Fact Check: ਇਸ ਤਸਵੀਰ ਵਿਚ ਦਿੱਸ ਰਹੀ ਨੀਲੀ ਜਰਸੀ ਪਾਈ ਟੀਮ ਭਾਰਤ ਦੀ ਨਹੀਂ ਹੈ 
Published : Jul 9, 2021, 8:02 pm IST
Updated : Jul 10, 2021, 7:58 am IST
SHARE ARTICLE
Fact Check: No, team appearing in blue jersey is not from india
Fact Check: No, team appearing in blue jersey is not from india

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਛੋਟੇ ਕਦ ਦੀਆਂ ਖਿਡਾਰਨਾਂ ਭਾਰਤੀ ਟੀਮ ਦੀਆਂ ਨਹੀਂ ਸਗੋਂ ਐਲ ਸਲਵਾਡੋਰ ਦੇਸ਼ ਦੀਆਂ ਬਾਸਕੇਟ ਬਾਲ ਖਿਡਾਰਨਾਂ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਪਾਸੇ ਲੰਬੇ ਕਦ ਦੀਆਂ ਖਿਡਾਰਨਾਂ ਨੂੰ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਪਾਸੇ ਛੋਟੇ ਕਦ ਦੀਆਂ ਖਿਡਾਰਨਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਟੀਮਾਂ ਅੰਡਰ-16 ਟੀਮ ਦੀਆਂ ਖਿਡਾਰਨਾਂ ਹਨ। ਦਾਅਵੇ ਅਨੁਸਾਰ ਛੋਟੇ ਕਦ ਦੀਆਂ ਖਿਡਾਰਨਾਂ ਭਾਰਤੀ ਟੀਮ ਦੀਆਂ ਹਨ ਜਦਕਿ ਲੰਬੇ ਕਦ ਦੀਆਂ ਖਿਡਾਰਨਾਂ USA ਦੀ ਟੀਮ ਦੀਆਂ ਹਨ। ਕੁਝ ਯੂਜ਼ਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਟੀਮ 'ਤੇ ਤੰਜ ਕੱਸ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਛੋਟੇ ਕਦ ਦੀਆਂ ਖਿਡਾਰਨਾਂ ਭਾਰਤੀ ਟੀਮ ਦੀਆਂ ਨਹੀਂ ਸਗੋਂ ਐਲ ਸਲਵਾਡੋਰ ਦੇਸ਼ ਦੀਆਂ ਬਾਸਕੇਟ ਬਾਲ ਖਿਡਾਰਨਾਂ ਹਨ।

ਵਾਇਰਲ ਪੋਸਟ

ਫੇਸਬੁੱਕ ਪੇਜ Pakistani Sarcasm ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "USA under 16 years old vs India under 16 years old????????????"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਧਿਆਨ ਨਾਲ ਵੇਖਿਆ। ਲਾਲ ਟੀ-ਸ਼ਰਟ ਪਾਈ ਖਿਡਾਰਨਾਂ ਦੀ ਜਰਸੀ 'ਤੇ USA ਲਿਖਿਆ ਹੋਇਆ ਹੈ ਅਤੇ ਨੀਲੀ ਜਰਸੀ ਪਾਈ ਖਿਡਾਰਨਾਂ ਦੀ ਜਰਸੀ 'ਤੇ ਦੇਸ਼ ਦੇ ਨਾਂਅ ਵਾਲੀ ਥਾਂ ਬਲਰ ਕੀਤੀ ਹੋਈ ਹੈ। ਅੱਗੇ ਵਧਦੇ ਹੋਏ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਲੱਭਣਾ ਸ਼ੁਰੂ ਕੀਤਾ। 

ਸਾਨੂੰ ਇਹ ਤਸਵੀਰ ਕਈ ਸਾਰੀ ਵੈੱਬਸਾਈਟ 'ਤੇ ਅਪਲੋਡ ਮਿਲੀ ਅਤੇ ਹਰ ਵੈੱਬਸਾਈਟ 'ਤੇ ਨੀਲੀ ਜਰਸੀ ਪਾਈ ਟੀਮ ਨੂੰ ਐਲ ਸਲਵਾਡੋਰ ਦੇਸ਼ ਦੀ ਟੀਮ ਦੱਸਿਆ ਗਿਆ। Reddit ਨਾਂਅ ਦੀ ਵੈੱਬਸਾਈਟ 'ਤੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ, "U16 USA Basketball vs U16 El Salvador. Final score 114-19."

Reddit

ਜੇਕਰ ਅਸਲ ਤਸਵੀਰ ਨੂੰ ਵੇਖਿਆ ਜਾਵੇ ਤਾਂ ਸਾਫ-ਸਾਫ ਟੀਮ ਜਰਸੀ 'ਤੇ El Salvador ਦੇਸ਼ ਦਾ ਨਾਂਅ ਲਿਖਿਆ ਹੋਇਆ ਹੈ। ਇਸਤੋਂ ਸਾਫ ਹੁੰਦਾ ਹੈ ਕਿ ਇਹ ਖਿਡਾਰਨ ਭਾਰਤੀ ਟੀਮ ਦੀਆਂ ਨਹੀਂ ਹਨ। 

Collage

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਛੋਟੇ ਕਦ ਦੀਆਂ ਖਿਡਾਰਨਾਂ ਭਾਰਤੀ ਟੀਮ ਦੀਆਂ ਨਹੀਂ ਸਗੋਂ ਐਲ ਸਲਵਾਡੋਰ ਦੇਸ਼ ਦੀਆਂ ਬਾਸਕੇਟ ਬਾਲ ਖਿਡਾਰਨਾਂ ਹਨ।

Claim- Short girls are from Indian Under-16 Team
Claimed By- FB Page Pakistani Sarcasm
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement