AAP ਸੁਪਰੀਮੋ ਤੇ CM ਭਗਵੰਤ ਮਾਨ ਦੀ ਛੱਤੀਸਗੜ੍ਹ ਰੈਲੀ ਦੌਰਾਨ ਨਹੀਂ ਲੱਗੇ PM ਮੋਦੀ ਦੇ ਨਾਅਰੇ, BJP ਨੇ ਫੈਲਾਇਆ ਝੂਠ
Published : Nov 8, 2023, 12:52 pm IST
Updated : Nov 8, 2023, 12:52 pm IST
SHARE ARTICLE
Edited Video of PM Modi Chants In Punjab CM and AAP Supremo Chhattisgarh Road Show Viral
Edited Video of PM Modi Chants In Punjab CM and AAP Supremo Chhattisgarh Road Show Viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ PM ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।

RSFC (Team Mohali)- ਸੋਸ਼ਲ ਮੀਡਿਆ 'ਤੇ AAP ਸੁਪਰੀਮੋ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਦੀ ਰੈਲੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਛੱਤੀਸਗੜ੍ਹ ਵਿਖੇ ਹੋਏ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿਚ ਨਾਅਰੇ ਲੱਗੇ। ਵਾਇਰਲ ਵੀਡੀਓ ਵਿਚ ਭਗਵੰਤ ਮਾਨ ਨੂੰ ਬੋਲਦਿਆਂ ਸੁਣਿਆ ਜਾ ਸਕਦਾ ਹੈ ਅਤੇ ਇਸ ਦੌਰਾਨ ਨਰਿੰਦਰ ਮੋਦੀ ਦੇ ਹੱਕ ਵਿਚ ਨਾਅਰੇ ਵੀ ਸੁਣਾਈ ਦੇ ਰਹੇ ਹਨ।

BJP ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ ਨੇ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮੁੜ ਆਜਾ ਪੰਜਾਬ ਹੋਰ ਨਾ ਆਪਣੀ ਬੇਇਜ਼ਤੀ ਕਰਾ Bhagwant Mann ਛੱਤੀਸਗੜ੍ਹ ਦੇ ਵਿੱਚ ਕੇਜਰੀਵਾਲ ਭਗਵੰਤ ਮਾਨ ਦੇ ਰੋਡ ਸ਼ੋ ਦੇ ਵਿੱਚ ਲੱਗੇ ਮੋਦੀ ਦੇ ਜੈਕਾਰੇ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ ਮੋਦੀ-ਮੋਦੀ ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ ਅਤੇ ਵੀਡੀਓ ਦਾ ਅਸਲ ਸਰੋਤ ਲੱਭਣਾ ਸ਼ੁਰੂ ਕੀਤਾ। 

"ਵਾਇਰਲ ਵੀਡੀਓ ਐਡੀਟੇਡ ਹੈ"

ਸਰਚ ਦੌਰਾਨ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਛੱਤੀਸਗੜ੍ਹ ਵਿਖੇ ਰੋਡ ਸ਼ੋਅ ਦਾ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਅਪਲੋਡ ਮਿਲਿਆ।

ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ 31 ਮਿੰਟ ਤੇ 30 ਸੈਕੰਡ ਤੋਂ ਬਾਅਦ ਸਾਨੂੰ ਵਾਇਰਲ ਵੀਡੀਓ ਨਾਲ ਮੇਲ ਖਾਂਦੇ ਦ੍ਰਿਸ਼ ਪ੍ਰਾਪਤ ਹੋਏ। ਇਸ ਵੀਡੀਓ ਵਿਚ ਭਗਵੰਤ ਮਾਨ ਦੇ ਹੱਥ ਵਿਚ ਮਾਇਕ ਤੇ ਭਗਵੰਤ ਮਾਨ ਦੇ ਪਿੱਛੇ ਖੜੇ ਵਿਅਕਤੀ ਦੇ ਹਾਵ ਭਾਵ ਬਿਲਕੁਲ ਇੱਕ ਸਮਾਨ ਹਨ। ਅਸੀਂ ਪਾਇਆ ਕਿ ਵੀਡੀਓ ਦੇ ਵਿਚ ਨਰਿੰਦਰ ਮੋਦੀ ਦੇ ਹੱਕ ਵਿਚ ਨਾਅਰੇ ਨਹੀਂ ਲਗਾਏ ਜਾ ਰਹੇ ਸਨ।

ਮਤਲਬ ਸਾਫ ਸੀ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਮੋਦੀ-ਮੋਦੀ ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।

ਹੁਣ ਅਸੀਂ ਪੜਤਾਲ ਨੂੰ ਵਧਾਉਂਦੇ ਹੋਏ ਆਡੀਓ ਦੇ ਅਸਲ ਸਰੋਤ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਸਾਨੂੰ ਆਡੀਓ ਨਾਲ ਮੇਲ ਖਾਂਦਾ ਹੂਬਹੂ ਨਾਅਰੇ ਦਾ ਵੀਡੀਓ ਰਿਪਬਲਿਕ ਦੀ ਜੂਨ 2022 ਦੀ ਰਿਪੋਰਟ 'ਚ ਮਿਲਿਆ। ਦੱਸ ਦਈਏ ਕਿ ਵੀਡੀਓ PM ਮੋਦੀ ਦੇ ਅਮਰੀਕਾ ਦੌਰੇ ਨਾਲ ਜੁੜਿਆ ਹੋਇਆ ਸੀ ਜਦੋਂ PM ਦੇ ਵ੍ਹਾਈਟ ਹਾਊਸ ਵਿਜ਼ਿਟ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲੱਗੇ ਸਨ। 

https://youtube.com/shorts/OIJ8v3TUtYo?si=i4sWJQ1liBsYZqaU

ਹੁਣ ਅਸੀਂ ਪੜਤਾਲ ਦੇ ਅੰਤਿਮ ਚਰਨ ਵਿਚ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੀਡੀਆ ਐਡਵਾਈਜ਼ਰ ਅਯੂਸ਼ੀ ਸਰਸਵਤ ਨਾਲ ਗੱਲ ਕੀਤੀ। ਅਯੂਸ਼ੀ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਵਾਇਰਲ ਵੀਡੀਓ ਵਿਚ PM ਦੇ ਨਾਅਰੇ ਆਡੀਓ ਕੱਟ ਕੇ ਲਾਇਆ ਗਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਐਡੀਟੇਡ ਹੈ ਤੇ ਵੀਡੀਓ ਵਿਚ ਮੋਦੀ-ਮੋਦੀ ਦੇ ਨਾਅਰੇ ਵਾਲਾ ਆਡੀਓ ਕੱਟ ਕੇ ਲਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement