Fact Check: ਚਾਰ ਲੜਕੀਆਂ ਨਾਲ ਇੱਕੋ ਸਮੇਂ ਵਿਆਹ ਕਰਨ ਵਾਲਾ ਦਾਅਵਾ ਫਰਜ਼ੀ, ਵੀਡੀਓ ਸਕ੍ਰਿਪਟਿਡ 
Published : Dec 9, 2023, 2:26 pm IST
Updated : Dec 9, 2023, 2:26 pm IST
SHARE ARTICLE
File Photo
File Photo

ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਖੁਦ ਕੀਤੀ ਪੁਸ਼ਟੀ ਕਿ ਵੀਡੀਓ ਸਕ੍ਰਿਪਟਡ ਹੈ

Fact Check  - ਆਏ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਇਸ ਸਰਕਲ ਦੇ ਚੱਲਦਿਆਂ ਹੁਣ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕਾ 4 ਲੜਕੀਆਂ ਨਾਲ ਇਕੋਂ ਸਮੇਂ ਫੇਰੇ ਲੈ ਰਿਹਾ ਹੈ। ਵੀਡੀਓ 'ਚ ਚਾਰੋਂ ਲੜਕੀਆਂ ਤੇ ਲੜਕਾ ਵਿਆਹ ਦੇ ਪਹਿਰਾਵੇ 'ਚ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਨੂੰ ਅਸਲ ਮਾਮਲਾ ਮੰਨਦੇ ਹੋਏ ਯੂਜ਼ਰਸ ਇਸ ਨੂੰ ਸ਼ੇਅਰ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਸ ਵਿਅਕਤੀ ਨੇ ਇੱਕੋ ਸਮੇਂ ਚਾਰ ਲੜਕੀਆਂ ਨਾਲ ਵਿਆਹ ਕੀਤਾ ਹੈ।  

ਟਵਿੱਟਰ 'ਤੇ Kapoor SK ਨਾਮ ਦੇ ਵਿਅਕਤੀ ਨੇ ਵੀ ਇਹ ਵੀਡੀਓ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ ਕਿ ''ਜਾਂਚ ਕਰੋ ਕਿ ਇਸ ਨੇ ਕਿੱਥੇ ਜਾ ਕੇ ਦੁਆ ਮੰਗੀ ਸੀ''

ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਇਹ ਘਟਨਾ ਅਸਲੀ ਨਹੀਂ ਹੈ।  

ਸਪੋਕਸਮੈਨ ਦੀ ਪੜਤਾਲ 
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਗੂਗਲ ਲੈਂਸ ਰਾਹੀਂ ਲੱਭਣਾ ਸ਼ੁਰੂ ਕੀਤਾ। ਕੀਫ੍ਰੇਮ ਜ਼ਰੀਏ ਸਾਨੂੰ ਇਹ ਵੀਡੀਓ 'ਅਦਾਕਾਰ ਬ੍ਰਜੇਸ਼' ਨਾਮ ਦੇ ਇੱਕ ਯੂਟਿਊਬ ਚੈਨਲ 'ਤੇ 28 ਨਵੰਬਰ ਨੂੰ ਅਪਲੋਡ ਕੀਤਾ ਮਿਲਿਆ। ਇੱਥੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ, “ਏਕ ਵਿਵਾਹ ਐਸਾ ਭੀ @actorbrajesh4247”।

 

ਇਸ ਤੋਂ ਬਾਅਦ ਅੱਗੇ ਵਧਦੇ ਹੋਏ ਅਸੀਂ ਇਸ ਯੂਟਿਊਬ ਚੈਨਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਸਕਰਿਪਟਡ ਹੈ ਤੇ ਇਸ ਵੀਡੀਓ ਵਿਚ ਭੂਮਿਕਾ ਨਿਭਾਉਣ ਵਾਲੇ ਸਾਰੇ ਅਦਾਕਾਰ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਵੀਡੀਓ ਵਾਲਾ ਮਾਮਲਾ ਅਸਲੀ ਨਹੀਂ ਹੈ। ਕਿਉਂਕਿ ਇਸ ਦੀ ਪੁਸ਼ਟੀ ਉਸ ਵਿਅਕਤੀ ਨੇ ਵੀ ਕਰ ਦਿੱਤੀ ਹੈ ਜਿਸ ਨੇ ਇਹ ਵੀਡੀਓ ਬਣਾਈ ਹੈ। 
  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ਼ੁਭਕਰਨ ਦੀ ਮੌ+ਤ ਤੋਂ ਬਾਅਦ Kisana 'ਚ ਭਾਰੀ ਰੋਸ, ਕੀ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ?

24 Feb 2024 3:21 PM

Delhi ਕੂਚ ਨੂੰ ਲੈ ਕੇ Sarwan Pandher ਨੇ ਦੱਸੀ ਰਣਨੀਤੀ, ਸ਼ੁੱਭਕਰਨ ਸਿੰਘ ਦੇ Antim ਸਸ+ਕਾਰ ਨੂੰ ਲੈ ਕੇ ਕਹੀ...

24 Feb 2024 2:38 PM

ShubhKaran Singh ਦੀ ਟਰਾਲੀ ਖੜ੍ਹੀ ਹੈ ਸੁੰਨੀ, ਅੰਦਰ ਹੀ ਪਿਆ ਕੱਪੜਿਆਂ ਵਾਲਾ ਬੈਗ, ਤਸਵੀਰਾਂ ਦੇਖ ਕਾਲਜੇ ਹੌਲ ਪੈਂਦੇ

24 Feb 2024 1:09 PM

ਮਰਹੂਮ ShubhKaran ਦੀ ਭੈਣ ਤੇ ਦਾਦੀ ਆਏ ਸਾਹਮਣੇ, ਮਾਂ ਦੇ ਦਾਅਵਿਆਂ ਨੂੰ ਦੱਸਿਆ ਝੂਠ

24 Feb 2024 11:52 AM

'ਸ਼ੁਭਕਰਨ ਦੇ ਕਾ+ਤਲਾਂ 'ਤੇ 101% ਪਰਚਾ ਹੋਵੇਗਾ ਦਰਜ','ਰਾਸ਼ਟਰਪਤੀ ਰਾਜ ਦੀਆਂ ਧਮਕੀਆਂ ਤੋਂ ਨਾ ਡਰੋ

24 Feb 2024 11:29 AM
Advertisement