Fact Check: ਰਾਕੇਸ਼ ਟਿਕੈਤ ਦੇ ਅਲਾਹ ਹੂ ਅਕਬਰ ਕਹਿਣ ਦਾ ਵੀਡੀਓ ਫਿਰਕੂ ਰੰਗਤ ਨਾਲ ਵਾਇਰਲ
Published : Sep 8, 2021, 6:48 pm IST
Updated : Sep 8, 2021, 6:48 pm IST
SHARE ARTICLE
Fact Check video of Rakesh Tikait chanting allah hu akbar viral with fake claim
Fact Check video of Rakesh Tikait chanting allah hu akbar viral with fake claim

ਬਿਆਨ ਨੂੰ ਪੂਰਾ ਵੇਖਿਆ ਜਾਵੇ ਤਾਂ ਰਾਕੇਸ਼ ਟਿਕੈਤ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰ ਰਹੇ ਹਨ। ਹੁਣ ਕਲਿਪ ਨੂੰ ਫਿਰਕੂ ਰੰਗਤ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- 5 ਸਿਤੰਬਰ 2021 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਕਿਸਾਨਾਂ ਨੇ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ ਜਿਸਦੇ ਵਿਚ ਹਜਾਰਾਂ ਦੀ ਗਿਣਤੀ 'ਚ ਕਿਸਾਨ ਵੱਖ-ਵੱਖ ਪ੍ਰਦੇਸ਼ਾਂ ਤੋਂ ਸ਼ਾਮਲ ਹੋਏ ਸਨ। ਹੁਣ ਸੋਸ਼ਲ ਮੀਡੀਆ 'ਤੇ ਮਹਾਪੰਚਾਇਤ 'ਚ ਰਾਕੇਸ਼ ਟਿਕੈਤ ਦੇ ਬਿਆਨ ਦਾ ਇੱਕ 6 ਸੈਕੰਡ ਦਾ ਕਲਿਪ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਕਿਸਾਨ ਆਗੂ ਅਲਾਹ-ਹੂ-ਅਕਬਰ ਬੋਲਦੇ ਨਜ਼ਰ ਆ ਰਹੇ ਹਨ। ਇਸ ਕਲਿਪ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ੇਸ਼ ਧਰਮ ਨੂੰ ਬੜ੍ਹਾਵਾ ਦੇਣ ਲਈ ਇਹ ਅੰਦੋਲਨ ਬਣਾਇਆ ਗਿਆ ਹੈ ਕਿਓਂਕਿ ਜਿਹੜਾ ਅੰਦੋਲਨ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਤੋਂ ਸ਼ੁਰੂ ਹੋਇਆ ਸੀ ਹੁਣ ਉਹ ਅਲਾਹ-ਹੂ-ਅਕਬਰ ਤਕ ਜਾ ਪੁੱਜਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਕਲਿਪ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਬਿਆਨ ਨੂੰ ਪੂਰਾ ਵੇਖਿਆ ਜਾਵੇ ਤਾਂ ਰਾਕੇਸ਼ ਟਿਕੈਤ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰ ਰਹੇ ਹਨ। ਹੁਣ ਕਲਿਪ ਨੂੰ ਫਿਰਕੂ ਰੰਗਤ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Ramniwas Dular ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "आंदोलन जय जवान जय किसान से अल्लाह हू अकबर अल्लाह हू अकबर तक पहुंच गया जय हो डकैत की"

ਇਸੇ ਤਰ੍ਹਾਂ ਟਵਿੱਟਰ ਯੂਜ਼ਰ Shefali Vaidya ਨੇ ਕਲਿਪ ਸ਼ੇਅਰ ਕਰਦਿਆਂ ਲਿਖਿਆ, "Cute. Tikait and Taliban speak the exact same language :)"

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਰਾਕੇਸ਼ ਟਿਕੈਤ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ 5 ਸਿਤੰਬਰ ਨੂੰ ਹੋਈ ਮਹਾਪੰਚਾਇਤ ਵਿਚ ਰਾਕੇਸ਼ ਟਿਕੈਤ ਦਾ ਬਿਆਨ ਫੇਸਬੁੱਕ ਲਾਈਵ ਵਿਚ ਮਿਲਿਆ।

ਇਸ ਲਾਈਵ ਵਿਚ 11 ਮਿੰਟ ਅਤੇ 24 ਸੈਕੰਡ ਤੋਂ ਬਾਅਦ ਵਾਇਰਲ ਭਾਗ ਦੇ ਪੂਰੇ ਅੰਸ਼ ਨੂੰ ਸੁਣਿਆ ਜਾ ਸਕਦਾ ਹੈ। ਰਾਕੇਸ਼ ਨੇ ਕਿਹਾ ਸੀ, "ਇਸ ਤਰ੍ਹਾਂ ਦੀਆਂ ਸਰਕਾਰਾਂ ਜੇ ਦੇਸ਼ ਵਿਚ ਹੋਣਗੀ ਤਾਂ ਇਹ ਦੰਗੇ ਭੜਕਾਉਣ ਦਾ ਕੰਮ ਕਰਣਗੀ। ਪਹਿਲਾਂ ਵੀ ਨਾਅਰੇ ਲਗਦੇ ਸੀ ਜਦੋਂ ਟਿਕੈਤ ਸਾਹਬ ਸਨ ਅਲਾਹ-ਹੂ-ਅਕਬਰ ਅਲਾਹ-ਹੂ-ਅਕਬਰ ਦੇ ਨਾਅਰੇ ਲਗਦੇ ਸਨ... ਹਰ ਹਰ ਮਹਾਦੇਵ ਅਤੇ ਅਲਾਹ-ਹੂ-ਅਕਬਰ ਦੇ ਨਾਅਰੇ ਇਸੇ ਧਰਤੀ 'ਤੇ ਲਗਦੇ ਸਨ।"

ਜਦੋਂ ਰਾਕੇਸ਼ ਟਿਕੈਤ ਮੰਚ ਤੋਂ ਇਹ ਨਾਅਰਾ ਲਾਉਂਦੇ ਹਨ ਤਾਂ ਜਵਾਬ ਵਿਚ ਲੋਕਾਂ ਨੂੰ ਵੀ ਹਰ-ਹਰ ਮਹਾਦੇਵ ਅਤੇ ਅਲਾਹ-ਹੂ-ਅਕਬਰ ਦੇ ਨਾਅਰੇ ਬੋਲਦੇ ਸੁਣਿਆ ਜਾ ਸਕਦਾ ਹੈ।

ਅੱਗੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਨਾਅਰੇ ਲਗਦੇ ਰਹਿਣਗੇ ਅਤੇ ਇਥੇ ਹੁਣ ਦੰਗੇ ਨਹੀਂ ਹੋਣਗੇ। ਇਹ (ਸਰਕਾਰਾਂ) ਤੋੜਨ ਦਾ ਕੰਮ ਕਰਣਗੀਆਂ ਤੇ ਅਸੀਂ ਜੋੜਨ ਦਾ ਕੰਮ ਕਰਾਂਗੇ।

ਮਤਲਬ ਸਾਫ ਸੀ ਕਿ ਰਾਕੇਸ਼ ਟਿਕੈਤ ਦੀ ਕਲਿਕ ਨੂੰ ਫਿਰਕੂ ਰੰਗਤ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਕਲਿਪ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਬਿਆਨ ਨੂੰ ਪੂਰਾ ਵੇਖਿਆ ਜਾਵੇ ਤਾਂ ਰਾਕੇਸ਼ ਟਿਕੈਤ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰ ਰਹੇ ਹਨ। ਹੁਣ ਕਲਿਪ ਨੂੰ ਫਿਰਕੂ ਰੰਗਤ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Rakesh Tikait Chanting Allah Hu Akbar to support one religion only
Claimed By- SM Users
Fact Check-Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement