Fact Check: ਮਰਸੀਡੀਜ਼ ਗੱਡੀ ਵਿਚ ਮੁਫ਼ਤ ਰਾਸ਼ਨ ਲੈ ਕੇ ਜਾ ਰਿਹਾ ਇਹ ਵਿਅਕਤੀ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਹੈ
Published : Sep 9, 2022, 8:24 pm IST
Updated : Sep 9, 2022, 8:24 pm IST
SHARE ARTICLE
Fact Check No man taking free food in Mercedes is not AAP District President from Hoshiarpur
Fact Check No man taking free food in Mercedes is not AAP District President from Hoshiarpur

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਵੀਡੀਓ ਵਿਚ ਇੱਕ ਆਮ ਨਾਗਰਿਕ ਸੀ ਨਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ।

RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਮਰਸੀਡੀਜ਼ ਕਾਰ ਵਿੱਚ ਰਾਸ਼ਨ ਦੀਆਂ ਬੋਰੀਆਂ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹੋਸ਼ਿਆਰਪੂਰ ਦਾ ਹੈ ਜਿਥੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਮੁਫ਼ਤ ਰਾਸ਼ਨ ਲੈ ਕੇ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਵੀਡੀਓ ਵਿਚ ਇੱਕ ਆਮ ਨਾਗਰਿਕ ਸੀ ਨਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ।

ਵਾਇਰਲ ਪੋਸਟ

ਫੇਸਬੁੱਕ ਪੇਜ Sad Binjon Sad Binjon ਨੇ 6 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਹੁਣ ਇਸ ਤੋਂ ਵੱਧ ਬਦਲਾਅ ਨਹੀਂ ਆ ਸਕਦਾ ਸਾਲਾਂ ਵਿਚ ਅਜਿਹਾ ਨਹੀਂ ਹੋਇਆ ਸੀ ਜੋ ਬਦਲਾਵ ਨਹੀਂ ਕਰਤਾ।'

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਸਾਨੂੰ ਆਪਣੀ ਸਰਚ ਦੌਰਾਨ ਮਰਸੀਡੀਜ਼ ਕਾਰ 'ਚ ਰਾਸ਼ਨ ਲੈ ਕੇ ਜਾ ਰਹੇ ਵਿਅਕਤੀ ਦਾ ਬਿਆਨ ਮਿਲਿਆ। ਰਿਪੋਰਟ ਮੁਤਾਬਕ ਵਿਅਕਤੀ ਦਾ ਨਾਮ ਰਮੇਸ਼ ਸੈਣੀ ਹੈ ਜੋ ਕਿ ਹੁਸ਼ਿਆਰਪੁਰ ਦੇ ਅੱਜੋਵਾਲ ਰੋਡ 'ਤੇ ਰਹਿੰਦਾ ਹੈ। ਰਮੇਸ਼ ਸੈਣੀ ਨੇ ਦੱਸਿਆ ਕਿ ਮਰਸਿਡੀਜ਼ ਕਾਰ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੈ ਜੋ ਅਮਰੀਕਾ ਵਿਚ ਰਹਿੰਦੇ ਹਨ ਅਤੇ ਪੰਜਾਬ ਸਾਲ ਵਿਚ ਥੋੜੇ ਸਮੇਂ ਲਈ ਹੀ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮਰਸੀਡੀਜ਼ ਕਾਰ ਡੀਜ਼ਲ ਤੇ ਚੱਲਦੀ ਹੈ ਅਤੇ ਜਿਸ ਨੂੰ ਲੈ ਕੇ ਉਹ ਮਹੀਨੇ ਵਿੱਚ ਗੱਡੀ ਨੂੰ ਇੱਕ ਜਾਂ ਦੋ ਵਾਰ ਸਟਾਰਟ ਕਰਦੇ ਹਨ ਤਾਂ ਜੋ ਗੱਡੀ ਦੀ ਹਾਲਾਤ ਠੀਕ ਰਹੇ।

ਰਮੇਸ਼ ਦੇ ਇਸ ਬਿਆਨ ਨੂੰ ਕਈ ਮੀਡੀਆ ਸੰਸਥਾਵਾਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਅੱਗੇ ਵਧਦਿਆਂ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਹੋਸ਼ਿਆਰਪੂਰ ਤੋਂ ਆਪ ਦਾ ਜ਼ਿਲ੍ਹਾ ਪ੍ਰਧਾਨ ਕੌਣ ਹੈ। ਸਾਨੂੰ ਆਪਣੀ ਸਰਚ ਦੌਰਾਨ ਪਤਾ ਚਲਿਆ ਕਿ ਆਮ ਆਦਮੀ ਪਾਰਟੀ ਦੀ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਹਨ। 

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਨੂੰ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮੈਂ ਹੀ ਹਾਂ। ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਵਿਅਕਤੀ ਇੱਕ ਆਮ ਨਾਗਰਿਕ ਹੈ ਜੋ ਆਪਣੇ ਰਿਸ਼ਤੇਦਾਰਾਂ ਦੀ ਗੱਡੀ ਨੂੰ ਲੈ ਕੇ ਰਾਸ਼ਨ ਲੈਣ ਗਿਆ ਸੀ। ਇਸ ਨਾਗਰਿਕ ਦਾ ਨਾਂਅ ਰਮੇਸ਼ ਸੈਣੀ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਸ ਵੀਡੀਓ ਵਿਚ ਇੱਕ ਆਮ ਨਾਗਰਿਕ ਸੀ ਨਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ।

Claim- Man taking free food in Mercedes is AAP District President from Hoshiarpur
Claimed By- FB Page Sad Binjon Sad Binjon
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement