ਫਿਲਿਸਤਿਨ ਲੋਕਾਂ ਦੀ ਵਾਇਰਲ ਇਹ ਤਸਵੀਰ AI Generated ਹੈ, Fact Check ਰਿਪੋਰਟ
Published : Nov 9, 2023, 1:30 pm IST
Updated : Nov 9, 2023, 1:30 pm IST
SHARE ARTICLE
AI Generated Image Of Palestinian Family Having Food Viral On Social Media
AI Generated Image Of Palestinian Family Having Food Viral On Social Media

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

RSFC (Team Mohali)- ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੇ ਯੁੱਧ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਵੀਡੀਓ-ਤਸਵੀਰਾਂ ਵਾਇਰਲ ਹੋਈਆਂ। ਲਾਜ਼ਮੀ ਸੀ ਕਿ ਇਸ ਲੜੀ ਵਿਚ ਗੁੰਮਰਾਹਕੁਨ ਤੇ ਫਰਜ਼ੀ ਦਾਅਵੇ ਵੀ ਵਾਇਰਲ ਹੋਏ। ਹੁਣ ਇਸ ਜੰਗ ਵਿਚਕਾਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਪਰਿਵਾਰ ਨੂੰ ਟੁੱਟੀਆਂ ਇਮਾਰਤਾਂ ਵਿਚਕਾਰ ਬੈਠ ਕੇ ਖਾਣਾ ਖਾਂਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਫਿਲਿਸਤਿਨ ਦਾ ਦੱਸਕੇ ਫਿਲਿਸਤਿਨ ਲੋਕਾਂ ਦੇ ਜਜ਼ਬੇ ਦੀ ਤਰੀਫ ਕੀਤੀ ਜਾ ਰਹੀ ਹੈ। 

X ਅਕਾਊਂਟ "shahid siddiqui" ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "You can’t kill the desire to live, share and rebuild. No bombs can destroy the Palestinian spirit"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਦੱਸ ਦਈਏ ਕਿ ਇਹ ਤਸਵੀਰ ਦੇਖਣ ਸਹੀ ਨਹੀਂ ਹੈ। ਇਸ ਤਸਵੀਰ ਵਿਚ ਦਿੱਸ ਰਹੇ ਲੋਕਾਂ ਦੇ ਪੈਰ ਤੇ ਹੱਥ ਤੇ ਚਿਹਰੇ ਆਮ ਲੋਕਾਂ ਤੋਂ ਬਿਲਕੁਲ ਵੱਖ ਹਨ। ਇਸ ਤਸਵੀਰ ਵਿਚ ਕੋਈ ਵੀ ਚਿਹਰਾ ਸਹੀ ਨਹੀਂ ਦਿੱਸ ਰਿਹਾ ਜਿਸਤੋਂ ਇਹ ਸਾਫ ਹੁੰਦਾ ਹੈ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

Viral ImageViral Image

ਹੁਣ ਅਸੀਂ ਅੱਗੇ ਵਧਦੇ ਹੋਏ hivemoderation.com 'ਤੇ ਇਸ ਤਸਵੀਰ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਵੈੱਬਸਾਈਟ ਤਸਵੀਰਾਂ ਦੀ ਜਾਂਚ ਕਰ ਸਾਫ ਕਰਦੀ ਹੈ ਕਿ ਕੋਈ ਤਸਵੀਰ AI ਵੱਲੋਂ ਬਣਾਈ ਗਈ ਹੈ ਜਾਂ ਨਹੀਂ। ਦੱਸ ਦਈਏ ਇਥੇ ਜਾਂਚ ਦੇ ਨਤੀਜਿਆਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ AI ਵੱਲੋਂ ਬਣਾਈ ਗਈ ਹੈ। ਇਸ ਤਸਵੀਰ ਨੂੰ 99% AI generated ਰੇਟਿੰਗ ਦਿੱਤੀ ਗਈ।

Hive ModerationHive Moderation

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਕਿਵੇਂ ਕੀਤੀ ਜਾ ਸਕਦੀ AI ਜਾਂ Deepfake ਦੀ ਪਛਾਣ?

ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ: ਅੱਖਾਂ ਦੀਆਂ ਗੈਰ-ਕੁਦਰਤੀ ਹਰਕਤਾਂ ਦੀ ਭਾਲ ਕਰੋ, ਜਿਵੇਂ ਕਿ ਕੋਈ ਝਪਕਣਾ ਜਾਂ ਅਨਿਯਮਿਤ ਹਰਕਤਾਂ।


ਰੰਗ ਅਤੇ ਰੋਸ਼ਨੀ ਵਿਚ ਮੇਲ: ਚਿਹਰੇ ਅਤੇ ਬੈਕਗ੍ਰਾਊਂਡ ਵਿਚ ਰੰਗ ਅਤੇ ਰੋਸ਼ਨੀ ਨੂੰ ਧਿਆਨ ਨਾਲ ਵੇਖੋ ਕਿਉਂਕਿ ਇਹ ਰੰਗ ਤੇ ਰੋਸ਼ਨੀ ਵਿਚ ਮੇਲ ਨਹੀਂ ਖਾਂਦਾ ਹੈ।

ਆਡੀਓ ਗੁਣਵੱਤਾ: ਆਡੀਓ ਗੁਣਵੱਤਾ ਦੀ ਤੁਲਨਾ ਕਰੋ ਅਤੇ ਦੇਖੋ ਕਿ ਕੀ ਆਡੀਓ ਬੁੱਲ੍ਹਾਂ ਦੀ ਹਰਕਤ ਨਾਲ ਮੇਲ ਖਾਂਦਾ ਹੈ।

ਵਿਜ਼ੂਅਲ ਅਸੰਗਤਤਾਵਾਂ: ਵਿਜ਼ੂਅਲ ਅਸੰਗਤਤਾਵਾਂ ਦਾ ਵਿਸ਼ਲੇਸ਼ਣ ਕਰੋ, ਜਿਵੇਂ ਕਿ ਸਰੀਰ ਦੀ ਅਜੀਬ ਸ਼ਕਲ ਜਾਂ ਚਿਹਰੇ ਦੀਆਂ ਹਰਕਤਾਂ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਦੀ ਗੈਰ-ਕੁਦਰਤੀ ਸਥਿਤੀ, ਜਾਂ ਅਜੀਬ ਮੁਦਰਾ ਜਾਂ ਸਰੀਰ।

ਰਿਵਰਸ ਇਮੇਜ ਸਰਚ: ਰਿਵਰਸ ਇਮੇਜ ਕਰ ਵੀਡੀਓ ਜਾਂ ਵਿਅਕਤੀ ਦੀ ਖੋਜ ਕਰੋ ਇਹ ਵੇਖਣ ਲਈ ਕਿ ਕੀ ਉਹ ਅਸਲੀ ਹੈ ਜਾਂ ਨਹੀਂ।

ਵੀਡੀਓ ਮੈਟਾਡੇਟਾ: ਵੀਡੀਓ ਮੈਟਾਡੇਟਾ ਦੀ ਜਾਂਚ ਕਰੋ ਅਤੇ ਦੇਖੋ ਕਿ ਕੀ ਇਸਨੂੰ ਬਦਲਿਆ ਜਾਂ ਸੰਪਾਦਿਤ ਕੀਤਾ ਗਿਆ ਹੈ।

ਡੀਪਫੇਕ ਡਿਟੈਕਸ਼ਨ ਟੂਲ: ਡੀਪਫੇਕ ਡਿਟੈਕਸ਼ਨ ਟੂਲਸ ਦੀ ਵਰਤੋਂ ਕਰੋ, ਜਿਵੇਂ ਕਿ ਔਨਲਾਈਨ ਪਲੇਟਫਾਰਮ ਜਾਂ ਬ੍ਰਾਊਜ਼ਰ ਐਕਸਟੈਂਸ਼ਨ, ਜੋ ਸ਼ੱਕੀ ਵੀਡੀਓ ਨੂੰ ਫਲੈਗ ਕਰ ਸਕਦੇ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ ਕੋਈ ਅਸਲ ਤਸਵੀਰ ਨਹੀਂ। ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement