Fact Check: ਇਹ ਵੀਡੀਓ ਜਨਰਲ ਬਿਪਿਨ ਰਾਵਤ ਹੈਲੀਕਾਪਟਰ ਹਾਦਸੇ ਦਾ ਨਹੀਂ ਹੈ 
Published : Dec 8, 2021, 7:53 pm IST
Updated : Dec 8, 2021, 7:53 pm IST
SHARE ARTICLE
Fact Check Old video of syrian helicopter shot down shared as CDS General Bipin Rawat Helicopter Crash
Fact Check Old video of syrian helicopter shot down shared as CDS General Bipin Rawat Helicopter Crash

ਇਹ ਵੀਡੀਓ ਸੀਰੀਆ ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਗਿਰਾਏ ਜਾਣ ਦਾ ਪੁਰਾਣਾ ਵੀਡੀਓ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। 

RSFC (Team Mohali)- 8 ਦਿਸੰਬਰ 2021 ਦੀ ਸਵੇਰ ਇੱਕ ਦਰਦਨਾਕ ਹਾਦਸੇ ਨਾਲ ਹੋਈ। ਇਹ ਖਬਰ ਦੇਸ਼ ਦੇ CDS ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਦੀ ਸੀ। ਇਸ ਹਾਦਸੇ ਨੂੰ ਲੈ ਕੇ ਸ਼ਾਮ ਹੁੰਦੇ ਤੱਕ ਪੁਸ਼ਟੀ ਹੋਈ ਕਿ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਣੇ 11 ਲੋਕਾਂ ਦੀ ਮੌਤ ਹੋ ਗਈ। ਹੁਣ ਇਸ ਹਾਦਸੇ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਹਵਾ ਵਿਚ ਉੱਡ ਰਹੇ ਹੈਲੀਕਾਪਟਰ 'ਚ ਅੱਗ ਲੱਗਦੇ ਅਤੇ ਉਸਨੂੰ ਕ੍ਰੈਸ਼ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਬਿਪਿਨ ਰਾਵਤ ਦੇ ਹੇਲੀਕੋਪਟਰ ਹਾਦਸੇ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹਾਦਸੇ ਦਾ ਨਹੀਂ ਹੈ। ਇਹ ਵੀਡੀਓ ਸੀਰੀਆ ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਗਿਰਾਏ ਜਾਣ ਦਾ ਪੁਰਾਣਾ ਵੀਡੀਓ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "Times Media 24" ਨੇ ਵਾਇਰਲ ਵੀਡੀਓਜ਼ ਸ਼ੇਅਰ ਕਰਦਿਆਂ ਲਿਖਿਆ, "Bipin Rawat Helicopter Crashed In Tamil Nadu Video."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ The Telegraph ਦੇ ਵੀਡੀਓ ਰਿਪੋਰਟ ਵਿਚ ਅਪਲੋਡ ਮਿਲਿਆ। ਇਸ ਖਬਰ ਅਨੁਸਾਰ ਵੀਡੀਓ ਸੀਰੀਆ ਹਵਾਈ ਸੈਨਾ ਦੇ ਹੈਲੀਕਾਪਟਰ ਦਾ ਹੈ ਜਿਸਨੂੰ ਰਿਬੇਲ ਸੈਨਾ ਵੱਲੋਂ ਗਿਰਾਇਆ ਗਿਆ ਸੀ। The Telegraph ਨੇ ਇਹ ਵੀਡੀਓ 11 ਫਰਵਰੀ 2020 ਨੂੰ ਅਪਲੋਡ ਕੀਤਾ ਸੀ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਬਿਪਿਨ ਰਾਵਤ ਹੈਲੀਕਾਪਟਰ ਹਾਦਸੇ ਦਾ ਨਹੀਂ ਹੈ। 

TelegraphTelegraph

ਸਾਨੂੰ ਇਹ ਵੀਡੀਓ AP News ਦੀ ਖਬਰ ਵਿਚ ਵੀ ਪ੍ਰਕਾਸ਼ਿਤ ਮਿਲਿਆ। AP ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਹਾਦਸੇ ਦਾ ਨਹੀਂ ਹੈ। ਇਹ ਵੀਡੀਓ ਸੀਰੀਆ ਹਵਾਈ ਸੈਨਾ ਦੇ ਹੈਲੀਕਾਪਟਰ ਨੂੰ ਗਿਰਾਏ ਜਾਣ ਦਾ ਪੁਰਾਣਾ ਵੀਡੀਓ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। 

Claim- Video of Bipin Rawat Helicopter Crash
Claimed By- FB Page Times Media 24
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement