ਤੱਥ ਜਾਂਚ - 2013 ਦੀ ਕੁੰਭ ਮੇਲੇ ਦੀ ਤਸਵੀਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ ਕੀਤਾ ਜਾ ਰਿਹਾ ਵਾਇਰਲ
Published : Jan 9, 2021, 1:28 pm IST
Updated : Jan 9, 2021, 1:57 pm IST
SHARE ARTICLE
Fact Check: Picture of 2013 Kumbh Mela gathering passed off as farmers' protest
Fact Check: Picture of 2013 Kumbh Mela gathering passed off as farmers' protest

ਸਪੋਕਸਮੈਨ ਨੇ ਪਾਇਆ ਕਿ ਵਾਇਰਲ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ, ਤਸਵੀਰ 2013 ਵਿਚ ਅਲਾਹਾਬਾਦ ਵਿਚ ਲੱਗੇ ਕੁੰਭ ਮੇਲੇ ਦੀ ਹੈ। 

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਤਸਵੀਰ ਵਿਚ ਕਈ ਸਾਰੇ ਟੇਂਟ ਵੇਖੇ ਜਾ ਸਕਦੇ ਹਨ ਅਤੇ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਿਸਾਨ ਸੰਘਰਸ਼ ਦੀ ਹੈ। ਤਸਵੀਰ ਨੂੰ ਦਿੱਲੀ ਵਿਚ ਲੱਗੇ ਕਿਸਾਨਾਂ ਦੇ ਟੇਂਟ ਦੱਸਿਆ ਜਾ ਰਿਹਾ ਹੈ। ਸਪੋਕਸਮੈਨ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਤਸਵੀਰ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ, ਤਸਵੀਰ 2013 ਵਿਚ ਅਲਾਹਾਬਾਦ ਵਿਚ ਲੱਗੇ ਕੁੰਭ ਮੇਲੇ ਦੀ ਹੈ। 

ਵਾਇਰਲ ਪੋਸਟ 
ਇੰਸਟਾਗ੍ਰਾਮ ਯੂਜ਼ਰ Shoot Of Sardari ਨੇ 7 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਜਿਸ ਉੱਪਰ ਲਿਖਿਆ ਸੀ, ''Picture From Worlds Largest Protest, Singhu Border, Delhi''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ tineye.com 'ਤੇ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਨਾਲ ਦੀਆਂ ਕਈ ਤਸਵੀਰਾਂ ਮਿਲੀਆਂ ਜਿਸ ਉੱਪਰ alamy stock ਦਾ ਵਾਟਰਮਾਰਕ ਲੱਗਾ ਹੋਇਆ ਸੀ। ਇਸ ਤੋਂ ਬਾਅਦ ਵਾਇਰਲ ਤਸਵੀਰ ਨੂੰ alamy.com 'ਤੇ ਸਰਚ ਕੀਤਾ ਤਾਂ ਸਾਨੂੰ ਵਾਇਰਲ ਤਸਵੀਰ ਨਾਲ ਦੀ ਇਮੇਜ ਮਿਲੀ ਪਰ ਇਹ ਤਸਵੀਰ ਹੋਰ ਐਂਗਲ ਤੋਂ ਲਈ ਗਈ ਸੀ।

File Photo

ਤਸਵੀਰ ਹੇਠਾਂ ਕੈਪਸ਼ਨ ਲਿਖਿਆ ਹੋਇਆ ਸੀ, Tents / landscape during Maha Kumbh mela 2013 in Allahabad , India. ਤਸਵੀਰ ਦੇ ਕੈਪਸ਼ਨ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਤਸਵੀਰ ਕੁੰਭ ਮੇਲੇ ਦੀ ਹੈ। ਇਹ ਤਸਵੀਰ 8 ਫਰਵਰੀ 2013 ਨੂੰ ਲਈ ਗਈ ਸੀ। 

File Photo

ਇਸ ਤਸਵੀਰ ਬਾਰੇ ਗੂਗਲ 'ਤੇ ਹੋਰ ਸਰਚ 'ਤੇ ਸਾਨੂੰ gettyimages.in 'ਤੇ ਵੀ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਮਿਲੀ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''Maha Kumbh Mela 2013 India, Uttar Pradesh (United Provinces), Allahlabad . Maha Kumbh Mela 2013, daily life of the camp, view from the bridge''

File Photo

ਗੂਗਲ ਸਰਚ ਦੌਰਾਨ ਸਾਨੂੰ issuu.com 'ਤੇ ਵੀ ਵਾਇਰਲ ਤਸਵੀਰ ਮਿਲੀ ਅਤੇ ਨਾਲ ਹੀ ਸਾਨੂੰ media.virbcdn.com ਦਾ ਕੁੰਭ ਮੇਲੇ ਬਾਰੇ ਇਕ ਬਲਾਗ ਵੀ ਮਿਲਿਆ। ਬਲਾਗ ਦੀ ਕਵਰ ਇਮੇਜ ਹੀ ਵਾਇਰਲ ਤਸਵੀਰ ਲੱਗੀ ਹੋਈ ਸੀ ਇਸ ਉੱਪਰ ਲਿਖਿਆ ਹੋਇਆ ਸੀ ''The spectacular Kumbh Mela, India’s largest religious festival, is full of sights, sounds and smells not for the faint of heart. Text by Ville Palonen and Yaroslava Troynich Photos by Ville Palonen''

ਵਾਇਰਲ ਇਮੇਜ 'ਤੇ ਲਿਖੇ ਟੈਕਸਟ ਤੋਂ ਪਤਾ ਚੱਲਿਆ ਕਿ ਇਹ ਤਸਵੀਰ Ville Palonen ਨਾਮ ਦੇ ਵਿਅਕਤੀ ਵੱਲੋਂ ਲਈ ਗਈ ਸੀ। ਇਸ ਤੋਂ ਬਾਅਦ ਅਸੀਂ Ville Palonen ਨੂੰ ਈਮੇਲ ਕੀਤੀ ਤਾਂ ਉਹਨਾਂ ਦੱਸਿਆ ਕਿ ਵਾਇਰਲ ਤਸਵੀਰ ਉਹਨਾਂ ਵੱਲੋਂ ਹੀ ਲਈ ਗਈ ਸੀ, ਜਦੋਂ 2013 ਵਿਚ ਮਹਾਂ ਕੁੰਭ ਮੇਲਾ ਲੱਗਾ ਸੀ। Ville Palonen ਨੇ ਵੀ ਸਾਨੂੰ  issuu.com ਦਾ ਲਿੰਕ ਸ਼ੇਅਰ ਕੀਤਾ ਜਿਸ ਵਿਚ ਵਇਰਲ ਤਸਵੀਰ ਸ਼ਾਮਲ ਸੀ।   

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ, ਇਹ ਤਸਵੀਰ 2013 ਵਿਚ ਲੱਗੇ ਕੁੰਭ ਮੇਲੇ ਦੀ ਹੈ।

Claim - ਸਿਂਗੂ ਬਾਰਡਰ 'ਤੇ ਲੱਗੇ ਕਿਸਾਨੀ ਧਰਨੇ ਦੀ ਹੈ ਤਸਵੀਰ 
Claimed By- ਇੰਸਟਾਗ੍ਰਾਮ ਯੂਜ਼ਰ Shoot Of Sardari 
fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement