ਵਾਇਰਲ ਹੋ ਰਿਹਾ ਸਕ੍ਰੀਨਸ਼ੋਟ 2019 ਦੇ ਇੱਕ ਬਿਆਨ ਦਾ ਹੈ ਜਿਸਨੂੰ ਹਾਲੀਆ ਭਾਰਤ ਜੋੜੋ ਯਾਤਰਾ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਅੱਜ 10 ਜਨਵਰੀ 2023 ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਸਬੰਧੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੁੰਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੇ ਇੱਕ ਬਿਆਨ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ 1984 ਦੇ ਸਿੱਖ ਦੰਗਿਆਂ ਨੂੰ ਲੈ ਕੇ ਭਾਰਤੀ ਅਵਿਸ਼ਕਾਰ ਸੈਮ ਪਿਤ੍ਰੋਦਾ ਨੂੰ ਨਸੀਹਤ ਦਿੰਦੇ ਵੇਖਿਆ ਜਾ ਸਕਦਾ ਹੈ। ਇਸ ਬਿਆਨ ਵਿਚ ਰਾਹੁਲ ਗਾਂਧੀ ਨੇ ਇਹ ਗੱਲ ਵੀ ਲਿਖੀ ਕਿ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਗਾਂਧੀ ਪਰਿਵਾਰ ਵੱਲੋਂ 1984 ਸਿੱਖ ਦੰਗਿਆਂ ਨੂੰ ਲੈ ਕੇ ਮੁਆਫੀ ਮੰਗੀ ਜਾ ਚੁੱਕੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ 2019 ਦੇ ਇੱਕ ਬਿਆਨ ਦਾ ਹੈ ਜਿਸਨੂੰ ਹਾਲੀਆ ਭਾਰਤ ਜੋੜੋ ਯਾਤਰਾ ਅਤੇ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਨਾਲ ਜੋੜਿਆ ਜਾ ਰਿਹਾ ਹੈ।
ਵਾਇਰਲ ਪੋਸਟ
ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੇ ਇੱਕ ਬਿਆਨ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਨ੍ਹਾਂ ਨੂੰ 1984 ਸਿੱਖ ਨਸਕਲਖੁਸ਼ੀ ਨੂੰ ਲੈ ਕੇ ਭਾਰਤੀ ਅਵਿਸ਼ਕਾਰ ਸੈਮ ਪਿਤ੍ਰੋਦਾ ਨੂੰ ਨਸੀਹਤ ਦਿੰਦੇ ਵੇਖਿਆ ਜਾ ਸਕਦਾ ਹੈ। ਵਾਇਰਲ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਬਿਆਨ ਹਾਲੀਆ ਨਹੀਂ 2019 ਦਾ ਹੈ
ਸਾਨੂੰ ਇਹ ਬਿਆਨ ਰਾਹੁਲ ਗਾਂਧੀ ਦੇ ਅਧਿਕਾਰਿਕ ਫੇਸਬੁੱਕ ਅਕਾਊਂਟ ਤੋਂ 10 ਮਈ 2019 ਦਾ ਸਾਂਝਾ ਕੀਤਾ ਮਿਲਿਆ। ਰਾਹੁਲ ਗਾਂਧੀ ਨੇ ਇਹ ਪੋਸਟ ਸਾਂਝਾ ਕਰਦਿਆਂ ਲਿਖਿਆ ਸੀ, "I think what Sam Pitroda Ji said is completely out of line and he should apologise for it.
I think 1984 was a needless tragedy that caused tremendous pain.
I think justice has to be done. The people who were responsible for the 1984 tragedy have to be punished. The Former PM, Manmohan Singh Ji has apologised. My mother, Sonia Gandhi Ji has apologised. We all have made our position very clear - that 1984 was a terrible tragedy and should never have happened.
What Mr. Sam Pitroda has said is absolutely and completely out of line and is not appreciated. I will be communicating this to him directly. He must apologise for his comment."
ਮਤਲਬ ਸਾਫ ਸੀ ਕਿ ਰਾਹੁਲ ਗਾਂਧੀ ਦਾ ਪੁਰਾਣਾ ਬਿਆਨ ਹਾਲੀਆ ਦੱਸਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ 2019 ਦੇ ਇੱਕ ਬਿਆਨ ਦਾ ਹੈ ਜਿਸਨੂੰ ਹਾਲੀਆ ਭਾਰਤ ਜੋੜੋ ਯਾਤਰਾ ਅਤੇ ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਨਾਲ ਜੋੜਿਆ ਜਾ ਰਿਹਾ ਹੈ।