ਇਲਾਜ ਵਿੱਚ ਨਾ ਚੀਰਾ ਦਿੱਤਾ ਨਾ ਟਾਂਕਾ ਲਗਾਇਆ
ਬਠਿੰਡਾ: ਬੀਤੇ ਦਿਨੀ ਫੂਸ ਮੰਡੀ ਤੋਂ ਮਰੀਜ਼ ਜਿਸਦੀ ਉਮਰ 65 ਸਾਲ ਸੀ, ਆਦੇਸ਼ ਹਸਪਤਾਲ ਬਠਿੰਡਾ ਵਿੱਚ ਆਇਆ, ਮਰੀਜ਼ ਦਾ ਲੀਵਰ ਕਾਲੇ ਪੀਲੀਏ ਨਾਲ ਖਰਾਬ ਹੋਣ ਕਰਕੇ ਲੀਵਰ ਵਿਚ 3cm ਦੀ ਕੈਂਸਰ (ਹੈਪੇਟੋਸੈਲੂਲਰ ਕਾਰਸੀਨੋਮਾ) ਦੀ ਗੰਢ ਬਣ ਗਈ ਸੀ। ਇੰਟਰਵੈਂਸ਼ਨਲ ਰੇਡੀਓਲੋਜਿਸਟ ਡਾ. ਗਗਨਦੀਪ ਸਿੰਘ ਨੇ ਐਮ.ਡਬਲਯੂ.ਏ. ਜਿਸਨੂੰ ਮਾਈਕ੍ਰੋਵੇਵ ਐਬਲੇਸ਼ਨ ਤਕਨੀਕ ਕਹਿੰਦੇ ਹਨ। ਇਸ ਤਕਨੀਕ ਨਾਲ ਲੀਵਰ ਵਿੱਚ ਇੱਕ ਛੋਟੀ ਸੂਈ (ਐਂਟੀਨੇ) ਨਾਲ ਸੀ. ਟੀ. ਮਸ਼ੀਨ ਅਤੇ ਅਲਟਰਾਸਾਊਂਡ ਵਿੱਚ ਦੇਖਦੇ ਹੋਏ, ਉਸ ਸੂਈ ਨੂੰ ਲੀਵਰ ਵਿਚ ਬਣੀ ਕੈਂਸਰ ਦੀ ਗੰਢ ਵਿੱਚ ਪਹੁੰਚਾ ਕੇ ਉਸ ਗੰਢ ਨੂੰ ਜਲਾ ਦਿੱਤਾ।
ਜਿਹਦੇ ਵਿੱਚ ਕੋਈ ਚੀਰਾ ਜਾਂ ਟਾਂਕਾਂ ਨਹੀਂ ਲੱਗਿਆ, ਅਗਲੇ ਦਿਨ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਮਰੀਜ ਨੇ ਡਾ. ਗਗਨਦੀਪ ਸਿੰਘ ਅਤੇ ਆਦੇਸ਼ ਹਸਪਤਾਲ ਦਾ ਧੰਨਵਾਦ ਕੀਤਾ। ਇਸਦੇ ਨਾਲ-ਨਾਲ ਡਾ. ਗਗਨਦੀਪ ਸਿੰਘ (ਇੰਟਰਵੈਂਸ਼ਨਲ ਰੇਡੀਓਲੋਜਿਸਟ) ਅਤੇ ਡਾ. ਗੁਰਪ੍ਰੀਤ ਸਿੰਘ ਗਿੱਲ (ਐਮ.ਐਸ - ਐਡਮਿਨ) ਨੇ ਸਾਡੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਮਾਈਕ੍ਰੋਵੇਵ ਐਬਲੇਸ਼ਨ ਦੀ ਵਰਤੋਂ ਗੁਰਦਿਆਂ, ਜਿਗਰ ਅਤੇ ਫੇਫੜਿਆਂ ਵਿੱਚ ਸ਼ੁਰੂ ਹੋਣ ਵਾਲੇ ਕੈਂਸਰਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਤਕਨੀਕ ਨਾਲ ਕੈਂਸਰ ਦੀਆਂ ਗੰਢਾਂ ਜਿਵੇਂ ਕਿ ਗੁਰਦੇ ਦੀਆਂ ਗੰਢਾਂ, ਫੇਫੜੇ ਦੀਆਂ ਗੰਢਾਂ ਨੂੰ ਵੀ ਜਲਾ ਸਕਦੇ ਹਾਂ ਅਤੇ ਮਰੀਜ ਅਪ੍ਰੇਸ਼ਨ ਤੋਂ ਬੱਚ ਸਕਦੇ ਹਨ। ਇਸ ਥੈਰੇਪੀ ਦੀ ਵਰਤੋਂ ਕੈਂਸਰ ਦੀਆਂ ਗੰਢਾਂ ਨੂੰ ਮਾਰਨ ਲਈ ਵੀ ਕੀਤੀ ਜਾਂਦੀ ਹੈ, ਜੋ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸ਼ੁਰੂ ਹੋਇਆ ਹੋਵੇ ਅਤੇ ਜਿਗਰ ਜਾਂ ਫੇਫੜਿਆਂ ਵਿੱਚ ਫੈਲ ਗਿਆ ਹੋਵੇ, ਜਾਂ ਮੈਟਾਸਟੇਸਾਈਜ਼ ਹੋਇਆ ਹੋਵੇ। ਇਹਨਾਂ ਵਿੱਚ ਕੋਲੋਰੈਕਟਲ ਕੈਂਸਰ, ਹੈਪੇਟੋਸੈਲੂਲਰ ਕਾਰਸੀਨੋਮਾ (ਜਿਗਰ ਦੇ ਕੈਂਸਰ ਦੀ ਇੱਕ ਕਿਸਮ), ਨਿਊਰੋਐਂਡੋਕ੍ਰਾਈਨ ਟਿਊਮਰ ਵੀ ਸ਼ਾਮਿਲ ਹਨ।
