Fact Check: ਵੋਟ ਨਹੀਂ ਦਿੱਤਾ ਤਾਂ ਕੱਟੇ ਜਾਣਗੇ 350 ਰੁਪਏ? ਨਹੀਂ, ਇਹ ਕਟਿੰਗ ਇੱਕ ਵਿਅੰਗ ਹੈ
Published : Dec 8, 2021, 5:19 pm IST
Updated : Dec 8, 2021, 5:19 pm IST
SHARE ARTICLE
Fact Check Holi Satire cutting created by Navbharat Times shared as real
Fact Check Holi Satire cutting created by Navbharat Times shared as real

ਵਾਇਰਲ ਕਟਿੰਗ ਇੱਕ ਵਿਅੰਗ ਸੀ ਜਿਸਨੂੰ ਲੋਕਾਂ ਨੇ ਸੱਚ ਮੰਨ ਵਾਇਰਲ ਕਰ ਦਿੱਤਾ। ਵੋਟ ਨਾ ਦੇਣ 'ਤੇ ਬੈਂਕ ਵਿਚੋਂ 350 ਰੁਪਏ ਕੱਟੇ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਹਿੰਦੀ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਇਸ ਕਟਿੰਗ ਦੀ ਹੈਡਲਾਈਨ ਹੈ "ਪੰਜਾਬੀ ਅਨੁਵਾਦ, "ਨਹੀਂ ਦਿੱਤਾ ਵੋਟ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ: ਆਯੋਗ।" ਨਾਲ ਹੀ ਕਟਿੰਗ ਵਿਚ ਲਿਖਿਆ ਹੈ ਕਿ ਚੋਣ ਕਮਿਸ਼ਨ ਨੇ ਇਸ ਦੀ ਮਨਜ਼ੂਰੀ ਕੋਰਟ ਤੋਂ ਲੈ ਲਈ ਹੈ ਅਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਬੈਂਕ ਅਕਾਉਂਟ ਨਹੀਂ ਹੈ ਤਾਂ ਪੈਸੇ ਮੋਬਾਈਲ ਰਿਚਾਰਜ ਰਾਹੀਂ ਕੱਟੇ ਜਾਣਗੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਟਿੰਗ ਇੱਕ ਵਿਅੰਗ ਸੀ ਜਿਸਨੂੰ ਲੋਕਾਂ ਨੇ ਸੱਚ ਮੰਨ ਵਾਇਰਲ ਕਰ ਦਿੱਤਾ ਸੀ। ਵੋਟ ਨਾ ਦੇਣ 'ਤੇ ਬੈਂਕ ਵਿੱਚੋਂ 350 ਰੁਪਏ ਕੱਟੇ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Mohd Faheem" ਨੇ 30 ਨਵੰਬਰ ਨੂੰ ਇਹ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "वोट देना है कि खाता से 350 रुपए कटवाने है
फैसला अब आप के हाथ में है
"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਰਚ ਦੋਰਾਨ ਸਾਨੂੰ ਨਵਭਾਰਤ ਟਾਈਮਜ਼ ਦਾ 23 ਮਾਰਚ 2019 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਇਸ ਆਰਟੀਕਲ ਮੁਤਾਬਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਮੈਸਜ ਅਸਲ ਵਿਚ ਹੋਲੀ ਮੌਕੇ ਕੀਤਾ ਗਿਆ ਇੱਕ ਮਜ਼ਾਕ ਸੀ। ਪੋਸਟ ਹੇਠਾਂ "ਬੁਰਾ ਨਾ ਮੰਨੋ ਹੋਲੀ ਹੈ" ਵੀ ਲਿਖਿਆ ਹੋਇਆ ਹੈ।

NBT

ਹੋਰ ਸਰਚ ਕਰਨ 'ਤੇ ਸਾਨੂੰ PIB ਫੈਕਟ ਚੈੱਕ ਦੁਆਰਾ ਵਾਇਰਲ ਹੋ ਰਹੇ ਮੈਸੇਜ ਨੂੰ ਲੈ ਕੇ ਕੀਤਾ ਗਿਆ ਟਵੀਟ ਮਿਲਿਆ। PIB ਨੇ ਇਸ ਟਵੀਟ 23 ਨਵੰਬਰ 2020 ਨੂੰ ਕੀਤਾ ਸੀ ਅਤੇ ਵਾਇਰਲ ਕਟਿੰਗ ਨੂੰ ਫਰਜ਼ੀ ਦੱਸਿਆ ਸੀ। ਟਵੀਟ ਵਿਚ ਦੱਸਿਆ ਗਿਆ ਸੀ ਕਿ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ।

ਮਤਲਬ ਸਾਫ ਸੀ ਕਿ ਹੋਲੀ ਦੇ ਮੌਕੇ ਮਜ਼ਾਕ ਦੇ ਰੂਪ 'ਤੇ ਬਣਾਈ ਗਈ ਕਟਿੰਗ ਨੂੰ ਲੋਕਾਂ ਨੇ ਅਸਲ ਫੈਸਲਾ ਸਮਝ ਵਾਇਰਲ ਕੀਤਾ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਕਟਿੰਗ ਇੱਕ ਵਿਅੰਗ ਸੀ ਜਿਸਨੂੰ ਲੋਕਾਂ ਨੇ ਸੱਚ ਮੰਨ ਵਾਇਰਲ ਕਰ ਦਿੱਤਾ ਸੀ। ਵੋਟ ਨਾ ਦੇਣ 'ਤੇ ਬੈਂਕ ਵਿੱਚੋਂ 350 ਰੁਪਏ ਕੱਟੇ ਜਾਣ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

Claim- 350RS will deduct if people will not vote
Claimed By- FB User Mohd Faheem
Fact Check- Satire

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement