਨਗਰ ਮਹਾਪੰਚਾਇਤ ਦੀ ਨਹੀਂ ਬਲਕਿ ਫਰਵਰੀ 'ਚ ਸ਼ਾਮਲੀ ਵਿਖੇ ਹੋਏ ਕਿਸਾਨਾਂ ਦੀ ਮਹਾਪੰਚਾਇਤ ਦੀ ਹੈ।

Claim- Image from Kisan Mahapanchayat held in Muzaffarnagar
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 8:28 AM

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM
Advertisement