Fact Check: ਕੀ ਪੋਪ ਫਰਾਂਸਿਸ ਨੂੰ ਟੈਕਸੀ 'ਤੇ ਮਿਲਣ ਪਹੁੰਚੇ PM ਮੋਦੀ? ਐਡੀਟੇਡ ਤਸਵੀਰ ਵਾਇਰਲ
Published : Nov 8, 2021, 1:30 pm IST
Updated : Nov 8, 2021, 1:30 pm IST
SHARE ARTICLE
Fact Check: No, PM Modi did not travel in Taxi to meet Pope Francis
Fact Check: No, PM Modi did not travel in Taxi to meet Pope Francis

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਟੈਕਸੀ ਚਿਪਕਾਇਆ ਗਿਆ ਹੈ।

RSFC (Team Mohali)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ G 20 ਸੰਮੇਲਨ ਵਿੱਚ ਭਾਗ ਲੈਣ ਦੇ ਲਈ ਇਟਲੀ ਗਏ ਸਨ। ਇਸੇ ਦੌਰੇ ਦੌਰਾਨ PM ਮੋਦੀ ਵੈਟੀਕਨ ਵਿਖੇ ਪੋਪ ਫਰਾਂਸਿਸ ਨੂੰ ਵੀ ਮਿਲੇ। ਹੁਣ PM ਦੀ  ਪੋਪ ਫਰਾਂਸਿਸ ਨਾਲ ਮੁਲਾਕਾਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ PM ਮੋਦੀ ਇੱਕ ਟੈਕਸੀ ਵਿਚੋਂ ਉਤੱਰਦੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਗਰੇਜ ਸਰਕਾਰ ਨੇ PM ਮੋਦੀ ਨੂੰ ਪੋਪ ਫਰਾਂਸਿਸ ਨੂੰ ਮਿਲਣ ਲਈ ਟੈਕਸੀ ਦਿੱਤੀ। ਤਸਵੀਰ ਨੂੰ ਵਾਇਰਲ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਟੈਕਸੀ ਚਿਪਕਾਇਆ ਗਿਆ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Agg bani" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, "ਭਗਤ ਕੀ ਬੋਲਣ ਵਿਚਾਰੇ ਹੁਣ"

ਇਸ ਤਸਵੀਰ ਉੱਤੇ ਲਿਖਿਆ ਹੈ, "8500 ਕਰੋੜ ਦਾ ਜਹਾਜ਼ ਲੈ ਕੇ ਗਿਆ ਤੇ ਅੰਗਰੇਜ਼ਾਂ ਨੇ 8 ਲੱਖ ਦੀ ਕਾਰ ਭੇਜੀ, ਉਹ ਵੀ ਨਿੱਜੀ ਨਹੀਂ ਟੈਕਸੀ। ਰੋਮ ਵਿੱਚ ਬੇਇੱਜ਼ਤੀ.. ਬੋਲੋ ਜਪਨਾਮ? ਭਗਤਾਂ ਦੇ ਪਾਪਾ ਦੀ ਫੋਟੋ ਸ਼ੇਅਰ ਕਰਕੇ ਓਹਨਾ ਕੋਲ ਪਹੁੰਚਾ ਦਿਓ"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਸਭਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਐਡੀਟੇਡ ਹੈ।

ਸਾਨੂੰ ਇਸ ਮਾਮਲੇ ਦੀਆਂ ਤਸਵੀਰਾਂ ANI ਦੇ ਇੱਕ ਟਵੀਟ ਵਿਚ ਪ੍ਰਕਾਸ਼ਿਤ ਮਿਲੀਆਂ। 30 ਅਕਤੂਬਰ 2021 ਨੂੰ ANI ਨੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ, "Prime Minister Narendra Modi departs from the Vatican after his meeting with Pope Francis"

ਇਸ ਤਸਵੀਰ ਵਿਚ ਅਸਲ ਤਸਵੀਰ ਵੀ ਵੇਖੀ ਜਾ ਸਕਦੀ ਹੈ। ਅਸਲ ਤਸਵੀਰ ਵਿਚ PM ਦੀ ਗੱਡੀ 'ਤੇ ਟੈਕਸੀ ਨਹੀਂ ਲਿਖਿਆ ਹੋਇਆ ਹੈ।

ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Collage

ਮਤਲਬ ਸਾਫ ਹੁੰਦਾ ਹੈ ਕਿ ਤਸਵੀਰ ਨੂੰ ਐਡਿਟ ਕਰ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਟੈਕਸੀ ਚਿਪਕਾਇਆ ਗਿਆ ਹੈ।

Claim- English Government gave taxi to PM Modi
Claimed By- FB Page Agg Bani
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement