
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਜਸ਼ਨ ਦਾ ਹਿੱਸਾ ਹੈ ਨਾ ਕਿ ਇਜ਼ਰਾਈਲ ਦੁਆਰਾ ਹਮਾਸ ਨੂੰ ਦਿੱਤੇ ਜਾ ਰਹੇ ਜਵਾਬੀ ਹਮਲੇ ਦਾ।
RSFC (Team Mohali)- ਪਿਛਲੇ ਦਿਨਾਂ ਹਮਾਸ ਵੱਲੋਂ ਇਜ਼ਰਾਈਲ 'ਤੇ ਅਚਨਚੇਤ ਹਮਲਾ ਕੀਤਾ ਗਿਆ ਤੇ ਮਸੂਮ ਲੋਕਾਂ ਲੋਕਾਂ ਨੂੰ ਹਮਾਸ ਵੱਲੋਂ ਘਰੋਂ ਕੱਢ ਕੇ ਮਾਰਿਆ ਗਈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਵੱਲੋਂ ਜੰਗ ਦੀ ਘੋਸ਼ਣਾ ਕਰ ਦਿੱਤੀ ਗਈ। ਹੁਣ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲਾਲ ਰੰਗ ਦਾ ਧੂਆਂ ਉੱਡਦਾ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਤਿਸ਼ਬਾਜ਼ੀ ਦਾ ਧੂਆਂ ਨਹੀਂ ਸਗੋਂ ਇਜ਼ਰਾਈਲ ਦੁਆਰਾ ਹਮਾਸ ਨੂੰ ਹਮਲੇ ਰਾਹੀਂ ਜਵਾਬ ਦਿੱਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ 'ਸ਼ਮਸ਼ੇਰ ਸਿੰਘ ਮੂਲਨਿਵਾਸੀ' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਇਹ ਦੀਵਾਲੀ ਦੀ ਆਤਿਸ਼ਬਾਜ਼ੀ ਨਹੀਂ ਹੈ। ਇਹ ਹਮਾਸ ਨੂੰ ਇਜ਼ਰਾਈਲ ਦਾ ਜਵਾਬ ਹੈ।"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਜਸ਼ਨ ਦਾ ਹਿੱਸਾ ਹੈ ਨਾ ਕਿ ਇਜ਼ਰਾਈਲ ਦੁਆਰਾ ਹਮਾਸ ਨੂੰ ਦਿੱਤੇ ਜਾ ਰਹੇ ਜਵਾਬੀ ਹਮਲੇ ਦਾ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ Yandex Reverese Image ਸਰਚ ਕੀਤਾ।
ਵਾਇਰਲ ਵੀਡੀਓ ਕਿਸੇ ਹਮਲੇ ਦਾ ਨਹੀਂ ਹੈ
ਸਾਨੂੰ ਇਸ ਵੀਡੀਓ ਨਾਲ ਮਿਲਦੇ-ਜੁਲਦੇ ਕਈ ਸਾਰੇ ਵੀਡੀਓ ਮਿਲੇ। ਦੱਸ ਦਈਏ ਕਿ ਇਹ ਵੀਡੀਓ ਕਿਸੇ ਹਮਲੇ ਦਾ ਨਹੀਂ ਬਲਕਿ ਜਸ਼ਨ ਦਾ ਹੈ। ਇਹ ਵੀਡੀਓ ਅਲਜੀਰੀਆ ਫੈਨਸ ਵੱਲੋਂ Mouloudia ਫੁੱਟਬਾਲ ਕਲੱਬ ਦੇ 102ਵੀਂ ਵਰ੍ਹੇਗੰਢ ਦੇ ਜਸ਼ਨ ਦਾ ਹੈ।
Instagram ਅਕਾਊਂਟ "mondoultras_ufficiale" ਨੇ 8 ਅਗਸਤ 2023 ਨੂੰ ਇਸ ਵੀਡੀਓ ਨਾਲ ਮਿਲਦੇ ਸਮਾਨ ਦ੍ਰਿਸ਼ ਵਾਲਾ ਵੀਡੀਓ ਸਾਂਝਾ ਕਰਦਿਆਂ ਲਿਖਿਆ, "102 anniversary of Mouloudia Alger.????????????????"
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਇਸ ਮਾਮਲੇ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। newsflare.com ਨੇ ਮਾਮਲੇ ਨੂੰ ਲੈ ਕੇ 7 ਅਗਸਤ 2023 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਆਪਣੇ ਆਰਟੀਕਲ ਦਾ ਸਿਰਲੇਖ ਦਿੱਤਾ, "Algerian football fans turn city red with incredible pyrotechnic display to celebrate club's anniversary"
ਖਬਰ ਅਨੁਸਾਰ, "ਅਲਜੀਰੀਆ ਵਿਚ ਫੁੱਟਬਾਲ ਪ੍ਰਸ਼ੰਸਕਾਂ ਨੇ ਮੌਲੋਡੀਆ ਕਲੱਬ ਡੀ'ਅਲਗਰ ਦੀ 102ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਸ਼ਾਨਦਾਰ ਆਤਿਸ਼ਬਾਜੀ ਡਿਸਪਲੇ ਨਾਲ ਸ਼ਹਿਰ ਨੂੰ ਸ਼ਾਬਦਿਕ ਰੂਪ ਵਿਚ ਲਾਲ ਕਰ ਦਿੱਤਾ।"
ਇਸੇ ਤਰ੍ਹਾਂ ਇਸ ਜਸ਼ਨ ਦਾ ਇੱਕ ਹੋਰ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਜਸ਼ਨ ਦਾ ਹਿੱਸਾ ਹੈ ਨਾ ਕਿ ਇਜ਼ਰਾਈਲ ਦੁਆਰਾ ਹਮਾਸ ਨੂੰ ਦਿੱਤੇ ਜਾ ਰਹੇ ਜਵਾਬੀ ਹਮਲੇ ਦਾ।