
ਅਸਲ ਤਸਵੀਰ ਸਾਰਾ ਤੇਂਦੁਲਕਰ ਤੇ ਉਸਦੇ ਭਰਾ ਅਰਜੁਨ ਤੇਂਦੁਲਕਰ ਦੀ ਹੈ ਜਿਸਨੂੰ ਐਡਿਟ ਕਰਕੇ ਸ਼ੁਭਮਨ ਗਿੱਲ ਦਾ ਚੇਹਰਾ ਚਿਪਕਾਇਆ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਭਾਰਤੀ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਤੇ ਸਾਬਕਾ ਭਾਰਤੀ ਕ੍ਰਿਕੇਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੋਹਾਂ ਨੂੰ ਇੱਕ ਦੂਜੇ ਨਾਲ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਵਾਇਰਲ ਕਰ ਯੂਜ਼ਰਸ ਇਨ੍ਹਾਂ ਦੇ ਰਿਸ਼ਤੇ ਆਦਿ ਦੀਆਂ ਗੱਲਾਂ ਕਰ ਰਹੇ ਹਨ।
ਫੇਸਬੁੱਕ ਪੇਜ Cric Bric ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਸ਼ੁਭਮਨ ਗਿੱਲ ਨਾਲ ਸਚਿਨ ਦੀ ਲਾਡਲੀ ਸਾਰਾ ਤੇਂਦੁਲਕਰ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸਾਰਾ ਤੇਂਦੁਲਕਰ ਤੇ ਉਸਦੇ ਭਰਾ ਅਰਜੁਨ ਤੇਂਦੁਲਕਰ ਦੀ ਹੈ ਜਿਸਨੂੰ ਐਡਿਟ ਕਰਕੇ ਸ਼ੁਭਮਨ ਗਿੱਲ ਦਾ ਚੇਹਰਾ ਚਿਪਕਾਇਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਸਾਨੂੰ ਅਸਲ ਤਸਵੀਰ ਸਾਰਾ ਤੇਂਦੁਲਕਰ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝੀ ਕੀਤੀ ਮਿਲੀ। ਅਸਲ ਤਸਵੀਰ ਵਿਚ ਸ਼ੁਭਮਨ ਗਿੱਲ ਨਹੀਂ ਸਗੋਂ ਸਾਰਾ ਦੇ ਭਰਾ ਅਰਜੁਨ ਤੇਂਦੁਲਕਰ ਹਨ। ਸਾਰਾ ਨੇ ਅਸਲ ਤਸਵੀਰ ਸਾਂਝੀ ਕਰਦਿਆਂ ਆਪਣੇ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ। ਅਸਲ ਪੋਸਟ ਹੇਠਾਂ ਵੇਖਿਆ ਜਾ ਸਕਦਾ ਹੈ।
ਵਾਇਰਲ ਤਸਵੀਰ ਤੇ ਅਸਲ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸਾਰਾ ਤੇਂਦੁਲਕਰ ਤੇ ਉਸਦੇ ਭਰਾ ਅਰਜੁਨ ਤੇਂਦੁਲਕਰ ਦੀ ਹੈ ਜਿਸਨੂੰ ਐਡਿਟ ਕਰਕੇ ਸ਼ੁਭਮਨ ਗਿੱਲ ਦਾ ਚੇਹਰਾ ਚਿਪਕਾਇਆ ਗਿਆ ਹੈ।